exhibition141115

ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਅੱਜ ਸ. ਚੇਤਨ ਸਿੰਘ – ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਹੇਠ ‘ਪੰਜਾਬੀ ਸਪਤਾਹ’ ਦੀ ਸ਼ੁਰੂਆਤ ਰੰਗਾਰੰਗ ਪ੍ਰੋਗਰਾਮ ਅਤੇ ਪੁਸਤਕਾਂ ਦੀ ਪ੍ਰਦਰਸ਼ਨੀ ਲਗਾ ਕੇ ਕੀਤੀ ਗਈ ਜਿਸ ਵਿੱਚ ਸ੍ਰੀ ਸੁਰਜੀਤ ਸਿੰਘ ਰਖੜਾ -ਐਮ.ਐਲ.ਏ. ਨੇ ਸ਼ਿਰਕਤ ਕੀਤੀ।

ਪ੍ਰਦਰਸ਼ਨੀ ਵਿੱਚ ਹਰਮਨ ਅਦਾਰੇ ਵੱਲੋਂ ਇੱਕ ਸਟਾਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਿੰਟੂ ਬਰਾੜ ਦੀ ਪੁਸਤਕ ਕੈਂਗਰੂਨਾਮਾ, ਮੈਗ਼ਜ਼ੀਨ ਕੂਕਾਬਾਰਾ ਅਤੇ ਸ੍ਰੀ ਮਾਨ ਸਿੰਘ ਹਕੀਰ ਰਚਿਤ ਦੋਹਾਵਲੀ ਦੀ ਪੁਸਤਕ ਸਦੀਆਂ ਦੇ ਬੋਲ ਦਾ ਪ੍ਰਦਰਸ਼ਨ ਕੀਤਾ ਗਿਆ।

ਇਹ ਪ੍ਰਦਰਸ਼ਨੀ ਤਿੰਨ ਦਿਨਾਂ ਲਈ ਲਗਾਈ ਗਈ ਹੈ ਅਤੇ ਇਸ ਵਿੱਚ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੋਂ ਕਈ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਪ੍ਰਦਰਸ਼ਨ ਅਤੇ ਵਿਕਰੀ ਕੀਤੀ ਜਾ ਰਹੀ ਹੈ।