ਮਾਂ ਬੋਲੀ ਦਿਵਸ ਤੇ ਵਿਸ਼ੇਸ਼: ਮੇਰੀ ਮਾਂ ਪੰਜਾਬੀ ਬੋਲੀ ਦੀ ਸਦਾ ਹੀ ਜੈ ਜੈ ਕਾਰ!!

maa boli punjabi diwas 170221
ਮੈਂ ਕਰਾਂ ਸਤਿਕਾਰ ਸਦਾ
ਕਰਦਾ ਰਹਾਂ ਪਿਆਰ ਸਦਾ
ਇਹਦੇ ਅੱਗੇ ਸੀਸ ਝੁਕਾਵਾਂ
ਰੱਬ ਤੋਂ ਮੰਗਾਂ ਇਹੋ ਦੁਆਵਾਂ
ਇਹ ਵਧੇ ਫੁੱਲੇ ਹਰ ਪਾਸੇ
ਤੇ ਰਹੇ ਹਮੇਸ਼ਾ ਬਰਕਰਾਰ
ਜੈ ਜੈ ਕਾਰ ਜੈ ਜੈ ਕਾਰ
ਮੇਰੀ ਮਾਂ ਪੰਜਾਬੀ ਬੋਲੀ ਦੀ
ਸਦਾ ਹੀ ਜੈ ਜੈ ਕਾਰ !!

ਇੱਕ ਮਾਂ ਜਨਮ ਜੋ ਦੇ ਕੇ
ਸਾਨੂੰ ਜੱਗ ਤੇ ਲੈ ਕੇ ਆਵੇ
ਦੂਜੀ ਮਾਂ ਬੋਲਾਂ ਦੇ ਰਾਹੀਂ
ਸਾਨੂੰ ਲੋਰੀਆਂ ਆਣ ਸੁਨਾਵੇ
ਫੇਰ ਤੋਤਲੇ ਬੋਲ ਬੋਲਕੇ
ਅਸੀਂ ਬੋਲੀਏ ਅੱਖਰ ਦੋ ਚਾਰ
ਜੈ ਜੈ ਕਾਰ ਜੈ ਜੈ ਕਾਰ
ਮੇਰੀ ਮਾਂ ਪੰਜਾਬੀ ਬੋਲੀ ਦੀ
ਸਦਾ ਹੀ ਜੈ ਜੈ ਕਾਰ !!

ਥੋੜੀ ਹੋਸ਼ ਸੰਭਾਲਣ ਪਿੱਛੋਂ
ਜਦ ਜਾਈਏ ਵਿੱਦਿਆ ਦੇ ਮੰਦਰ
ਖੇਡਣ ਕੁੱਦਣ ਦੇ ਨਾਲ ਨਾਲ
ਸਿੱਖੀਏ ਪੜ੍ਹਨਾਂ ਲਿਖਣਾ ਇਸ ਅੰਦਰ
ਇੱਥੋਂ ਸਮਝ ਸਾਨੂੰ ਹੈ ਆਉਂਦਾ
ਬੋਲੀ ਦਾ ਮਹੱਤਵ ਤੇ ਜੀਵਨ ਦਾ ਸਾਰ
ਜੈ ਜੈ ਕਾਰ ਜੈ ਜੈ ਕਾਰ
ਮੇਰੀ ਮਾਂ ਪੰਜਾਬੀ ਬੋਲੀ ਦੀ
ਸਦਾ ਹੀ ਜੈ ਜੈ ਕਾਰ !!

ਦੁਨੀਆਂ ਤੇ ਕਿਤੇ ਵੀ ਜਾਉ
ਜਾਂ ਰਹੋ ਵਿੱਚ ਆਪਣੇ ਦੇਸ
ਕਦੇ ਵੀ ਨਾ ਭੁੱਲੋ ਦੋਸਤੋ
ਆਪਣੀ ਮਾਂ ਬੋਲੀ ਤੇ ਆਪਣਾ ਵੇਸ
ਹਾਂ ਜਿਸ ਕਰਕੇ ਜੱਗ ਵਿੱਚ ਵਿਚਰ ਰਹੇ
ਬਿੱਕਰਾ ਰਲਕੇ ਕਰੀਏ ਉਹਨੂੰ ਨਮਸਕਾਰ
ਜੈ ਜੈ ਕਾਰ ਜੈ ਜੈ ਕਾਰ
ਮੇਰੀ ਮਾਂ ਪੰਜਾਬੀ ਬੋਲੀ ਦੀ
ਸਦਾ ਹੀ ਜੈ ਜੈ ਕਾਰ !!

ਬਿੱਕਰ ਬਾਈ ਫੂਲ
bikramjit_88@yahoo.co.in

Install Punjabi Akhbar App

Install
×