ਮੈਲਬੌਰਨ ਦੇ ‘ਪੰਜਾਬੀ ਵਿਰਸਾ’ ਸ਼ੋਅ ਦੀਅਾਂ ਤਿਅਾਰੀਅਾਂ ਜੋਰਾਂ ਤੇ……

FB_IMG_1504236393655

ਮੈਲਬੌਰਨ – ਮੈਲਬੌਰਨ ਦੇ ੲਿਲਾਕੇ ਬਰੰਸਵਿਕ ਦੇ ‘ਰਾੲਿਲ ੲੀਟਰੀ’ ਰੈਸਤਰਾਂ ਵਿੱਚ ਮੀਡੀਅਾ ਤੇ ਪਰਮੋਟਰਾਂ ਨਾਲ  3 ਸਤੰਬਰ ਨੂੰ ਹੋਣ ਵਾਲੇ ‘ਪੰਜਾਬੀ ਵਿਰਸਾ’ ਸ਼ੋਅ ਬਾਰੇ ਗੱਲਬਾਤ ਕਰਦਿਅਾਂ ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ ਤੇ ਦੀਪਕ ਬਾਲੀ ਨੇ ਸ਼ੋਅ ਦੀ ਰੂਪ ਰੇਖਾ ਸਬੰਧੀ ਵਿਸਥਾਰਿਤ ਜਾਣਕਾਰੀ ਦਿੱਤੀ। ੳੁਹਨਾਂ ਨੇ ਕਿਹਾ ਕਿ ਹਰ ਵਾਰ ਅਸਟਰੇਲੀਅਾ ਦੇ ਸ਼ੋਅ ਦੀ ੳੁਹਨਾਂ ਨੂੰ ਬੜੀ ੳੁਚੇਚ ਨਾਲ ੳੁਡੀਕ ਰਹਿੰਦੀ ਹੈ ਤੇ ੲਿਥੇ ਖਾਸਕਰ ਮੈਲਬੌਰਨ ਅਾ ਕੇ ਬਹੁਤ ਵਧੀਅਾ ਲੱਗਦਾ ਹੈ।
ਦੀਪਕ ਬਾਲੀ ਹੁਰਾਂ ਨੇ ਸਮਾਗਮ ਦੀ ਸ਼ੁਰੂਅਾਤ ਕਰਦਿਅਾਂ ਵਿਦੇਸ਼ਾਂ ਚ ਪੰਜਾਬੀ ਜੁਬਾਨ ਤੇ ਪੰਜਾਬੀਅਤ ਦੀ ਲੋਅ ਜਗਦੀ ਰੱਖਣ ਲੲੀ ਸਮੂਹ ਪੰਜਾਬੀਅਾਂ ਦਾ ਧੰਨਵਾਦ ਕਰਦਿਅਾਂ ਅਾੳੁਂਦੇ 3 ਸਿਤੰਬਰ ਨੂੰ  ਹੁੰਮ ਹੁਮਾ ਕੇ ਸ਼ੋਅ ਚ ਪਹੁੰਚਣ ਦਾ ਸੱਦਾ ਦਿੱਤਾ।
 ਮਨਮੋਹਨ ਵਾਰਿਸ ਨੇ ਰਾੲਿਲ ਪਰੌਡਕਸ਼ਨ ਤੋਂ ਸਰਵਣ ਸੰਧੂ ਦੀ ਸਲਾਹੁਤ ਕਰਦਿਅਾਂ ਕਿਹਾ ਕਿ ਪੰਜਾਬੀ ਵਿਰਸੇ ਨੂੰ ਅਸਟਰੇਲੀਅਾ ਲੋਕਾਂ ਤੱਕ ਪੁੱਜਦਾ ਕਰਨ ਲੲੀ ੲਿਹ ਸ਼ਖਸ ਵਧਾੲੀ ਦਾ ਹੱਕਦਾਰ ਹੈ ਤੇ ਸੁਚੱਜੀ ਤੇ ਸਾਫ ਸੁਥਰੀ ਗਾੲਿਕੀ ਨੂੰ ਪਸੰਦ ਕਰਨ ਲੲੀ ੳੁਹਨਾਂ ਸਮੂਹ ਪੰਜਾਬੀਅਾਂ ਦਾ ਧੰਨਵਾਦ ਕਰਦਿਅਾਂ ੳੁਹਨਾਂ ਕਿਹਾ ਕਿ ਮੈਲਬੌਰਨ ਦੇ ‘ਪੰਜਾਬੀ ਵਿਰਸਾ’ ਸ਼ੋਅ ਤੇ ੲਿਸ ਵਾਰ ਗਾੲਿਕੀ ਦੇ ਵੱਖ ਵੱਖ ਰੰਗ ਵੇਖਣ ਨੂੰ ਮਿਲਣਗੇ, ਵਿਰਸੇ ਦੀ ਬਾਤ ਪਾੲੀ ਜਾਵੇਗੀ ਤੇ ਅਾਪਣੇ ਪਿੰਡਾਂ ਸ਼ਹਿਰਾਂ ਦੀਅਾਂ ਯਾਦਾਂ ਤਾਜਾ ਕਰਦੇ ਗੀਤ ਲੋਕਾਂ ਦੀ ਝੋਲੀ ਪਾੲੇ ਜਾਣਗੇ ।
ਕਮਲ ਹੀਰ ਤੇ ਸੰਗਤਾਰ ਨੇ ਵੀ ਸਮੂਹ ਪੰਜਾਬੀਅਾਂ ਵੱਲੋਂ ਤਿੰਨਾਂ ਭਰਾਵਾਂ ਅਤੇ ਸਾਫ ਸੁਥਰੀ ਗਾੲਕੀ ਨੂੰ ਪਿਅਾਰ ਤੇ ਸਤਿਕਾਰ ਦੇਣ ਲੲੀ ਧੰਨਵਾਦ ਕੀਤਾ। ੳੁਹਨਾਂ ੲਿਹ ਵੀ ਦੱਸਿਅਾ ਕਿ 2011 ਦੀ ਤਰਾਂ ੲਿਸ ਸਾਲ ਦਾ  ‘ਪੰਜਾਬੀ ਵਿਰਸਾ’ ਵੀ ਰਿਕਾਰਡ ਕਰਕੇ ਲੋਕਾਂ ‘ਚ ਵੱਡੇ ਪੱਧਰ ਤੇ ਪੇਸ਼ ਕੀਤਾ ਜਾਵੇਗਾ ਅਤੇ ੳੁਹਨਾਂ ੲਿਸ ਸ਼ੋਅ ਦੀ ਸਫਲਤਾ ਦੀ ਪੂਰਨ ਅਾਸ ਜਤਾੲੀ । ੲਿਸ ਮੌਕੇ ਤੇ ਰਾੲਿਲ ਪਰੋਡਕਸ਼ਨ ਤੋਂ ਸਰਵਣ ਸੰਧੂ, ਪਰਗਟ ਗਿੱਲ,ਗੁਰਸਾਹਬ ਸੰਧੂ, ਤੇ ਬੱਬੂ ਖਹਿਰਾ ਨੇ ਸ਼ੋਅ ਦੀਅਾਂ ਤਿਅਾਰੀਅਾਂ ਸਬੰਧੀ ਵੇਰਵਾ ਦਿੰਦੇ ਹੋੲੇ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ।