ਕੈਨੇਡਾ ਦੇ ਸਰੀ ‘ਚ ਪੰਜਾਬੀ ਮੂਲ ਦੇ ਸੁਮਿੰਦਰ ਸਿੰਘ ਗਰੇਵਾਲ਼ ਨਾਮੀਂ ਇਕ ਨੋਜਵਾਨ ਦੀ ਗੋਲੀ ਮਾਰ ਕੇ ਹੱਤਿਆ 

unnamed (1)

ਨਿਊਯਾਰਕ /ਸਰੀ 4 ਅਗਸਤ — ਬੀਤੇਂ ਦਿਨੀਂ ਕੈਨੇਡਾ ਦੇ ਸਾਊਥ ਸਰੀ ‘ਚ ਸੁਮਿੰਦਰ ਗਰੇਵਾਲ ਨਾਂ ਦੇ ਇਕ ਪੰਜਾਬੀ ਨੌਜਵਾਨ ਦਾ ਕਤਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਮਿੰਦਰ ਗਰੇਵਾਲ ਮਸ਼ਹੂਰ ਮੋਟਰਸਾਈਕਲ ਗਰੁੱਪ ‘ਹੈਲਜ਼ ਏਂਜਲਸ’ ਦਾ ਮੈਂਬਰ ਸੀ। ਇਸ ਘਟਨਾ ਤੋਂ ਬਾਅਦ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਸਰੀ ਦੀ ਆਰ.ਸੀ.ਐੱਮ.ਪੀ. ਦੇ ਬੁਲਾਰੇ ਕੌਰਪੋਰਲ ਐਲੀਨੋਰ ਸਟੁਰਕੋ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 9:20 ਵਜੇ ਸਾਊਥ ਸਰੀ ‘ਚ ਸੜਕ ‘ਤੇ ਗੋਲੀਆਂ ਚੱਲੀਆਂ, ਜਿਸ ‘ਚ ਸੁਮਿੰਦਰ ਗਰੇਵਾਲ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਦੋ ਹਮਲਾਵਰਾਂ ਨੇ ਕਾਰ ‘ਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ ਤੇ ਲੋਕਾਂ ਨੇ ਇਸ ਸਬੰਧੀ ਸੂਚਨਾ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਹਮਲਾਵਰਾਂ ਨੇ ਆਪਣੀ ਕਾਰ ਮੌਕੇ ‘ਤੇ ਹੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਸਟੁਰਕੋ ਨੇ ਦੱਸਿਆ ਕਿ ਸੁਮਿੰਦਰ ਗਰੇਵਾਲ ਦਾ ਕਤਲ ਪਹਿਲਾਂ ਤੋਂ ਰਚੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ। ਇੰਟੀਗ੍ਰੇਟਡ ਹੋਮੀਸਾਈਡ ਟੀਮ ਇਸ ਘਟਨਾ ਦੀ ਜਾਂਚ ਕਰ ਰਹੀ ਹੈ।ਕੈਨੇਡਾ ਦੀ ਗਲੋਬਲ ਨਿਊਜ਼ ਮੁਤਾਬਕ ਇਕ ਚਸ਼ਮਦੀਦ ਨੇ ਦੱਸਿਆ ਕਿ ਜਦੋਂ ਉਸ ਨੇ ਆਵਾਜ਼ ਸੁਣੀ ਤਾਂ ਉਹ ਭੱਜ ਕੇ ਸੜਕ ‘ਤੇ ਆਇਆ। ਉਸ ਨੇ ਦੇਖਿਆ ਕਿ ਇਕ ਵਿਅਕਤੀ ਤੜਫ ਰਿਹਾ ਹੈ । ਉਸ ਨੇ ਤੁਰੰਤ 911 ‘ਤੇ ਫੋਨ ਕੀਤਾ। ਚਸ਼ਮਦੀਦ ਨੇ ਦੱਸਿਆ ਕਿ ਪੀੜਤ ਨੇ ਉਸ ਦੀਆਂ ਅੱਖਾਂ ਸਾਹਮਣੇ ਦਮ ਤੋੜ ਦਿੱਤਾ। ਪੁਲਸ ਨੇ ਸ਼ੱਕੀਆਂ ਦੀ ਪਛਾਣ 20 ਸਾਲਾ ਪੋਵਰੀ ਹੂਕਰ ਤੇ 21 ਸਾਲਾ ਨਾਥਨ ਡੀ ਜੋਂਗ ਵਜੋਂ ਕੀਤੀ ਹੈ। ਉਨ੍ਹਾਂ ‘ਤੇ ਫਸਟ ਡਿਗਰੀ ਕਤਲ ਦੇ ਚਾਰਜ ਲਾਏ ਗਏ ਹਨ।

Install Punjabi Akhbar App

Install
×