‘ਪੰਜਾਬੀ ਵਿਰਸਾ 2022’ ਐਡੀਲੇਡ ਵਿੱਚ -ਸ਼ਨਿਚਰਵਾਰ, 15 ਅਕਤੂਬਰ ਸ਼ਾਮ ਦੇ 6 ਵਜੇ

ਓਮਨੀ ਫੰਕਸ਼ਨ ਸੈਂਟਰ ਅਤੇ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ (ਸਾਊਥ ਆਸਟ੍ਰੇਲੀਆ) ਵੱਲੋਂ ਵਾਰਿਸ ਭਰਾਵਾਂ ਦਾ ਸ਼ੋਅ ‘ਪੰਜਾਬੀ ਵਿਰਸਾ 2022’ ਐਡੀਲੇਡ ਵਿੱਚ ਸ਼ਨਿਚਰਵਾਰ, 15 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਦੀ ਸ਼ੁਰੂਆਤ ਕ੍ਰਿਸਟਿਅਨ ਫੈਮਿਲੀ ਸੈਂਟਰ (185 ਫਰੈਡਰਿਕ ਰੋਡ ਸਿਆਟਨ) ਵਿੱਖੇ ਸ਼ਾਮ ਦੇ 6 ਵਜੇ ਹੋਵੇਗਾ। ਅਤੇ ਸਮਾਗਮ ਦੌਰਾਨ ਕਮਲ ਹੀਰ, ਮਨਮੋਹਨ ਵਾਰਿਸ ਅਤੇ ਸੰਗਤਾਰ, ਸ਼ਿਰਕਤ ਕਰਨਗੇ ਅਤੇ ਦਰਸ਼ਕਾਂ ਦਾ ਮਨੋਰੰਜਨ ਆਪਣੀ ਬੁਲੰਦ ਆਵਾਜ਼ ਅਤੇ ਸੰਗੀਤ ਨਾਲ ਕਰਨਗੇ।
ਟਿਕਟਾਂ ਬੁੱਕ ਕਰਨ ਵਾਸਤੇ (drytickets.com.au) ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ ਹਾਟਲਾਈਨ 0452 337 387 ਉਪਰ ਵੀ ਟਿਕਟਾਂ ਦੀ ਬੁਕਿੰਗ ਕੀਤੀ ਜਾ ਸਕਦੀ ਹੈ।
ਸਪਾਂਸਰਸ਼ਿਪ ਆਦਿ ਲਈ ਚਾਹਵਾਨ ਸੱਜਣ -ਜੱਗੀ ਸਿੰਘ ਜਗਜੀਤ (0433 844 736); ਅਭੀ ਸੋਨੀ (0481 207 437); ਅਤੇ ਦੀਪ ਘੁਮਾਣ (0451 049 007) ਨੂੰ ਸੰਪਰਕ ਕਰ ਸਕਦੇ ਹਨ।