ਪੰਜਾਬੀ ਯੂਨੀਵਰਸਿਟੀ ਵਿਖੇ ਯੁਵਾ ਕਵੀ ਹਰਸਿਮਰਨ ਸਿੰਘ ਦਾ ਕਾਵਿ ਸੰਗ੍ਰਹਿ ‘ਤਰੱਕੀਆਂ?’ ਦਾ ਲੋਕ ਅਰਪਣ

harsimran singh s book release
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ ਦੇ ਲੈਕਚਰ ਹਾਲ ਵਿਖੇ ਬੀ.ਟੈਕ ਦੇ ਭਾਗ ਦੂਜਾ ਦੇ ਵਿਦਿਆਰਥੀ ਅਤੇ ਯੁਵਾ ਕਵੀ ਹਰਸਿਮਰਨ ਸਿੰਘ ਦਾ ਕਾਵਿ ਸੰਗ੍ਰਹਿ ‘ਤਰੱਕੀਆਂ’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’, ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ, ਡਾ. ਰਾਜਵੰਤ ਕੌਰ ਪੰਜਾਬੀ, ਡਾ. ਬ੍ਰਿਜਪਾਲ ਸਿੰਘ, ਡਾ. ਹਰਪ੍ਰੀਤ ਸਿੰਘ ਅਤੇ ਹਰਸਿਮਰਨ ਸਿੰਘ ਸ਼ਾਮਿਲ ਸਨ।ਪੁਸਤਕ ਦੇ ਲੋਕ ਅਰਪਣ ਕਰਨ ਉਪਰੰਤ ਸਮਾਗਮ ਦਾ ਆਗਾਜ਼ ਹਰਸਿਮਰਨ ਸਿੰਘ ਵੱਲੋਂ ਸੁਣਾਈਆਂ ਨਜ਼ਮਾਂ ਨਾਲ ਹੋਇਆ। ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਹਰਸਿਮਰਨ ਸਿੰਘ ਨੌਜਵਾਨ ਪੀੜ੍ਹੀ ਦਾ ਉਭਰ ਰਿਹਾ ਸੰਭਾਵਨਾਵਾਂ ਭਰਪੂਰ ਕਵੀ ਹੈ ਜਿਸ ਨੇ ਸਮਾਜਕ ਸਰੋਕਾਰਾਂ ਅਤੇ ਮਸਲਿਆਂ ਨੂੰ ਆਪਣੀਆਂ ਕਵਿਤਾਵਾਂ ਵਿਚ ਪ੍ਰੋਇਆ ਹੈ।ਉਘੇ ਸਮਾਜ ਸ਼ਾਸਤਰੀ ਅਤੇ ਲੇਖਕ ਡਾ. ਹਰਵਿੰਦਰ ਸਿੰਘ ਭੱਟੀ ਨੇ ਪੁਸਤਕ ਦੇ ਹਵਾਲੇ ਨਾਲ ਸਮਾਜ ਅਤੇ ਸਾਹਿਤ ਦੇ ਸੰਬੰਧਾਂ ਉਪਰ ਰੌਸ਼ਨੀ ਪਾਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ ਨੇ ਸਾਹਿਤ,ਇਤਿਹਾਸ ਅਤੇ ਸਭਿਆਚਾਰ ਦੇ ਵੱਖ ਵੱਖ ਹਵਾਲੇ ਦਿੰਦੇ ਹੋਏ ਕਿਹਾ ਕਿ ਇੰਜੀਨੀਅਰਿੰਗ ਦੇ ਵਿਦਿਆਰਥੀ ਹਰਸਿਮਰਨ ਸਿੰਘ ਦੀ ਕਵਿਤਾ ਮਨੁੱਖ ਨੂੰ ਪਦਾਰਥਵਾਦੀ ਦੌੜ ਵਿਚੋਂ ਨਿਕਲਣ, ਧਾਰਮਿਕ ਸੰਸਕਾਰਾਂ,ਪੰਜਾਬ ਦੇ ਗੌਰਵਸ਼ਾਲੀ ਇਤਿਹਾਸ, ਮਾਂ-ਬੋਲੀ, ਪ੍ਰਕਿਰਤੀ ਅਤੇ ਜੀਵਨ ਮੁੱਲਾਂ ਨਾਲ ਜੁੜਨ ਦਾ ਰਾਹ ਦੱਸਦੀ ਹੈ।