ਮਰਹੂਮ ਲੇਖਕ ਮਨਜੀਤ ਮੀਤ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ

ਸਰੀ -ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਜ਼ੂਮ ਮੀਟਿੰਗ ਪ੍ਰਿਤਪਾਲ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ  ਲੇਖਕ ਸਵ: ਮਨਜੀਤ ਮੀਤ ਢੱਟ ਨੂੰ ਸਮਰਪਿਤ ਇਸ ਮੀਟਿੰਗ ਵਿਚ ਪ੍ਰਸਿੱਧ ਲੇਖਕ ਡਾ: ਗੁਰਮੇਲ ਸਿੱਧੂ ਬਤੌਰ ਮੁੱਖ ਬੁਲਾਰੇ ਅਤੇ ਰਵਿੰਦਰ ਰਵੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।

ਸਭਾ ਦੀ ਸ਼ੁਰੂਆਤ ਵਿਚ ਪਿਛਲੇ ਦਿਨੀਂ ਵਿਛੜੀਆਂ ਰੂਹਾਂ ਜਿਨ੍ਹਾਂ ਵਿਚ ਅਮਰੀਕਾ ਵਿੱਚ ਪਤੱਰਕਾਰੀ ਦੇ ਥੰਮ ਹਰਵਿੰਦਰ ਰਿਆੜ,ਪੰਜਾਬ ਜਾਗਰਣ ਦੇ ਸਹਿ ਸੰਪਾਦਕ ਇਬਲੀਸ,ਪੰਜਾਬੀ ਗਾਇਕ ਦਿਲਜਾਨ,ਪਾਕਿਸਤਾਨੀ ਗਾਇਕ ਸ਼ੋਕਤ ਅਲੀ,ਅਵਤਾਰ ਸਿੰਘ ਗਿੱਲ ਆਲਮਗੀਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਪ੍ਰਸਿੱਧ ਲੇਖਕ ਅਤੇ ਨਾਟਕ ਕਾਰ ਰਵਿੰਦਰ ਰਵੀ ਨੇ ਵਿਸਥਾਰ ਸਹਿਤ ਮਰਹੂਮ ਲੇਖਕ ਮਨਜੀਤ ਮੀਤ ਦੇ ਜੀਵਨ, ਸਾਹਿਤਕ ਸਫ਼ਰ ਬਾਰੇ ਦਿਲਚਸਪ ਜਾਣਕਾਰੀ ਕੀਤੀ ਅਤੇ ਆਪਣੇ ਮਿਤੱਰ ਨਾਲ  ਯਾਦਗਾਰੀ ਪਲ ਵੀ ਸਾਂਝੇ ਕੀਤੇ। ਮਨਜੀਤ ਮੀਤ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਧਰਮ ਪਤਨੀ ਦਮਿੰਦਰ ਢੱਟ ਨੇ ਭਾਵਪੂਰਵਕ ਸ਼ਬਦਾਂ ਨਾਲ ਸਭਾ ਦਾ ਧੰਨਵਾਦ ਕੀਤਾ। ਰੂਪਿੰਦਰ ਖਹਿਰਾ ਰੂਪੀ ਵੱਲੋਂ  ਮਰੂਹਮ ਲੇਖਕ ਦੀ ਪੁਸਤਕ “ਨੰਗੇ ਪੈਰੀਂ ਪੌਣ” ਚੋਂ ਇੱਕ ਰਚਨਾ ਅਤੇ ਰਵਿੰਦਰ ਰਵੀ ਦੀ ਮਨਜੀਤ ਮੀਤ ਨੂੰ ਸਮਰਪਿਤ ਰਚਨਾ ਤਰਨੰਮ ਵਿਚ ਪੇਸ਼ ਕੀਤੀ। ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਮਨਜੀਤ ਮੀਤ ਦੀਆਂ ਰਚਨਾਵਾਂ ਤਰਨੰਮ ਵਿੱਚ ਪੇਸ਼ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸੁਰਜੀਤ ਕਲਸੀ ਨੇ ਮਨਜੀਤ ਦੀ ਇਕ ਭਾਵੁਕ ਰਚਨਾ ਪੇਸ਼ ਕਰਦਿਆਂ ਕੁਝ ਯਾਦਗਾਰੀ ਪਲ ਸਾਂਝੇ ਕੀਤੇ।

