ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ – ਪ੍ਰੋਗਰਾਮ ਪੰਜਾਬੀ ਇਮਤਿਹਾਨ

001a 001 IMG_1788 lrਬੀਤੇ ਦਿਨੀ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ; ਪੰਜਾਬੀ ਬੋਲੀ ਅਤੇ ਸਾਹਿਤ ਦੇ ਪ੍ਰਚਾਰ ਅਤੇ ਪਸਾਰ ਹਿੱਤ , ਪਿਛਲੇ ਕਾਫ਼ੀ ਸਮੇਂ ਤੋਂ ਸਰਗਰਮ ਸੰਸਥਾ ਪੰਜਾਬੀ ਸੱਥ ਪਰਥ ਵੱਲੋਂ ਬੱਚਿਆਂ ਨੂੰ ਪੰਜਾਬੀ ਬੋਲੀ ਪ੍ਰਤੀ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਪੰਜਾਬੀ ਇਮਤਿਹਾਨ ਕਰਵਾਇਆ ਗਿਆ।ਜਿਸ ਵਿੱਚ ਬੱਚਿਆਂ ਦੇ ਪੰਜਾਬੀ ਲਿਖਣ, ਪੜ੍ਹਨ ਅਤੇ ਬੋਲਣ ਦੇ ਮੁਕਾਬਲੇ ਕਰਵਾਏ ਗਏ। ਇਸ ਇਮਤਿਹਾਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆਂ ਗਿਆ ਸੀ। ਅੱਖਰ ਗਿਆਨ, ਸ਼ਬਦ ਜੋੜ ਅਤੇ ਵਾਕ ਜੋੜ ਆਦਿ। ਬੱਚਿਆਂ ਦੀ ਉਮਰ ਅਤੇ ਕਾਬਲੀਅਤ ਦੇ ਅਧਾਰ ਤੇ ਓਹਨਾਂ ਨੂੰ ਵੱਖੋ-ਵੱਖਰੇ ਇਮਤਿਹਾਨਾਂ ਵਿੱਚ ਬਿਠਾਇਆ ਗਿਆ। ਇਹ ਪ੍ਰੋਗਰਾਮ ਕ੍ਰਮਵਾਰ ਗੁਰੂਦੁਆਰਾ ਸਾਹਿਬ ਕੈਨਿੰਗਵੇਲ ਅਤੇ ਗੁਰੂਦੁਆਰਾ ਸਹਿਬ ਬੈਨਿਟ ਸਪ੍ਰਿੰਗਜ਼ ਵਿੱਚ ਕਰਵਾਇਆ ਗਿਆ। ਬੱਚਿਆਂ ਅਤੇ ਮਾਪਿਆਂ ਵੱਲੋਂ ਭਰਵੀਂ ਹਾਜ਼ਰੀ ਲਵਾਈ ਗਈ । ਇਸ ਪ੍ਰੋਗਰਾਮ ਦੌਰਾਨ UC MAS Australia ਵੱਲੋਂ Mathematics ਦੀ ਇੱਕ ਟ੍ਰੇਨਿੰਗ ਕਲਾਸ ਵੀ ਦਿੱਤੀ ਗਈ । ਵੱਲੋਂ ਆਸ਼ੁਤੋਸ਼ ਸ਼੍ਰੀ ਵਾਸਤਵ ਅਤੇ ਤਰਨ ਖੇਤਰਪਾਲ ਨੇ Abacus ਦੀ ਮਦਦ ਨਾਲ ਬੱਚਿਆਂ ਨੂੰ ਸਵਾਲ ਹੱਲ ਕਰਨੇ ਸਿਖਾਏ । ਬਾਅਦ ਵਿੱਚ ਬੱਚਿਆਂ ਨੇ ਪੰਜਾਬੀ ਕਵਿਤਾਵਾਂ , ਬਾਲ ਗੀਤ ਅਤੇ ਲੋਕ ਬੋਲੀਆਂ ਸੁਣਾਈਆਂ। ਇਸ ਉਪਰੰਤ ਪੰਜਾਬੀ ਇਮਤਿਹਾਨ ਵਿੱਚੋਂ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਮੈਡਲ, ਸਰਟੀਫਿਕੇਟ ਅਤੇ ਇਨਾਮ ਦਿੱਤੇ ਗਏ। ਬਾਕੀ ਬੱਚਿਆਂ ਨੂੰ ਢੁਕਵੇਂ ਇਨਾਮ ਅਤੇ ਪ੍ਰਸੰਸਾ ਪੱਤਰ ਦਿੱਤੇ ਗਏ। ਇਨਾਮਾਂ ਦੀ ਵੰਡ; ਪੰਜਾਬੀ ਸੱਥ ਪਰਥ ਦੀ ਸਰਪ੍ਰਸਤ ਬੀਬੀ ਸੁਖਵੰਤ ਕੌਰ ਪੰਨੂੰ ਜੀ, ਸਿੱਖ ਐਸੋਸੀਏਸ਼ਨ ਆਫ਼ ਵੈਸਟ੍ਰਨ ਆਸਟ੍ਰੇਲੀਆ ਦੇ ਮੀਤ ਪ੍ਰਧਾਨ ਸ: ਸਤਿੰਦਰ ਸਿੰਘ ਸਮਰਾ ਅਤੇ ਗੁਰੂਦੁਆਰਾ ਪ੍ਰੰਬਧਕ ਕਮੇਟੀ ਬੈਨਿਟ ਸਪ੍ਰਿੰਗਜ਼ ਦੀ ਪ੍ਰਧਾਨ ਬੀਬੀ ਨਵਤੇਜ ਕੌਰ ਉੱਪਲ, ਸੈਕਟਰੀ ਸਰਬਪ੍ਰੀਤ ਸਿੰਘ ਅਤੇ ਸੱਥ ਦੇ ਬਾਕੀ ਮੈਂਬਰਾਂ ਵੱਲੋਂ ਕੀਤੀ ਗਈ। ਜੇਤੂ ਬੱਚਿਆਂ ਦੇ ਮਾਪਿਆਂ ਨੂੰ ਵੀ ਹੌਸਲਾ ਅਫ਼ਜ਼ਾਈ ਲਈ ਸਨਮਾਨਿਤ ਕੀਤਾ ਗਿਆ।

