ਮਾਣ ਪੰਜਾਬੀ ਹੋਣ ਦਾ “ਕਾਵਿ ਉਚਾਰਨ” ਮੁਕਾਬਲਾ

ਮਾਣ ਪੰਜਾਬੀ ਹੋਣ ਦਾ’ ਕਾਵਿ ਉਚਾਰਨ ਮੁਕਾਬਲਾ ਸਾਹਿਤ ਸੁਮੇਲ ਸਾਊਥ ਅਸਟਰੇਲੀਆ ਤੇ ਪੰਜਾਬ ਭਵਨ ਸਰੀ ਕੇਨੇਡਾ ਦੇ ਸਹਿਯੋਗ ਨਾਲ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਬੱਚਿਆਂ ਵਿੱਚ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਵਾਸਤੇ ,ਬੱਚਿਆ ਦੇ ਕਾਵਿ -ਉਚਾਰਨ ਮੁਕਾਬਲੇ ਕਰਵਾਏ ਜਾ ਰਹੇ ਹਨ । ਵਿਦੇਸ਼ਾਂ ਵਿਚ ਰਹਿ ਰਹੇ ਬੱਚੇ ਹੀ ਇਸ ਮੁਕਾਬਲੇ ਵਿੱਚ ਭਾਗ ਲੈ ਸਕਦੇ ਹਨ ।ਇਸ ਵਿੱਚ ਭਾਗ ਲੈਣ ਵਾਲੇ ਬੱਚਿਆ ਦੇ ਦੋ ਗਰੁੱਪ ਬਣਾਏ ਗਏ ਹਨ ।ਪਹਿਲੇ ਗਰੁੱਪ ਵਿੱਚ ਬੱਚਿਆ ਦੀ ਉਮਰ 6 ਤੋਂ 9 ਸਾਲ ਦੀ ਰੱਖੀ ਗਈ ਹੈ ਤੇ ਦੂਸਰੇ ਗਰੁੱਪ ਵਿੱਚ 10 ਤੋਂ 14 ਸਾਲ ਤੱਕ ਰੱਖੀ ਗਈ ਹੈ ।ਇਸ ਵਿੱਚ ਭਾਗ ਲੈਣ ਵਾਲੇ ਬੱਚੇ ਪੰਜਾਬੀ ਦੇ ਕਿਸੇ ਵੀ ਕਵੀ ਦੀ ਕਵਿਤਾ ਆਪਣੀ ਆਵਾਜ਼ ਵਿੱਚ ਰਿਕਾਰਡ ਕਰਕੇ ਸਾਨੂੰ ਭੇਜਣ ।ਵੀਡੀਓ ਘੱਟ ਤੋਂ ਘੱਟ ਇੱਕ ਮਿੰਟ ਦੀ ਤੇ ਵੱਧ ਤੋਂ ਵੱਧ ਤਿੰਨ ਮਿੰਟ ਦੀ ਹੋਣੀ ਚਾਹੀਦੀ ਹੈ ।ਇਸ ਵਿੱਚ ਕੋਈ ਵੀ ਪੁਰਾਣੀ ਵੀਡੀਓ ਨਹੀਂ ਸਵੀਕਾਰ ਕੀਤੀ ਜਾਵੇਗੀ । ਵੀਡੀਓ ਭੇਜਣ ਦੀ ਆਖਰੀ ਮਿਤੀ 15 ਸਤੰਬਰ 2020 ਹੈ। ਇਸ ਤੋਂ ਬਾਅਦ ਭੇਜੀਆ ਗਈਆ ਵੀਡੀਓ ਮੁਕਾਬਲੇ ਵਿੱਚ ਸਾਮਿਲ ਨਹੀਂ ਕੀਤੀਆਂ ਜਾਣਗੀਆਂ। ਦੋਹਾਂ ਉਮਰ ਦੇ ਗਰੁੱਪ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਨੂੰ ਸੈਮਸੰਗ ਦਾ ਟੈਬਲਟ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਵੀਵੋ ਫਿੱਟ ਘੜੀਆਂ ਇਨਾਮ ਦਿੱਤੀਆਂ ਜਾਣਗੀਆਂ। ਭਾਗ ਲੈਣ ਵਾਲੇ ਸਾਰੇ ਬੱਚਿਆ ਦੀ ਹੌਸਲਾ ਅਫਜਾਈ ਕੀਤੀ ਜਾਵੇਗੀ ।ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀ ਪਰਿਵਾਰਾਂ ਨੂੰ ਸਾਹਿਤ ਸੁਮੇਲ ਸਾਊਥ ਅਸਟਰੇਲੀਆ ਤੇ ਪੰਜਾਬ ਭਵਨ ਕਨੇਡਾ ਵੱਲੋਂ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆ ਨੂੰ ਇਸ ਕਾਵਿ -ਉਚਾਰਨ ਮੁਕਾਬਲੇ ਵਿੱਚ ਭਾਗ ਲੈਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ ਤਾਂ ਜੋ ਉਨਾਂ ਦੇ ਦਿਲਾਂ ਵਿੱਚ ਪੰਜਾਬੀ ਬੋਲੀ ਪ੍ਰਤੀ ਪਿਆਰ ਪੈਦਾ ਹੋ ਸਕੇ ਤੇ ਕਾਵਿ ਰੁਚੀਆ ਉਤਪੰਨ ਹੋ ਸਕਣ ।ਇਸ ਮੁਕਾਬਲੇ ਵਿੱਚ ਭਾਗ ਲੈਣ ਦੀ ਆਖਰੀ ਮਿਤੀ 15 ਸਤੰਬਰ ਹੈ । ਨਿਯਮ ਤੇ ਸ਼ਰਤਾਂ ਲਾਗੂ ਹਨ। ਹੋਰ ਜਾਣਕਾਰੀ ਲਈ ਪੋਸਟਰ ਉੱਤੇ ਲਿਖੇ ਨੰਬਰਾਂ ‘ਤੇ ਸੰਪਰਕ ਕਰੋ ।

(ਧੰਨਵਾਦ ਸਹਿਤ ਸਾਹਿਤ ਸੁਮੇਲ ਸਾਊਥ ਆਸਟ੍ਰੇਲੀਆ ਪੰਜਾਬ ਭਵਨ ਸਰੀ ਕੇਨੇਡਾ) sumeilsahit@gmail.com

Install Punjabi Akhbar App

Install
×