ਬੀਤੇ ਦੌਰ ਦੇ ਰੀਤੀ ਰਿਵਾਜਾਂ ਤੇ ਸਮਾਜਿਕ ਸੋਚ ਨਾਲ ਜੁੜੀ ਹੈ ਮੈਂਡੀ ਤੱਖਰ ਤੇ ਜੋਬਨਪ੍ਰੀਤ ਦੀ ‘ਫ਼ਿਲਮ ‘ਸਾਕ’’  

Mandy Takhar Article (2)

ਪਾਲੀਵੁੱਡ ਅੰਦਰ ਫ਼ੌਜੀ ਜੀਵਨ ਬਾਰੇ ਅਨੇਕਾਂ ਫ਼ਿਲਮਾਂ ਬਣੀਆ ਜੋ ਬਹਾਦਰੀ ਅਤੇ ਦੇਸ਼ ਭਗਤੀ ਦੇ ਜ਼ਜਬਿਆਂ ਦੀ ਪੇਸ਼ਕਾਰੀ ਤੱਕ ਸੀਮਤ ਰਹੀਆਂ ਪ੍ਰੰਤੂ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਫਿਲਮ ‘ਸਾਕ’ ਇੱਕ ਨੌਜਵਾਨ ਫੌਜੀ ਦੀ ਪਿਆਰ ਕਹਾਣੀ ਅਧਾਰਤ ਹੈ ਜਿਸ ਵਿੱਚ ਭਾਵੁਕਤਾ,ਪਿਆਰ ਅਤੇ ਰਿਸ਼ਤਿਆਂ ਦੀ ਖਿੱਚ ਹੈ। ਮਿਨਹਾਸ ਫਿਲਮਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਜਤਿੰਦਰ ਜੇ ਮਿਨਹਾਸ ਤੇ ਰੁਪਿੰਦਰ ਪ੍ਰੀਤ ਮਿਨਹਾਸ ਦੀ ਇਸ ਫ਼ਿਲਮ ਵਿੱਚ ਦਰਸ਼ਕ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਨੂੰ ਮੁੱਖ ਭੂਮਿਕਾ ਵਿੱਚ ਵੇਖਣਗੇ। ਫ਼ਿਲਮ ਦੀ ਕਹਾਣੀ ਕੰਵਲਜੀਤ ਸਿੰਘ ਨੇ ਲਿਖੀ ਤੇ ਡਾਇਰੈਕਟ ਕੀਤੀ ਹੈ। ਜੋਬਨਪ੍ਰੀਤ ਨੇ ਦੱਸਿਆ ਕਿ ਬਤੌਰ ਹੀਰੋ ਇਹ ਫਿਲਮ ਉਸਦੀ ਪਹਿਲੀ ਫਿਲਮ ਹੈ ਜਦਕਿ ਸਹਾਇਕ ਕਲਾਕਾਰ ਵਜੋਂ ਉਹ ਪਹਿਲਾਂ ਕਈ ਫਿਲਮਾਂ ਕਰ ਚੁੱਕਾ ਹੈ।

ਇਹ ਇੱਕ ਪੀਰਿਅਡ ਫਿਲਮ ਹੈ ਜੋ ਬੀਤੇ ਦੌਰ ਦੇ ਰੀਤੀ ਰਿਵਾਜਾਂ ਤੇ ਸਮਾਜਿਕ ਸੋਚ ਨਾਲ ਜੁੜੀ ਹੋਈ ਹੈ। ਫਿਲਮ ਵਿੱਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਤੀ ਜੋੜੀ ਤੋਂ ਇਲਾਵਾ ਮੁਕਲ ਦੇਵ, ਮਹਾਂਬੀਰ ਭੁੱਲਰ, ਸੋਨਪ੍ਰੀਤ ਜਵੰਧਾ,ਸਿਮਰਨ ਸਹਿਜਪਾਲ, ਗੁਰਦੀਪ ਬਰਾੜ, ਸੁਖਬੀਰ ਬਾਠ, ਪ੍ਰਭਸ਼ਰਨ ਕੌਰ ਅਤੇ ਦਿਲਾਵਰ ਸਿੱਧੂ ਆਦਿ ਕਲਾਕਾਰਾਂ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤ ਕੈਲਾਸ਼ ਖ਼ੇਰ, ਮੰਨਤ ਨੂਰ, ਬੀਤ ਬਲਜੀਤ, ਹਰਸ਼ਦੀਪ ਕੌਰ, ਕਰਤਾਰ ਕਮਲ ਨੇ ਗਾਏ ਹਨ ਜਿਸਨੂੰ ਬੀਤ ਬਲਜੀਤ ਅਤੇ ਕਰਤਾਰ ਕਮਲ ਨੇ ਲਿਖਿਆ ਹੈ। ਇਹ ਫਿਲਮ 6 ਸਤੰਬਰ ਨੂੰ ਵਾਇਟ ਹਿੱਲ ਸਟੂਡੀਓ ਵਲੋਂ ਦੇਸ ਵਿਦੇਸ਼ਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।

   (ਹਰਜਿੰਦਰ ਸਿੰਘ ਜਵੰਦਾ)

jawanda82@gmail.com

Install Punjabi Akhbar App

Install
×