ਪੰਜਾਬ ਭਵਨ ਸਰੀ (ਕੈਨੇਡਾ) ਵਿਖੇਂ ਪੰਜਾਬੀ ਸਾਹਿਤ ਅਤੇ ਸੱਭਿਆਚਾਰਿਕ ਸੰਮੇਲਨ 21ਤੇ 22 ਸਤੰਬਰ ਨੂੰ ਹੋਵੇਗਾ: ਸੁੱਖੀ ਬਾਠ 

IMG_0827

ਨਿਊਯਾਰਕ / ਸਰੀ 3 ਸਤੰਬਰ —ਪੰਜਾਬ ਭਵਨ ਸਰੀ ਕੈਨੇਡਾ ਵਿਖੇ ਪੰਜਾਬੀ ਸਾਹਿਤ ਤੇ ਸਭਿਆਚਾਰ ਸੰਮੇਲਨ -3 ਜੋ ਕਿ 21 ਤੇ 22 ਸਤੰਬਰ 2019  ਹੋਣ ਜਾ ਰਿਹਾ ਹੈ।ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਐੱਸ. ਪੀ. ਸਿੰਘ ਜੀ ਸਾਬਕਾ,ਵਾਈਸ ਚਾਂਸਲਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਕਰਨਗੇ। ਇਸ ਮੌਕੇ ਜਿੱਥੇ  ਦੇਸ਼ਾਂ ਵਿਦੇਸ਼ਾਂ ਤੋਂ  ਪੰਜਾਬੀ ਸਾਹਿਤ ਨਾਲ ਜੁੜੇ ਲੇਖਕ, ਕਵੀ, ਵਿਦਵਾਨ, ਬੁੱਧੀਜੀਵੀ ਅਤੇ ਸਾਹਿਤਕ ਪ੍ਰੇਮੀ ਵੱਡੇ ਪੱਧਰ ਤੇ ਸ਼ਮੂਲੀਅਤ ਕਰਨਗੇ ।

(ਡਾਕਟਰ ਐੱਸ. ਪੀ. ਸਿੰਘ ਜੀ ਸਾਬਕਾ,ਵਾਈਸ ਚਾਂਸਲਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ)
(ਡਾਕਟਰ ਐੱਸ. ਪੀ. ਸਿੰਘ ਜੀ ਸਾਬਕਾ,ਵਾਈਸ ਚਾਂਸਲਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ)

ਪੰਜਾਬ ਭਵਨ ਸਰੀ ਦੇ ਬਾਨੀ ਅਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਇਸ ਸਮਾਗਮ ਵਿਚ ਸ਼ਾਮਲ ਹੋਣ ਸਮੂੰਹ ਪ੍ਰੇਮੀਆਂ ਨੂੰ  ਖੁੱਲਾ ਅਤੇ ਨਿੱਘਾ ਸੱਦਾ ਦਿੱਤਾ  ਹੈ।ਉਹਨਾਂ ਦੱਸਿਆ ਕਿ ਇਸ ਮੌਕੇ ਨੈਸ਼ਨਲ ਬੁੱਕ ਟਰੱਸਟ, ਦਿੱਲੀ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਪੁਸਤਕ ਮੇਲਾ ਵੀ ਲਗਾਇਆ ਜਾ ਰਿਹਾ ਹੇੈ।

Install Punjabi Akhbar App

Install
×