ਪੰਜਾਬੀ ਸੱਥ ਪਰਥ ਵੱਲੋਂ ਸਕੂਲ ਪੱਧਰ ਤੇ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਸੂਬਾ ਸਰਕਾਰ ਨੂੰ ਦਿੱਤਾ ਮੈਮਰੰਡਮ

piara singh perth 160323 news 001aਪੱਛਮੀ ਆਸਟੇ੍ਲੀਆ ਵਿੱਚ ਬਹੁ-ਕੌਮੀ ਭਾਈਚਾਰਾ ਪਸਾਰ ਹਿਤ ਸੂਬਾ ਮੁਖੀ ਪੀ੍ਮੀਅਰ ਮਾਣਯੋਗ ਕਾਲਿਨ ਜੀ ਬਾਰਨੇਟ ਦੀ ਅਗਵਾਈ ਹੇਠ ਸੂਬਾ ਪੱਧਰੀ ਫੰਕਸਨ ਪਾਰਲੀਮੈਂਟ ਹਾਊਸ ਵਿੱਚ ਕਰਵਾਇਆ ਗਿਆ । ਸੀ੍ ਬਾਰਨੇਟ ਨੇ ਸਾਰੇ ਹੀ ਮਹਿਮਾਨਾਂ ਨੂੰ ” ਜੀ ਆਇਆਂ ” ਆਖਿਆ ਅਤੇ ਵੱਖ ਵੱਖ ਭਾਈਚਾਰਿਆ ਵੱਲੋਂ ਆਸਟੇ੍ਲੀਆ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀ ਭਰਪੂਰ ਸਰਾਹਣਾ ਕੀਤੀ । ਇਸ ਤੋਂ ਬਾਅਦ ਉਦਯੋਗ ਮੰਤਰੀ ਸਰ ਮਾਈਕ ਨਾਹਨ ਨੇ ਕਿਹਾ ਸੂਬਾ ਸਰਕਾਰ ਬਹੁ-ਕੌਮੀ ਭਾਈਚਾਰਿਆਂ ਨਾਲ ਹਮੇਸਾਂ ਹੀ ਮਜ਼ਬੂਤ ਸਾਂਝ ਬਣਾਈ ਰੱਖਣ ਲਈ ਵਚਨਬੱਧ ਹੈ ।
ਇਸ ਮੌਕੇ ਪੰਜਾਬੀ ਭਾਈਚਾਰੇ ਵੱਲੋਂ ਪੰਜਾਬੀ ਸੱਥ ਪਰਥ ਦੀ ਸਰਪ੍ਰਸਤ ਬੀਬੀ ਸੁੱਖਵੰਤ ਕੌਰ ਪੰਨੂੰ , ਸੱਥ ਸੰਚਾਲਕ ਸ: ਹਰਲਾਲ ਸਿੰਘ ਬੈਂਸ ਤੇ ਮੈਂਬਰ ਸ: ਅਮਨ ਸਿੰਘ ਭੰਗੂ ਸਮੇਤ ਸਿੱਖਿਆ ਸਰ ਮੰਤਰੀ ਪੀਟਰ ਸੀ ਕੌਲੀਅਰ ਤੇ ਉਦਯੋਗ ਮੰਤਰੀ ਸਰ ਮਾਈਕ ਨਾਹਨ ਨੂੰ ਸਾਂਝੇ ਤੌਰ ਤੇ ਪੱਛਮੀ ਆਸਟੇ੍ਲੀਆ ਦੇ ਪਾ੍ਇਮਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਬੇਨਤੀ ਪੱਤਰ ਸੌਪਿਆ ਗਿਆ ਅਤੇ ਦੋਨਾ ਮੰਤਰੀਆਂ ਵੱਲੋਂ ਸੰਸਥਾ ਨੂੰ ਭਰੋਸਾ ਦਿਵਾਇਆ ਗਿਆ ਕਿ ਜਲਦ ਹੀ ਸੂਬਾ ਸਰਕਾਰ ਇਸ ਵਿਸ਼ੇ ਤੇ ਵਿਚਾਰ ਕਰੇਗੀ । ਇਸ ਸਮੇਂ ਭਾਰਤੀ ਹਾਈ ਕਮਿਸ਼ਨਰ ਜਨਰਲ ਸੀ੍ ਅਮਿੱਤ ਮਿਸਰਾ ਜੀ , ਗੁਰੂਦਵਾਰਾ ਸਾਹਿਬ ਬੈਨਿਟ ਸਪ੍ਰਿੰਗ ਪਰਥ ਕਮੇਟੀ ਪ੍ਰਧਾਨ ਸ: ਗੁਰਦੀਪ ਸਿੰਘ ਅਤੇ ਹੋਰ ਭਾਰਤੀ ਭਾਈਚਾਰਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ।

Install Punjabi Akhbar App

Install
×