ਕੈਲੀਫੋਰਨੀਆ ‘ਚ ਪਿੰਡ ਪਾਸ਼ਟਾ ਦੇ ਇਕ ਪੰਜਾਬੀ ਸਟੋਰ ਮਾਲਿਕ ਦਾ ਗੋਲੀਆਂ ਮਾਰ ਕਤਲ

ਕੈਲੀਫੋਰਨੀਆ —ਬੀਤੇ ਸ਼ਨਿੱਚਰਵਾਰ ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਪੰਜਾਬੀ  ਗੁਰਵਿੰਦਰ ਸਿੰਘ ਦੀ ਕੁੱਝ ਅਣਪਛਾਤੇ ਲੁਟੇਰਿਆਂ ਵੱਲੋਂ ਉਸ ਦੇ ਸਟੋਰ ਚ’ ਲੁੱਟ ਦੀ ਨੀਯਤ ਨੂੰ ਲੈ ਕਿ ਦਾਖਲ ਹੋ ਕਿ ਉਸ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੁਰਵਿੰਦਰ ਸਿੰਘ ਜਿਲ੍ਹਾ ਕਪੂਰਥਲਾ ਦੇ  ਫਗਵਾੜਾ ਦੇ ਨੇੜੇ ਪਿੰਡ ਪਾਂਸ਼ਟਾ ਨਾਲ ਸੰਬੰਧਤ ਸੀ। ਉਸ ਦੇ ਭਰਾ ਹਰਜਿੰਦਰ ਸਿੰਘ ਲਾਡਾ ਅਨੁਸਾਰ ਗੁਰਵਿੰਦਰ ਸਿੰਘ ਆਪਣੇ ਸਟੋਰ ‘ਤੇ ਕੰਮ ਕਰ ਰਿਹਾ ਸੀ, ਜਦੋਂ ਕੁਝ ਲੁਟੇਰੇ ਆਏ ਅਤੇ ਲੁੱਟਣ ਦੀ ਨੀਅਤ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਲੱਗਣ ਕਾਰਨ ਗੁਰਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੁਰਵਿੰਦਰ ਸਿੰਘ ਸਟੋਰ ਅੰਦਰ ਮ੍ਰਿਤਕ ਦੇਹ ਨੂੰ ਸਟੋਰ ਅੰਦਰ ਦਾਖਿਲ ਹੋਏ ਇਕ ਗਾਹਕ ਨੇ ਪੁਲਿਸ ਨੂੰ ਫ਼ੋਨ ਤੇ ਸੂਚਿਤ ਕੀਤਾ।ਜਦਕਿ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਉਮਰ 55 ਸਾਲਾ ਦੇ ਕਰੀਬ ਸੀ ਅਤੇ ਉਹ ਤਕਰੀਬਨ 25 ਕੁ ਸਾਲ ਦੇ ਸਮੇਂ ਤੋ ਅਮਰੀਕਾ ‘ਚ  ਰਹਿ ਰਿਹਾ ਸੀ ਅਤੇ ਉਸ ਦੇ ਦੋ ਬੇਟੇ ਹਨ

Install Punjabi Akhbar App

Install
×