ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ’ ਵਲੋਂ ਸਲਾਨਾ ਸਮਾਰੋਹ ਸੰਪੰਨ

ਰਸ਼ਪਾਲ ਸਿੰਘ ਹੇਅਰ ਅਤੇ ਮਨਜੀਤ ਬੋਪਾਰਾਏ ‘ਲਾਈਫ ਟਾਈਮ ਐਚੀਵਮੈਂਟ ਅਵਾਰਡਨਾਲ ਸਨਮਾਨਿਤ 

(ਸੰਸਥਾ ਆਗੂ ਰਛਪਾਲ ਸਿੰਘ ਹੇਅਰ ਦਾ ਸਨਮਾਨ ਕਰਦੇ ਹੋਏ)
(ਸੰਸਥਾ ਆਗੂ ਰਛਪਾਲ ਸਿੰਘ ਹੇਅਰ ਦਾ ਸਨਮਾਨ ਕਰਦੇ ਹੋਏ)

(ਬ੍ਰਿਸਬੇਨ ਅਗਸਤਇੱਥੇ ਲੋ ਭਲਾਈ ਕਾਰਜਾਂ ਲਈ ਫੰਡ ਇਕੱਤਰ ਕਰਨ ਬਾਬਤ ‘ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ‘ ਵਲੋਂ ਵੱਖਵੱਖ ਭਾਈਚਾਰਿਆਂ ਦੇ ਸਾਂਝੇ ਉੱਦਮ ਸਦਕਾ ਸਲਾਨਾ ਸਮਾਰੋਹ ਆਯੋਜਿਤ ਕੀਤਾ ਗਿਆ। ਸੰਸਥਾ ਦੀ ਪ੍ਰਧਾਨ ਪਿੰਕੀ ਸਿੰਘਉੱਪ੍ਰਧਾਨ ਡਾਮਾਨੂਜ ਛਾਬੜਾਸਕੱਤਰ ਹਰਪ੍ਰੀਤ ਕੌਰ ਅਤੇ ਖ਼ਜ਼ਾਨਚੀ ਦੀਪਇੰਦਰ ਸਿੰਘ ਨੇ ਸਾਂਝੇ ਬਿਆਨ ‘ ‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ‘ ਨੂੰ ਦੱਸਿਆ ਕਿ ਘਰੇਲੂ ਹਿੰਸਾ ਨੂੰ ਰੋਕਣਾਵਿਦਿਆਰਥੀਆਂ ਦੀ ਭਲਾਈਲੋੜਵੰਦਾਂ ਦੀ ਮਦਦ ਕਰਨਾ ਅਤੇ ਵਿਦੇਸ਼ੀ ਧਰ ‘ਤੇ ਭਾਈਚਾਰਕ ਸਾਂਝ ਵਧਾਉਣਾ ਸੰਸਥਾ ਦਾ ਮੁੱਖ ਉਦੇਸ਼ ਹੈ। ਇਸ ਸਮਾਰੋਹ ਵਿੱਚ ਲਾਰਡ ਮੇਅਰ ਐਂਡਰੀਅਨ ਸ਼ਰੀਨਰ, ਸੈਨੇਟਰ ਜੇਮਸ ਮੈੱਕਗਰਾਥ,  ਸੈਨੇਟਰ ਗਰਨਾਡ ਰੈਨਿੰਕਸੈਨੇਟਰ ਪਾ ਸਕਾਰ,  ਪੁਲਸ ਅਧਿਕਾਰੀ ਬਰਾਇਨ ਸਵੈਨਕੌਂਸਲਰ ਐਂਜਲਾ ਓਵਨ ਅਤੇ ਵੱਖਵੱਖ ਸੰਸਥਾਵਾਂ ਦੇ ਆਗੂਆਂ ਨੇ ਆਪਣੀਆਂ ਤਕਰੀਰਾਂ ‘ ਸਮੁੱਚੀ ਪੰਜਾਬੀ ਕੌਮ ਨੂੰ ਮਿਹਨਤੀ ਦੱਸਿਆ ਅਤੇ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਸੰਸਥਾ ਵਲੋਂ ਰਸ਼ਪਾਲ ਸਿੰ ਹੇਅਰ ਅਤੇ ਮਨਜੀਤ ਬੋਪਾਰਾਏ ਨੂੰ ਨ੍ਹਾਂ ਵਲੋਂ ਪੰਜਾਬੀ ਸੱਭਿਆਚਾਰ ਅਤੇ ਲੋਕਾਈ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਲਈ ‘ਲਾਈਫ ਟਾਈਮ ਐਚੀਵਮੈਂਟ ਅਵਾਰਡ‘ ਨਾਲ ਸਨਮਾਨ ਕੀਤਾ ਗਿਆ। ਪ੍ਰਧਾਨ ਪਿੰਕੀ ਸਿੰਘ ਨੇ ਆਪਣੇ ਸੰਬੋਧਨ ‘ ਸੰਸਥਾ ਦੀਆਂ ਪ੍ਰਾਪਤੀਆਂਲੇਖਾਜੋਖਾ ਅਤੇ ਭਵਿੱਖੀ ਕਾਰਜ਼ਾਂ ‘ਤੇ ਚਾਨਣਾ ਪਾਉਂਦਿਆਂ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਹਰਮਨ ਜੌਲੀ ਵਲੋਂ ਬਾਖੂਬੀ ਨਿਭਾਇਆ ਗਿਆ। ਸਮਾਰੋਹ ਦੀਆਂ ਵੱਖਵੱਖ ਸੱਭਿਆਚਾਰਕ ਵੰਨਗੀਆਂ ਦੇ ਚੱਲਦਿਆਂ ‘ਰਿੱਚ ਵਿਰਸਾ ਭੰਗੜਾ ਗਰੁੱਪ‘ ਨੇ ਪੇਸ਼ਕਾਰੀ ਨਾਲ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌ ‘ਤੇ ਬਰਨਾਡ ਮਲਿਕਦਮਨ ਮਲਿਕਅਜੀਤਪਾਲ ਸਿੰਘਹਰਜੀਤ ਭੁੱਲਰਰੌਕੀ ਭੁੱਲਰਵਿਜੇ ਗਰੇਵਾਲਰਾਜ ਸਿੰ ਭਿੰਡਰਜਤਿੰਦਰ ਕੌਰਜਗਜੀਤ ਖੋਸਾਜਤਿੰਦਰ ਸਿੰਘ ਰੀਹਲਓਮੇਸ਼ ਚੰਦਰਾ ਆਦਿ ਨੇ ਸ਼ਿਰਕਤ ਕੀਤੀ

Install Punjabi Akhbar App

Install
×