ਪੰਜਾਬੀ ਗਾਇਕ ਕੁਨਾਲ ਦੇ ਦੋ ਗਾਣੇ ਇਸੇ ਹਫ਼ਤੇ ਮੁੰਬਈ ਵਿਚ ਹੋਣਗੇ ਰਲੀਜ਼

IMG_8284

ਪੰਜਾਬੀ ਗਾਇਕ ਕੁਨਾਲ ਦੇ ਦੋ ਗਾਣੇ (ਫਿਰ ਉਹੀ ਜਿੰਦਗੀ ਤੇ ਵੇ ਸੱਜਣਾ) ਇਸੇ ਹਫ਼ਤੇ ਮੁੰਬਈ ਵਿਚ ਰਲੀਜ਼ ਹੋਣਗੇ। ਇਹ ਪਰਿਵਾਰਕ ਗਾਣੇ ਹਨ ਜਿਨ੍ਹਾਂ ਨੂੰ ਗਾਇਕ ਕੁਨਾਲ ਨੇ ਦਿੱਲ ਦੀਆਂ ਗਹਿਰਾਈਆਂ ਤੋਂ ਗਾਇਆ ਹੈ। ਇਨ੍ਹਾਂ ਗਾਣਿਆਂ ਦੀ ਪੇਸ਼ਕਾਰੀ ਪੀ.ਕੇ ਮਿਊਜ਼ਿਕ ਫੈਕਟਰੀ ਤੇ ਬੂਟਾ ਸਿੰਘ ਬਾਸੀ ਸੰਪਾਦਕ ਸਾਂਝੀ ਸੋਚ ਵੱਲੋਂ ਕੀਤੀ ਜਾ ਰਹੀ ਹੈ। ਸੰਜੇ ਮਠਾਰੂ ਵੱਲੋਂ ਲਿਖੇ ਇਹ ਗਾਣੇ ਬਹੁਤ ਜਲਦੀ ਯੂ ਟਿਊਬ ਅਤੇ ਟੀ.ਵੀ ਉਪਰ ਸੁਣਨ ਨੂੰ ਮਿਲਣਗੇ। ਗਾਣਿਆਂ ਦੀ ਵੀਡੀਓਗਰਾਫ਼ੀ ਵੀ ਸੰਜੇ ਮਠਾਰੂ ਨੇ ਕੀਤੀ ਹੈ। ਮਾਹੀ ਢਿਲੋ, ਅਵੇਜੀਤ ਅਤਰੀ, ਅਰਪਿਤ ਸੋਨੀ, ਪ੍ਰੀਤੀ ਤੇ ਭਾਵਿਆ ਆਦਿ ਕਲਾਕਾਰਾਂ ਦੀ ਅਦਾਕਾਰੀ ਨੇ ਗਾਣਿਆਂ ਦੇ ਫਿਲਮਆਂਕਣ ਨੂੰ ਚਾਰ ਚਨ੍ਹ ਲਾਏ ਹਨ। ਉਮੀਦ ਰਖਦੇ ਹਾਂ ਕਿ ਸਰੋਤੇ ਇਨ੍ਹਾਂ ਗਾਣਿਆਂ ਨੂੰ ਭਰਪੂਰ ਹੁੰਗਾਰਾ ਭਰਨਗੇ।

Welcome to Punjabi Akhbar

Install Punjabi Akhbar
×
Enable Notifications    OK No thanks