ਪੰਜਾਬੀ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਦਾ ਦੇਹਾਂਤ

jasdev singh dhaliwal passed away

ਪੰਜਾਬੀ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਦਾ ਅੱਜ ਦੇਹਾਂਤ ਹੋ ਗਿਆ। 15 ਜੁਲਾਈ 1937 ਨੂੰ ਪੈਦਾ ਹੋਏ ਜਸਦੇਵ ਸਿੰਘ ਧਾਲੀਵਾਲ ਮਲੇਰਕੋਟਲਾ ਇਲਾਕੇ ਦੀ ਸਾਹਿੱਤਕ ਲਹਿਰ ਦੇ ਉਸਰੱਈਏ ਸਨ। ਪਹਿਲਾਂ ਅਧਿਆਪਕ, ਫਿਰ ਬੀ.ਡੀ.ਓ ਤੇ ਅਡੀਸ਼ਨਲ ਡਿਪਟੀ ਕਮਿਸ਼ਨਰ ਵਜੋਂ 1995 ਚ ਸੇਵਾਮੁਕਤ ਹੋਏ ਸ: ਧਾਲੀਵਾਲ ਮਲੇਰਕੋਟਲਾ ਚ ਸਟੇਡੀਅਮ ਨੇੜੇ ਘਰ ਬਣਾ ਕੇ ਰਹਿ ਰਹੇ ਸਨ। ਉਨ੍ਹਾਂ ਦੀਆਂ ਲਿਖਤਾਂ ਪਿਆਰ ਬੇਵਫ਼ਾ ਨਹੀਂ, ਦਿਲ ਦਾ ਕੌਲ ਫੁੱਲ, ਕਾਲੇ ਦਿਨ, ਚੰਗੇ ਦਿਨਾਂ ਦੀ ਉਡੀਕ,ਅੱਧੀ ਰਾਤ ਤੋਂ ਬਾਦ, ਅੰਨ੍ਹੀ ਗਲੀ ਦੇ ਰਾਹੀ, ਪੱਥਰ ਲੋਕ,ਕੱਚੀਆਂ ਰਾਹਾਂ, ਲੋਹੇ ਦੇ ਮਨੁੱਖ, ਸੁਰਖ਼ਾਬ ਦੇ ਖੰਭ ਤੇ ਰਿਸ਼ਤਿਆਂ ਦੀ ਦਾਸਤਾਨ ਪ੍ਰਮੁੱਖ ਹਨ। ਆਪਣੇ ਪਿੰਡ ਬਾਰੇ ਵੀ ਉਨ੍ਹਾਂ ਇਕ ਵਿਸ਼ਾਲ ਪੁਸਤਕ ਲਿਖੀ ਸੀ।

Install Punjabi Akhbar App

Install
×