“ਪੰਜਾਬੀ ਵਿਰਸਾ 2019” ਅਮਿੱਟ ਛਾਪ ਛੱਡਦਾ ਹੋਇਆ ਸੰਪਨ 

  • ਅਸੀਂ ਜਿੱਤਾਂਗੇ ਜ਼ਰੂਰ……. ਜੰਗ ਜਾਰੀ ਰੱਖਿਓ….
received_2403610353092302
ਪਿਛਲੇ ਦੋ ਦਹਾਕਿਆਂ ਤੋਂ ਦੁਨੀਆ ਦੇ ਕੋਨੇ-ਕੋਨੇ ‘ਚ ਆਪਣੀ ਸੱਭਿਆਚਾਰਕ ਅਤੇ ਉਸਾਰੂ ਪੰਜਾਬੀ ਗਾਇਕੀ ਬਾਬਤ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਪੰਜਾਬੀ ਲੋਕ ਗਾਇਕੀ ਦੇ ਅੰਬਰ ਦੇ ਤਿੰਨ ਚਮਕਦੇ ਸਿਤਾਰੇ ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਇਸ ਵਰ੍ਹੇ ਵੀ ‘ਪੰਜਾਬੀ ਵਿਰਸਾ 2019’ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਲੜੀ ਤਹਿਤ ਸੂਬਾ ਕੁਈਨਜ਼ਲੈਂਡ ਦੇ ਖ਼ੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਰੂ ਬ ਰੂ ਹੋਏ। ਇਹ ਪ੍ਰਗਟਾਵਾ ਪਲਾਜ਼ਮਾ ਰਿਕਾਰਡਜ਼ ਦੇ ਐੱਮ ਡੀ ਮਾਣਯੋਗ ਦੀਪਕ ਬਾਲੀ, ਸਕਾਈਵਿਊ ਦੇ ਹਰਜੀਤ ਭੁੱਲਰ, ਮਨਜੀਤ ਭੁੱਲਰ, ਫ਼ਤਿਹ ਪ੍ਰਤਾਪ ਅਤੇ ਨਵਜੋਤ ਜਗਤਪੁਰਾ ਨੇ ਸਾਂਝੇ ਰੂਪ ‘ਚ ਸਮਾਰੋਹ ਦੌਰਾਨ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨਾਲ ਕੀਤਾ। ਪੰਜਾਬੀਅਤ ਨੂੰ ਸਮਰਪਿਤ ਇਹ ਸੰਗੀਤਕ ਸ਼ਾਮ ਵਿਰਾਸਤ ਗਰੁੱਪ, ਮੈੱਕਲਾਨ ਕਾਲਜ਼ ਅਤੇ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਸਲੀਮੈਨ ਸਪੋਰਟਸ ਕੈਂਪਲੈਕਸ ਵਿਖੇ ਅਯੋਜਿਤ ਕੀਤਾ ਗਿਆ। ਮੰਚ ਸੰਚਾਲਕ ਦੀਪਕ ਬਾਲੀ ਨੇ ਸਮਾਰੋਹ ਦੀ ਸ਼ੁਰੂਆਤ ਹਾਜ਼ਰੀਨ ਨੂੰ ਜੀ ਆਇਆਂ ਆਖ ਕੀਤੀ। ਇਸ ਉਪਰੰਤ ਗਾਇਕ ਤਿੱਕੜੀ ਨੇ ਇਕੱਠਿਆਂ ਗੀਤ ‘ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ’ ਨਾਲ ਕੀਤੀ। ਪੰਜਾਬੀ ਪਰਿਵਾਰਾਂ ਦੀ ਇਕੱਠਤਾ ਮੰਗਦਾ ਨਵਾਂ ਗੀਤ ‘ਇੱਕੋ ਘਰ ਨੀ ਜੰਮਣਾ ਮੁੜਕੇ’ ਸੋਹਣਾ ਪਰਿਵਾਰਕ ਸੁਨੇਹਾ ਦੇ ਗਿਆ। ਗਾਇਕ ਸੰਗਤਾਰ ਨੇ ਢੋਲ ਨਾਲ ਲਾਈਵ ਤੂੰਬੀ ਅਤੇ ਆਪਣੇ ਮਕਬੂਲ ਗੀਤਾਂ ਰਾਹੀਂ ਪੰਜਾਬੀ ਗਾਇਕੀ ਦੇ ਰੰਗ ਬਾਖੂਬੀ ਬਖੇਰੇ। ਨੌਜ਼ਵਾਨ ਦਿਲਾਂ ਦਾ ਚਹੇਤੇ ਗਾਇਕ ਕਮਲ ਹੀਰ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਟੱਪਿਆਂ ਨਾਲ ‘ਨਿੱਤ ਨਵੇਂ ਨਾ ਯਾਰ ਬਣਾ ਸਪੀਡਾਂ ਘੱਟ ਕਰ ਲੈ’ ਤੋਂ ਕੀਤੀ।
