
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਨਵੇਂ ਵਰ੍ਹੇ ਅਤੇ ਪ੍ਰਸਿੱਧ ਸਾਹਿਤਕਾਰ ਡਾ. ਤੇਜਵੰਤ ਮਾਨ ਦੇ ਜਨਮ ਦਿਨ ਦੇ ਅਵਸਰ ਤੇ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੌਜੂਦਾ ਪ੍ਰਸਥਿਤੀਆਂ ਬਾਰੇ ਗੰਭੀਰ ਮੰਥਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਡਾ. ਚਰਨਜੀਤ ਉਡਾਰੀ, ਸਤਿੰਦਰ ਸਿੰਘ ਫੱਤਾ, ਡਾ. ਭਗਵੰਤ ਸਿੰਘ ਸ਼ਾਮਲ ਹੋਏ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਬਾਬੇ ਨਾਨਕ ਵਾਲਾ ਖੇਤੀ ਮਾਡਲ ਦੁਨੀਆਂ ਦੀ ਦੁਸ਼ਵਾਰੀਆਂ ਨੂੰ ਖਤਮ ਕਰਨ ਵਾਲਾ ਹੈ। ਸਾਮਰਾਜੀ ਮੰਡੀ ਨੇ ਸਾਡੀਆਂ ਕਦਰਾਂ ਕੀਮਤਾਂ ਨੂੰ ਢਾਹ ਲਾਈ ਹੈ। ਕਿਸਾਨੀ ਅੰਦੋਲਨ ਸਰਮਾਏਦਾਰੀ ਨੀਤੀਆਂ ਨੂੰ ਠੱਲ੍ਹ ਪਾਵੇਗਾ। ਡਾ. ਭਗਵੰਤ ਸਿੰਘ ਨੇ ਕਿਸਾਨੀ ਸੰਘਰਸ਼ ਦੇ ਸਾਕਾਰਤਮਕ ਪਹਿਲੂਆਂ ਬਾਰੇ ਵਿਚਾਰ ਰੱਖੇ। ਡਾ. ਦਵਿੰਦਰ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟਾਏ। ਡਾ. ਚਰਨਜੀਤ ਸਿੰਘ ਉਡਾਰੀ ਦੀ ਕਵਿਤਾ ਨੇ ਸਰੋਤਿਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ। ਵਿਜੈ ਕੁਮਾਰ, ਅਮਰੀਕ ਗਾਗਾ, ਸਤਿੰਦਰ ਫੱਤਾ, ਕੁਲਵੰਤ ਸਿੰਘ ਕਸਕ, ਬ੍ਰਿਜ ਮੋਹਨ ਨੇ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਗੁਰਨਾਮ ਸਿੰਘ ਦੀ ਮੰਚ ਸੰਚਾਲਨਾ ਹੇਠ ਹੋਏ ਸਮਾਗਮ ਵਿੱਚ ਜਗਦੀਪ ਸਿੰਘ ਨੇ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਦਲਜੀਤ ਸਿੰਘ, ਕਾਮਰੇਡ ਮੰਗਲ ਸਿੰਘ, ਪਰਮਜੀਤ ਸਿੰਘ, ਭਾਰਤ ਭੂਸ਼ਣ, ਚਰਨਜੀਤ ਸਿੰਘ ਆਦਿ ਅਨੇਕਾਂ ਸਾਹਿਤਕਾਰ ਹਾਜ਼ਰ ਸਨ। ਸਤਿੰਦਰ ਫੱਤਾ ਤੇ ਡਾ. ਦਵਿੰਦਰ ਕੌਰ ਦਾ ਸਨਮਾਨ ਕੀਤਾ ਗਿਆ।