ਸੱਥ ਦੇ ਸੰਚਾਲਕ ਹਰਲਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਸੱਥ ਵੱਲੋਂ ਸਮੇਂ ਸਮੇਂ ਤੇ ਬੱਚਿਆਂ ਲਈ ਪੰਜਾਬੀ ਦੇ ਕੈਦੇ ਅਤੇ ਗੁਰਮੁਖੀ ਲਿਪੀ ਦੇ ਚਾਰਟ ਆਦਿ ਮੁਫ਼ਤ ਵੰਡੇ ਜਾਂਦੇ ਹਨ। ਅਤੇ ਪੰਜਾਬੀ ਪਾਠਕਾਂ ਦੇ ਲਈ ਪੰਜਾਬੀ ਪੁਸਤਕਾਂ ਵੀ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।ਸੱਥ ਦੀ ਲਾਇਬ੍ਰੇਰੀ ਵਿੱਚ ਸਮਾਜਿਕ, ਧਾਰਮਿਕ, ਅਤੇ ਬੌਧਿਕ ਕਿਤਾਬਾਂ ਪਾਠਕਾਂ ਦੇ ਲਈ ਮੌਜੂਦ ਹਨ । ਇਸ ਉਪਰੰਤ ਓਹਨਾਂ ਨੇ ਸੱਥ ਦੇ ਇਸ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਲਈ ਸਿੱਖ ਐਸੋਸੀਏਸ਼ਨ ਆਫ਼ ਵੈਸਟ੍ਰਨ ਆਸਟ੍ਰੇਲੀਆ , ਗੁਰੂਦੁਆਰਾ ਪ੍ਰੰਬਧਕ ਕਮੇਟੀ ਬੈਨਿਟ ਸਪ੍ਰਿੰਗਜ਼, UC MAS Australia ਅਤੇ ਪਰਥ ਦੇ ਸਮੂਹ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਸੱਥ ਦੇ ਮੈਂਬਰ ਸ: ਪਿਆਰਾ ਸਿੰਘ, ਹਰਮੰਦਰ ਕੰਗ, ਅਮਨ ਕੰਗ, ਤੇਜਿੰਦਰ ਸਿੰਘ, ਅਮਨ ਭੰਗੂ, ਹਰਲੀਨ ਭੰਗੂ, ਰੇਨੂ ਬਾਲਾ, ਨਵਤੇਜ ਸਿੰਘ, ਜਤਿੰਦਰ ਭੰਗੂ, ਨਵਦੀਪ ਭੰਗੂ, ਗੁਰਬਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਰਪਿੰਦਰ ਸਿੰਘ, ਪਰਵਿੰਦਰ ਸਿੰਘ, ਗੁਰਦਿਆਲ ਸਿੰਘ ਉੱਪਲ ਆਦਿ ਹਾਜ਼ਰ ਸਨ।

Punjabi Sath Perth

<punjabisathperth@gmail.com>

 

Install Punjabi Akhbar App

Install
×