ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਪਰਵਾਸੀ ਪੰਜਾਬੀ ਸਾਹਿਤ ਤੇ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਫਲਤਾ ਪੂਰਵਕ ਸੰਪੰਨ ਹੋਈ 

IMG_1332
ਨਿਊਯਾਰਕ / ਲੁਧਿਆਣਾ — ਬੀਤੇ ਦਿਨ ਪੰਜਾਬ ਭਵਨ, ਸਰੀ (ਕੈਨੇਡਾ) ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵਲੋਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਪਰਵਾਸੀ ਪੰਜਾਬੀ ਸਾਹਿਤ ਤੇ ਕਰਵਾਈ ਗਈ ਅੰਤਰਰਾਸ਼ਟਰੀ ਪਰਵਾਸੀ ਪੰਜਾਬੀ ਕਾਨਫਰੰਸ ਦੀ ਸਫਲਤਾ ਤੋਂ  ੳੁਤਸਾਹਿਤ ਹੋ ਕੇ ਇਕ ਸਮਾਗਮ ਦਾ ਅਾਯੋਜਨ ਕੀਤਾ ਗਿਅਾ ਜਿਸ ਵਿਚ ਵੱਖ ਵੱਖ ਦੇਸ਼ਾਂ ਤੋਂ ਪਰਵਾਸੀ ਪੰਜਾਬੀ ਲੇਖਕਾਂ ਨੇ ਸ਼ਿਰਕਤ ਕੀਤੀ | ਅਤੇ 250 ਤੋਂ ਜ਼ਿਆਦਾ ਖੋਜ ਪੱਤਰ ਪੇਸ਼ ਹੋਏ ਸਨ  ਦੇਸ਼ਾਂ ਵਿਦੇਸ਼ਾਂ ਤੋਂ ਮਿਲੇ ਭਰਵੇਂ ਹੁੰਗਾਰੇ ਤੇ ਇਸ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਗੁਜਰਾਂਵਾਲਾ ਖਾਲਸਾ ਅੈਜੁਕੇਸ਼ਨਲ ਕੌਂਸਲ ਦੇ ਅਹੁਦੇਦਾਰਾਂ, ਕਾਲਜ ਦੇ ਪ੍ਰਿੰਸੀਪਲ ਤੇ ਸਮੂਹ ਅਧਿਆਪਕ ਸਾਹਿਬਾਨਾਂ ਦਾ ਰਸਮੀ ਤੌਰ ‘ਤੇ ਧੰਨਵਾਦ ਕਰਨ ਲਈ ਸੁੱਖੀ ਬਾਠ ਜੀ ੳੁਚੇਚੇ ਤੌਰ ਤੇ ਕਾਲਜ ਪਹੁੰਚੇ | ਸਮਾਗਮ ਦੇ ਅਾਰੰਭ ਵਿਚ ਸ਼੍ਰੀ ਸੁੱਖੀ ਬਾਠ ਤੇ ਪੰਜਾਬ ਭਵਨ ਦੇ ਕੋਆਰਡੀਨੇਟਰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗੁਜਰਾਂਵਾਲਾ ਖਾਲਸਾ ਅੈਜੁਕੇਸ਼ਨਲ ਕੌਂਸਲ ਦੇ ਪ੍ਰਧਾਨ ਸ਼੍ਰੀ ਗੁਰਸ਼ਰਨ ਸਿੰਘ ਨਰੂਲਾ, ਅਾਨਰੇਰੀ ਜਨਰਲ ਸਕੱਤਰ ਡਾ. ਸ. ਪ. ਸਿੰਘ (ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਤੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਜੀ ਨੂੰ ਗੁਲਦਸਤੇ ਭੇਟ ਕੀਤੇ | ਪ੍ਰੋ. ਗਿੱਲ ਨੇ ਅਾਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡੀਅਾਂ ਦੋਵੇਂ ਸੰਸਥਾਵਾਂ ਦਾ ਮਨੋਰਥ ਸਾਹਿਤਕ ਗਤੀਵਿਧੀਆਂ ਰਾਹੀਂ ਪਰਵਾਸੀ ਪੰਜਾਬੀ ਸਾਹਿਤ ਦੇ ਪ੍ਰਸਾਰ ਤੇ ਪ੍ਰਚਾਰ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ, ਕਦਰਾਂ ਕੀਮਤਾਂ ਤੇ ਪੰਜਾਬੀ ਜੀਵਨ ਜਾਂਚ ਨੂੰ ਅੰਤਰਰਾਸ਼ਟਰੀ ਮੰਚ ਮੁਹੱਈਆ ਕਰਵਾੳੁਣਾ ਹੈ | ਡਾ. ਸ. ਪ. ਸਿੰਘ ਨੇ ਸ਼੍ਰੀ ਸੁੱਖੀ ਬਾਠ ਨੂੰ ਕਾਲਜ ਵਿਚ ੳੁਚੇਚੇ ਤੌਰ ਤੇ ਸ਼ਿਰਕਤ ਕਰਨ ‘ਤੇ ਜੀ ਅਾਇਅਾਂ ਕਿਹਾ ਅਤੇ ਇਹ ਯਕੀਨ ਿਦਵਾਇਆ ਕਿ ਭਵਿੱਖ ਵਿੱਚ ਵੀ ਪਰਵਾਸੀ ਸਾਹਿਤ ਅਧਿਅਨ ਕੇਂਦਰ ਅਜਿਹੀਆਂ ਸਾਹਿਤਕ ਸਰਗਰਮੀਆਂ ਕਰਦਾ ਰਹੇਗਾ | ੳੁਹਨਾਂ ਨੇ ਕਿਹਾ ਕਿ ਇਸ ਕਾਨਫਰੰਸ ਨੂੰ ਪੰਜਾਬ ਸਰਕਾਰ ਵਲੋਂ ਵੀ ਭਰਵਾਂ ਹੁੰਗਾਰਾ ਤੇ ਬਹੁਤ ਸਹਿਯੋਗ ਮਿਲਿਆ ਹੈ | ਇਥੇ ਇਹ ਯਾਦ ਰਹੇ ਕਿ ਪਰਵਾਸੀ ਸਾਹਿਤ ਅਧਿਅਨ ਕੇਂਦਰ ਨੂੰ ਕੈਬਨਿਟ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਵੱਲੋਂ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਜਿਸਦੀ ਪਹਿਲੀ ਕਿਸ਼ਤ 5 ਲੱਖ ਰੁਪਏ ਕਾਲਜ ਨੂੰ ਮਿਲ ਚੁੱਕੀ ਹੈ | ਜਿਸ ਦੇ ਨਾਲ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੀ ਨਵੀਂ ਇਮਾਰਤ, ਫਰਨੀਚਰ ਤੇ ਡੀਜੀਟਲ ਲਾਇਬ੍ਰੇਰੀ ਅਾਦਿ ਕਾਰਜ ਅਰੰਭੇ ਜਾਣਗੇ | ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਅਾਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਕਾਨਫਰੰਸ ਕਿਸੇ ਇਕੱਲੇ ਇਕਹਿਰੇ ਵਿਅਕਤੀ ਦੇ ਯਤਨਾਂ ਦਾ ਨਤੀਜਾ ਨਹੀਂ ਬਲਕਿ ਇਸ ਪਿਛੇ ਗੁਜਰਾਂਵਾਲਾ ਖਾਲਸਾ ਅੈਜੁਕੇਸ਼ਨਲ ਕੌਂਸਲ ਦੀ ਸਹਿਯੋਗ  ਅਗਵਾਈ ਪੰਜਾਬ ਭਵਨ ਸਰੀ ਤੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੇ ਸਹਿਯੋਗ ਤੇ ਸਮੂਹ ਸਟਾਫ਼ ਮੈਂਬਰਾਂ ਦੀ ਅਣਥੱਕ ਮਿਹਨਤ ਸਦਕਾ ਹੀ ਸਫ਼ਲਤਾ ਪੂਰਵਕ ਹੋ ਕੇ

ਨੇਪਰੇ ਚੜ੍ਹੀ ਹੈੇ| ੳੁਨਾਂ ਕਿਹਾ ਕਿ ਭਵਿੱਖ ਵਿੱਚ  ਵੀ ਇਹ  ਦੋਵੇਂ ਸੰਸਥਾਵਾਂ ਅਾਪਸੀ ਸਹਿਯੋਗ ਨਾਲ ਅਜਿਹੇ ਕਾਰਜ ਕਰਦੀਅਾਂ ਰਹਿਣਗੀਅਾਂ| ਪੰਜਾਬ ਭਵਨ ਸਰੀ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ ਗੁਜਰਾਂਵਾਲਾ ਖਾਲਸਾ ਅੈਜੂਕੇਸ਼ਨਲ ਕੌਂਸਲ ਦੇ ਅਹੁਦੇਦਾਰਾਂ, ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਅਧਿਅਾਪਕ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋਵੇਂ ਸੰਸਥਾਵਾਂ ਭਵਿੱਖ ਵਿਚ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਰਹਿਣਗੀਆਂ | ਇਸ ਮੌਕੇ ‘ਤੇ ਸ੍ਰੀ ਭਗਵੰਤ ਸਿੰਘ, ਡਾ. ਗਜਿੰਦਰ ਸਿੰਘ, ਸ੍ਰੀ ਹਰਦੀਪ ਸਿੰਘ, ਸ੍ਰੀ ਕੁਲਜੀਤ ਸਿੰਘ, ਸ੍ਰੀ ਗੁਰਪ੍ਰੀਤ ਸਿੰਘ ਨਰੂਲਾ, ਸ੍ਰੀ ਜਸਬੀਰ ਸਿੰਘ, ਪ੍ਰੋ. ਮਨਜੀਤ ਸਿੰਘ ਛਾਬੜਾ, ਪ੍ਰਿੰਸੀਪਲ ਹਰਪ੍ਰੀਤ ਸਿੰਘ, ਪ੍ਰਿੰਸੀਪਲ ਪਰਮਿੰਦਰ ਕੌਰ ਤੇ ਕਾਲਜ ਦੇ ਅਧਿਅਾਪਕ ਸਾਹਿਬਾਨਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ |