ਭਿਆਨਕ ਐਕਸੀਡੈਂਟ ਵਿੱਚ ਡਰਾਇਵਰ ਕ੍ਰਿਪਾਲ ਸਿੰਘ ਗਿੱਲ ਦੀ ਮੌਤ
ਨਿਊਯਾਰਕ — ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਕੱਲ ਆਏ ਬਰਫੀਲੇ ਤੂਫਾਨ ਚ ਵਿਨੀਪੈਗ (ਕੈਨੇਡਾ) ਨਾਲ ਸਬੰਧਤ ਇਕ ਪੰਜਾਬੀ ਨੌਜਵਾਨ ਡਰਾਇਵਰ ਕ੍ਰਿਪਾਲ ਸਿੰਘ ਗਿੱਲ ਦੀ ਜਾਨ ਚਲੀ ਗਈ ਹੈ , ਕੱਲ ਸਸਕੈਚਵਨ ਦੇ ਸ਼ਹਿਰ ਚੈਪਲਿਨ ਲਾਗੇ ਹਾਈਵੇ ਇੱਕ ਤੇ ਹੋਏ ਇੱਕ ਭਿਆਨਕ ਟਰੱਕ ਹਾਦਸੇ ਵਿੱਚ ਨੋਜਵਾਨ ਕ੍ਰਿਪਾਲ ਸਿੰਘ ਗਿੱਲ ਦੀ ਮੌਤ ਹੋ ਗਈ ਹੈ। ਮ੍ਰਿਤਕ ਨੋਜਵਾਨ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਸੀ ਅਤੇ ਉਹ ਸੰਨ 2017 ਵਿੱਚ ਕੈਨੇਡਾ ਵਿਖੇਂ ਆਇਆ ਸੀ ਅਤੇ ਪਿਛਲੇ ਸਾਲ ਹੀ ਉਸਦਾ ਵਿਆਹ ਹੋਇਆ ਸੀ। ਨੋਜਵਾਨ ਬ੍ਰਿਟਿਸ਼ ਕੋਲੰਬੀਆ ਵੱਲ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ, ਨੋਜਵਾਨ ਦੇ ਨਾਲ ਦਾ ਟੀਮ ਡਰਾਈਵਰ ਵੀ ਸਖਤ ਜ਼ਖ਼ਮੀ ਦੱਸਿਆ ਜਾ ਰਿਹਾ ਹੈ ਹੋਰ ਵੇਰਵਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ ।