‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਦੀ ਨਵੀਂ ਕਮੇਟੀ ਦਾ ਗਠਨ

ਨਾਵਲ ‘ਜਾਂਬਾਜ਼’ ਲੋਕ ਅਰਪਣ

ਪੰਜਾਬੀ ਸਾਹਿਤਕ ਪਸਾਰੇ ਲਈ ਯਤਨਸ਼ੀਲ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਬੀਤੇ ਦਿਨੀਂ ਸਭਾ ਦੀ ਨਵੀਂ ਕਾਰਜ-ਕਾਰਨੀ ਕਮੇਟੀ ਦੀ ਚੋਣ ਲੋਕਤੰਤਰਿਕ ਢੰਗ ਨਾਲ ਕੀਤੀ ਗਈ ਅਤੇ ਪਿਛਲੇ ਸਾਲ ਦੀਆਂ ਕੀਤੀਆਂ ਗਤੀਵਿਧੀਆਂ ਨੂੰ ਵਿਚਾਰਦੇ ਹੋਏ ਭਵਿੱਖ ਲਈ ਨਵੇਂ ਕਾਰਜਾਂ ਨੂੰ ਉਲੀਕਿਆ ਗਿਆ। ਸਭਾ ਦੀ ਨਵੀਂ ਕਾਰਜਕਾਰਨੀ ਕਮੇਟੀ ਵਿਚ ਵਰਿੰਦਰ ਅਲੀਸ਼ੇਰ (ਤਾਸਮਨ ਐਡੀਟਰ ਬੋਰਡ ਮੈਂਬਰ) ਨੂੰ ਸਭਾ ਦਾ ਪ੍ਰਧਾਨ ਅਤੇ ਨੌਜਵਾਨ ਲੇਖਕ ਪਰਮਿੰਦਰ ਸਿੰਘ ਨੂੰ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਣ ਲਈ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਕਮੇਟੀ ਵਿਚ ਮਨ ਖਹਿਰਾ ਨੂੰ ਸਪੋਕਸਮੈਨ, ਕਹਾਣੀਕਾਰ ਜਗਜੀਤ ਸਿੰਘ ਖੋਸਾ ਮੀਤ ਪ੍ਰਧਾਨ, ਨੌਜਵਾਨ ਕਵੀ ਗੁਰਵਿੰਦਰ ਸਿੰਘ ਮੀਤ ਸਕੱਤਰ, ਮੁੱਖ ਸਲਾਹਕਾਰ ਪ੍ਰਸਿੱਧ ਗ਼ਜ਼ਲਗੋ ਜਸਵੰਤ ਵਾਗਲਾ ਅਤੇ ਖ਼ਜ਼ਾਨਚੀ ਕਵੀ ਹਰਮਨਦੀਪ ਗਿੱਲ ਨੂੰ ਬਹੁਮਤ ਦੇ ਆਧਾਰ ਉੱਤੇ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਵਰਿੰਦਰ ਅਲੀਸ਼ੇਰ ਨੇ ਦੱਸਿਆ ਕਿ ਸੰਸਥਾ ਵੱਲੋਂ ਆਪਣੇ ਪਿਛਲੇ ਕਾਰਜਕਾਲ ਵਿਚ ਮਾਣਮੱਤੀਆਂ ਸਾਹਤਿਕ ਪ੍ਰਾਪਤੀਆਂ ਕੀਤੀਆਂ ਹਨ। ਪੰਜਾਬੀ ਭਾਸ਼ਾ ਦੇ ਪਸਾਰੇ ਲਈ ਅਥਾਹ ਕੰਮ ਕਰਦਿਆਂ ਸ਼ਹਿਰ ‘ਚ ਨੁੱਕੜ ਲਾਇਬ੍ਰੇਰੀਆਂ ਖੋਲ੍ਹਣਾ, ਪੰਜਾਬੀ ਸਕੂਲ, ਭਾਈਚਾਰੇ ਲਈ ਪੰਜਾਬੀ ਸਾਹਿੱਤ ਮੁਹੱਈਆ ਕਰਵਾਉਣ ਅਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਰਗੇ ਅਹਿਮ ਕਾਰਜ ਕੀਤੇ ਹਨ।ਇਸ ਉਪਰੰਤ ਮਾਝਾ ਯੂਥ ਕਲੱਬ ਦਾ ਸਲਾਨਾ ਖ਼ੂਨਦਾਨ ਕੈਂਪ ਪੋਸਟਰ ਵੀ ਰੀਲੀਜ਼ ਕੀਤਾ ਗਿਆ। ਸਭਾ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਖੋਸਾ ਵੱਲੋਂ ਮਾਝਾ ਯੂਥ ਕਲੱਬ ਦੇ ਕਾਰਜਾਂ ਨੂੰ ਉੱਤਮ ਦੱਸਦਿਆਂ ਵਧਾਈ ਦਿੱਤੀ। ਇਸ ਮੌਕੇ ਨੌਜਵਾਨ ਲੇਖਕ ਭੁਪਿੰਦਰ ਸਿੰਘ ਮਾਨ ਦਾ ਨਵਾਂ ਨਾਵਲ ‘ਜਾਂਬਾਜ਼’ ਲੋਕ ਅਰਪਣ ਕੀਤਾ ਗਿਆ। ਹਰਮਨਦੀਪ ਵੱਲੋਂ ਨਾਵਲ ਉੱਪਰ ਸੰਖੇਪ ਗੱਲਬਾਤ ਕੀਤੀ ਗਈ ਅਤੇ ਲੇਖਕ ਨੂੰ ਅਜਿਹੀ ਕਲਾਤਮਿਕ ਸਿਰਜਣਾ ਲਈ ਸਮੂਹ ਹਾਜ਼ਰੀਨ ਵੱਲੋਂ ਵਧਾਈ ਵੀ ਦਿੱਤੀ ਗਈ।

Welcome to Punjabi Akhbar

Install Punjabi Akhbar
×