ਕੈਮਰੇ ‘ਚ ਆਉਣ  ਮਗਰੋਂ  ਫਰਿਜਨੋ ਚ’ ਤਿੰਨ ਸ਼ੱਕੀ ਪੰਜਾਬੀ ਡਾਕ ਚੋਰ ਗ੍ਰਿਫਤਾਰ  

IMG_7873

ਨਿਊਯਾਰਕ /ਫਰਿਜ਼ਨੋ, 27 ਜੁਲਾਈ —ਬੀਤੇ ਕਈ ਮਹੀਨਿਆਂ ਤੋਂ  ਲੋਕਾਂ ਦੇ ਮੇਲ ਬੌਕਸਾਂ ਚੋਂ ਡਾਕ ਚੋਰੀ ਕਰਨ ਦੇ ਚੱਕਰ ਵਿੱਚ ਫਰਿਜ਼ਨੋ ਪੁਲਿਸ ਨੇ ਗੁਆਂਢੀ ਦੇ ਸਰਵੇਲਿੰਸ ਕੈਮਰੇ ਦੀ ਮੱਦਦ ਨਾਲ ਤਿੰਨ ਸ਼ੱਕੀ ਪੰਜਾਬੀ ਡਾਕ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕੈਮਰੇ ਦੀ ਮੱਦਦ ਨਾਲ ਤਿੰਨੋਂ ਕਥਿਤ ਦੋਸ਼ੀ ਪਹਿਚਾਣੇ, ਕੈਮਰੇ ਵਿੱਚ ਚਿੱਟੇ ਤੇ ਲਾਲ ਰੰਗ ਦਾ ਛੈਵੀ ਐਸ – 10 ਪਿੱਕਅਪ ਟਰੱਕ ਆ ਗਿਆ ਜਿਸ ਤੋਂ ਪਤਾ ਲੱਗਿਆ ਕਿ ਇਹ ਪੰਜਾਬੀ ਚੋਰ ਲੋਕਾਂ ਦੇ ਮੇਲ ਬਾਕਸ ਭੰਨਣ ਦੀ ਤਾਂਕ ਵਿੱਚ ਸਨ। ਬੀਤੀ  ਸ਼ਾਮ ਨੂੰ ਪੁਲਿਸ ਨੂੰ ਇਹ ਪਿੱਕਅਪ ਟਰੱਕ ਵੈਸਟ ਔਲਵ ਅਤੇ ਨੌਰਥ ਕਿ੍ਰਸਟਲ ਐਵਿਨਿਊ ਲਾਗੇ ਲੱਭਿਆ, ਜਦੋਂ ਫਰਿਜ਼ਨੋ ਪੁਲਿਸ ਨੇ ਇਸ ਨੂੰ ਰੋਕਿਆ ਤੇ ਤਲਾਸ਼ੀ ਲਈ ਵਿੱਚੋਂ ਪੈਕਿਜ ਅਤੇ ਹੋਰ ਡਾਕ ਮਿਲੀ ਜਿਹੜੀ ਇਸ ਪਿੱਕਅਪ ਟਰੱਕ ਵਿੱਚ ਸਵਾਰ ਲੋਕਾਂ ਦੇ ਨਾਲ ਸਬੰਧਤ ਨਹੀਂ ਸੀ।  ਮੌਕੇ ਤੇ ਹੀ ਪੁਲਿਸ ਨੇ ਪਿੱਕਅਪ ਵਿੱਚ ਸਵਾਰ ਤਿੰਨ ਸ਼ੱਕੀ ਪੰਜਾਬੀਆ ਨੂੰ ਗ੍ਰਿਫਤਾਰ ਕੀਤਾ ਇਹਨਾਂ ਵਿੱਚ ਸੁਖਿਵੰਦਰ ਸਿੰਘ (27), ਗੁਰਦੀਪ ਸਿੰਘ (26), ਸੁਖਿਵੰਦਰ ਸਿੰਘ (46) ਤਿੰਨੋਂ ਫਰਿਜ਼ਨੋ ਨਿਵਾਸੀ ਹਨ। ਇਹਨਾ ਕੋਲੋਂ ਮੌਕੇ ਤੇ ਪੁਲਿਸ ਨੇ ਲੋਕਾਂ ਦੀ ਡਾਕ, ਕਰੈਡਿੱਟ ਕਾਰਡ ਅਤੇ ਚੋਰੀ ਕੀਤੇ ਚੈੱਕ ਆਦਿ ਬਰਾਮਦ ਕੀਤੇ, ਜਿਹੜੇ ਹੋਰ ਲੋਕਾਂ ਨੂੰ ਬਿਲੌਗ ਕਰਦੇ ਸਨ ‘ਤੇ ਤਿੰਨਾਂ ਨੂੰ  ਫਰਿਜ਼ਨੋ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ ਹੈ  ਡਿਟੈਕਟਿਵ ਹੋਰ ਡੁੰਘਾਈ ਨਾਲ ਇਸ ਕੇਸ ਦੀ ਘੋਖ ਕਰ ਰਹੇ ਹਨ ਅਤੇ ਜਿਹੜੇ ਲੋਕਾਂ ਦੀ ਮੇਲ ਇਹਨਾਂ ਦੇ ਪਿੱਕਅਪ ਟਰੱਕ ਚੋਂ ਮੇਲ ਮਿਲੀ ਹੈ ਉਹਨਾਂ ਨਾਲ ਵੀ ਸੰਪਰਕ ਕਰਕੇ ਤਫ਼ਤੀਸ਼ ਅੱਗੇ ਵਧਾ ਰਹੇ ਹਨ।

Install Punjabi Akhbar App

Install
×