ਉਪਰੰਤ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਮੁੱਖ ਬੁਲਾਰੇ ਪ੍ਰਸਿੱਧ ਲੇਖਕ ਤੇ ਵਿਗਿਆਨੀ ਡਾ: ਗੁਰਮੇਲ ਸਿੱਧੂ ਨੂੰ ਜੀ ਆਇਆਂ ਆਖਦਿਆਂ ਸਰੋਤਿਆਂ ਨਾਲ ਉਨ੍ਹਾਂ ਦੀ ਸਾਂਝ ਪੁਆਈ । ਉਨ੍ਹਾਂ ਦੱਸਿਆ ਕਿ ਡਾ. ਸਿੱਧੂ ਇੱਕ ਉੱਘੇ ਲੇਖਕ,ਸਾਇੰਸਦਾਨ,ਪੰਜਾਬੀ ਸਾਹਿਤ ਦੇ ਵਿਦਵਾਨ ਹਨ। ਡਾ. ਸਿੱਧੂ ਨੇ ਗ਼ਦਰ ਇਤਿਹਾਸ, ਗ਼ਦਰੀ ਬਾਬਿਆਂ ਦੀ ਜਦੋਜਹਿਦ ਅਤੇ ਗ਼ਦਰ ਲਹਿਰ ਅਤੇ ਹੋਰ ਪ੍ਰਕਾਸ਼ਤ ਪੁਸਤਕਾਂ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ।

ਰਚਨਾਤਮਿਕ ਦੌਰ ਵਿੱਚ ਬਲਦੇਵ ਖਹਿਰਾ, ਸੁੱਚਾ ਸਿੰਘ ਕਲੇਰ, ਹਰਸ਼ਰਨ ਕੌਰ, ਹਰਚੰਦ ਬਾਗੜੀ, ਪ੍ਰਿੰ. ਸੁਰਿੰਦਰ ਕੌਰ ਬਰਾੜ, ਡਾ:ਗੁਰਮਿੰਦਰ ਸਿੱਧੂ, ਇੰਦਰਜਤ ਧਾਮੀ, ਅਮਰੀਕ ਪਲਾਹੀ, ਗੁਰਚਰਨ ਸਿੰਘ ਟੱਲੇਵਾਲੀਆ ਨੇ ਆਪਣੀਆਂ ਰਚਨਾਵਾਂ ਰਾਹੀਂ ਮਨਜੀਤ ਮੀਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹਾਜ਼ਰ ਸਰੋਤਿਆਂ ਵਿਚ ਇੰਦਰਪਾਲ ਸਿੰਘ ਸੰਧੂ ,ਪੰਜਾਬੀ  ਸਾਹਿਤ ਸਭਾ ਸਿਆਟਲ ਦੇ ਬਲਿਹਾਰ ਸਿੰਘ ਲੇਲ੍ਹ ,ਹਰਚੰਦ ਸਿੰਘ ਗਿੱਲ, ਜਾਗੀਰ ਸਿੰਘ ਕਾਹਲੋਂ ਸ਼ਾਮਿਲ ਸਨ। ਦੇਵ ਹੇਅਰ ਨੇ ਵੀ ਆਪਣੀ ਹਾਜਰੀ ਲੁਆਈ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਮੀਟਿੰਗ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਕੀਤਾ।

(ਹਰਦਮ ਮਾਨ) maanbabushahi@gmail.com

Install Punjabi Akhbar App

Install
×