ਕਮਲ ਨੇ ‘ਰਾਤੀਂ ਉਸਦੀ ਫ਼ੋਟੋ ਵੇਖੀ’, ‘ਗੈਰਾਂ ਨਾਲ਼’, ‘ਕਮਲੀ’, ‘ਜਿੰਦੇ ਨੀ ਜਿੰਦੇ’, ‘ਕਿਹਨੂੰ ਯਾਦ ਕਰ ਕਰ ਹੱਸਦੀ’, ‘ਕੈਂਠੇ ਵਾਲਾ’ ਆਦਿ ਆਪਣੇ ਮਕਬੂਲ ਗੀਤਾਂ ਨਾਲ ਹਾਜ਼ਰੀਨ ਨੂੰ ਨੱਚਣ ਲਾਇਆ। ਮਨਮੋਹਨ ਵਾਰਿਸ ਨੇ ਮੰਚ ‘ਤੇ ਆਉਂਦਿਆਂ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਗੀਤ ‘ਕੱਲੀਂ ਬਹਿ ਕੇ ਸੋਚੀਂ ਨੀ’ ਨਾਲ ਗਾਇਕੀ ਦਾ ਕਹਿਰ ਢਾਹਿਆ। ਵਾਰਿਸ ਵਲੋਂ ‘ਮਿੱਟੀ ਪਿੰਡ ਦੀ’, ‘ਕੋਕਾ ਕਰ ਗਿਆ ਧੋਖਾ’, ‘ਰੱਬ ਕਿਸੇ ਕਿਸੇ ਨੂੰ ਦੇਵੇ’, ‘ਨੀਂਦ ਡਰਾਇਵਰ ਨੂੰ ਨਾ ਆਵੇ’, ‘ਰੰਗ ਵਟਾ ਗਈ’, ‘ਸੁੱਚਾ ਸੂਰਮਾ’, ‘ਦੁਨੀਆ ਮੇਲੇ ਜਾਂਦੀ ਆ’, ‘ਆਜਾ ਭਾਬੀ’ ਆਦਿ ਮਕਬੂਲ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ਲਾਇਆ। ਵਾਰਿਸ ਵਲੋਂ ਆਪਣੀ ਇੱਕ ਘੰਟੇ ਦੀ ਗਾਇਕੀ ‘ਚ ਗੀਤਾਂ ਦੇ ਨਾਲ-ਨਾਲ ਪੰਜਾਬੀਅਤ ਦਾ ਚਿੰਤਨ ਅਤੇ ਹੋਕਾ ਦਿੱਤਾ। ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਵਲੋਂ ਸਹਿਯੋਗੀਆਂ ਅਤੇ ਗਾਇਕ ਤਿੱਕੜੀ ਦਾ ਸਨਮਾਨ ਕੀਤਾ ਗਿਆ। ਸਮਾਰੋਹ ਵਿੱਚ ਸਮੂਹ ਪਰਿਵਾਰਾਂ ਅਤੇ ਬੱਚਿਆਂ ਦੀ ਭਰਵੀਂ ਹਾਜ਼ਰੀ ਕਾਬਲੇ-ਤਾਰੀਫ਼ ਰਹੀ। ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਕਿਹਾ ਕਿ ਪੰਜਾਬੀ ਸਰੋਤੇ ਅੱਜ ਵੀ ਚੰਗੀ ਗਾਇਕੀ ਨੂੰ ਪਿਆਰ ਕਰਦੇ ਹਨ। ਇਹ ਜ਼ਜਬਾ ਹਰ ਸਾਲ ਸਮੁੱਚੀ ਟੀਮ ‘ਚ ਨਵੀਂ ਰੂਹ ਭਰਦਾ ਜਾ ਰਿਹਾ ਹੈ। ਮਕਬੂਲ ਗਾਇਕ ਮਨਮੋਹਨ ਵਾਰਿਸ ਦੇ ਪੰਜਾਬੀ ਗਾਇਕੀ ‘ਚ ਪੱਚੀ ਸਾਲਾਂ ਦੇ ਸਫ਼ਰ ਉੱਪਰ ਫ਼ਿਲਮਾਈ ਵੀਡੀਓ ਡਾਕੂਮੈਂਟਰੀ ਸਮਾਰੋਹ ਦਾ ਸਿਖਰ ਹੋ ਨਿੱਬੜੀ। ਜਿਕਰਯੋਗ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਸਮ੍ਰਪਿੱਤ ਅਤੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ ਵਿਚ ਚੰਡੀ ਇਸ ਤਿੱਕੜੀ ਨੂੰ ਪੰਜਾਬੀ ਗਾਇਕੀ ਦੇ ਪਿੱੜ ‘ਚ ਪੱਚੀ ਵਰ੍ਹਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ।

Install Punjabi Akhbar App

Install
×