ਮਾਨਸਿਕ ਪ੍ਰੇਸ਼ਾਨੀ ਮਾਰੇ ਪੰਜਾਬੀ ਵਿਦਿਆਰਥੀ ਨੇ ਆਪਣੇ ਆਪ ‘ਤੇ ਪੈਟਰੋਲ ਸੁੱਟਿਆ ਅਤੇ ਅੱਗ ਲਗਾਉਣ ਦੀ ਦਿੱਤੀ ਧਮਕੀ

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਜਿੱਥੇ ਭਾਰਤੀ  ਖਾਸ ਕਰ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਉਥੇ ਕਈ ਤਰ੍ਹਾਂ ਦੀਆਂ ਵਿਦੇਸ਼ੀ ਜੀਵਨ ਦੀਆਂ ਅਤੇ ਘਰੇਲੂ ਪ੍ਰੇਸ਼ਾਨੀਆਂ ਵੀ ਨਾਲ ਆ ਰਹੀਆਂ ਹਨ। ਅੱਜ ਇਕ ਅੰਤਰਰਾਸ਼ਟਰੀ ਵਿਦਿਆਰਥੀ ਨੇ ਕੁਝ ਇਸੀ ਤਰ੍ਹਾਂ ਦੀ ਪ੍ਰੇਸ਼ਾਨੀ ਦੇ ਵਿਚ ਚਲਦਿਆਂ ਆਪਣਾ ਜਾਨੀ ਨੁਕਸਾਨ ਖੁਦ ਹੀ ਕਰਨਾ ਚਾਹਿਆ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਪੰਜਾਬੀ ਵਿਦਿਆਰਥੀ ਜੋ ਕਿ ਕਈ ਦਿਨਾਂ ਤੋਂ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਦੇ ਦਫਤਰ ਆਪਣੀ ਮੁਸ਼ਕਿਲ ਦੇ ਹੱਲ ਲਈ ਆ ਰਿਹਾ ਸੀ, ਸੰਸਦ ਮੈਂਬਰ ਨੇ ਉਸਦੀ ਨਿੱਜੀ ਪ੍ਰੇਸ਼ਾਨੀ ਨੂੰ ਸੁਣਿਆ ਵੀ ਸੀ ਅਤੇ ਫਿਰ ਕਈ ਪੱਖਾਂ ਤੋਂ ਜੋ ਸਹਾਇਤਾ ਹੋ ਸਕਦੀ ਸੀ, ਕੀਤੀ ਵੀ ਸੀ ਪਰ ਅੱਜ ਉਸ ਵਿਦਿਆਰਥੀ ਨੇ ਪ੍ਰੇਸ਼ਾਨੀ ਦੇ ਵਿਚ ਚਲਦਿਆਂ ਉਨ੍ਹਾਂ ਦੇ ਦਫਤਰ ਦੇ ਬਾਹਰ ਆਪਣੇ ਆਪ ਉਤੇ ਪੈਟਰੋਲ ਸੁੱਟ ਲਿਆ ਅਤੇ ਧਮਕੀ ਦੇਣ ਲੱਗਾ ਕਿ ਉਹ ਅੱਗ ਲਗਾ ਲਵੇਗਾ।  ਮੌਕੇ ‘ਤੇ ਬੁਲਾਈ ਗਈ ਪੁਲਿਸ ਅਤੇ ਫਾਇਰ ਨੇ ਇਸ ਵਿਅਕਤੀ ਨੂੰ ਸੁਰੱਖਿਅਤ ਬਚਾਅ ਲਿਆ ਅਤੇ ਮਿਡਲ ਮੋਰ ਹਸਪਤਾਲ ਦੇ ਮੈਂਟਲ ਹੈਲਥ ਯੂਨਿਟ ਦੇ ਵਿਚ ਪਹੁੰਚਾ ਦਿੱਤਾ ਜਿੱਥੇ ਉਸਦਾ ਮਾਨਸਿਕ ਇਲਾਜ ਅਤੇ ਸਿਹਤ-ਸਥਿਤੀ ਚੈਕ ਕੀਤੀ ਜਾਵੇਗੀ।

Install Punjabi Akhbar App

Install
×