ਡਾ. ਬ੍ਰਿਜਪਾਲ ਸਿੰਘ ਨੇ ਪੁਸਤਕ ਵਿਚੋਂ ਕਈ ਕਵਿਤਾਵਾਂ ਦੀਆਂ ਟੂਕਾਂ ਸੁਣਾ ਕੇ ਅਧਿਆਤਮਕਤਾ ਦੀ ਗੱਲ ਕੀਤੀ।ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਸਿਮਰਨ ਸਿੰਘ ਦੀ ਕਵਿਤਾ ਆਪਣੀ ਵਿਰਾਸਤ ਅਤੇ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ।ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰਾਨਿਕ ਅਤੇ ਕੰਪਿਊਟਰ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਗੁਰਮੀਤ ਕੌਰ ਦੀ ਧਾਰਣਾ ਸੀ ਕਿ ਤਰੱਕੀਆਂ’ ਪੁਸਤਕ ਵਿਚਲੀਆਂ ਕਵਿਤਾਵਾਂ ਸੁਣ ਕੇ ਅਨੁਭਵ ਹੁੰਦਾ ਹੈ ਕਿ ਹਰਸਿਮਰਨ ਸਿੰਘ ਵਰਗੇ ਵਿਦਿਆਰਥੀਆਂ ਦੇ ਹੱਥਾਂ ਵਿਚ ਪੰਜਾਬੀ ਕਵਿਤਾ ਦਾ ਭਵਿੱਖ ਸੁਰੱਖਿਅਤ ਹੈ।
ਇਸ ਸਮਾਗਮ ਵਿਚ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਅਧਿਆਪਕਾਂ ਵਿਚੋਂ ਡਾ. ਵਿਨੋਦਕੁਮਾਰ,ਡਾ. ਅਮਰਦੀਪਸਿੰਘ,ਡਾ. ਪ੍ਰਵੀਨ ਲਤਾ,ਡਾ. ਹਰਪ੍ਰੀਤ ਕੌਰ,ਡਾ.ਅਪਾਰ ਸਿੰਘ,ਡਾ.ਪੰਕਜ ਮਹਿੰਦਰੂ, ਡਾ.ਗੁਰਪ੍ਰੀਤ ਸਿੰਘ ਡਾ.ਬੇਅੰਤ ਕੌਰ,ਇੰਜੀ. ਸੰਗੀਤ ਪਾਲ ਕੌਰ,ਲਾਭ ਕੌਰ,ਡਾ.ਵਿਲੀਅਮ ਜੀਤ ਸਿੰਘ, ਸ.ਤੇਜਿੰਦਰ ਸਿੰਘ,ਇੰਜੀ.ਜਸਵੀਰ ਸਿੰਘ,ਇੰਜੀ.ਬਲਰਾਜਸਿੰਘ,ਇੰਜੀ.ਚਰਨਜੀਤ ਸਿੰਘ, ਇੰਜੀ. ਬੀਰਦਵਿੰਦਰ ਸਿੰਘ,ਇੰਜੀ.ਲਵਿੰਦਰ ਮਾਨ, ਅਵਲੀਨ ਕੌਰ, ਦੇਵਕੀ,ਲੱਛਮੀ,ਅਮਨਦੀਪ ਸਿੰਘ,ਸਿਮਰਨਜੀਤ ਸਿੰਘ ਆਦਿ ਅਧਿਆਪਕ, ਪ੍ਰਬੰਧਕੀ ਅਮਲਾ ਅਤੇ ਖੋਜ ਵਿਦਿਆਰਥੀ ਸ਼ਾਮਿਲ ਸਨ।ਅੰਤ ਵਿਚ ਪੁੱਜੇ ਵਿਦਵਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਦਾ ਸੰਚਾਲਨ ਮਨਜਿੰਦਰ ਸਿੰਘ ਨੇ ਕੀਤਾ।

Install Punjabi Akhbar App

Install
×