ਪੰਜਾਬੀ ਨੌਜਵਾਨ ਵਲੋਂ ਪਤਨੀ ਦੀ ਚਾਕੂ ਮਾਰ ਕੇ ਹੱਤਿਆ

nikitachawla

ਬੀਤੇ ਵੀਰਵਾਰ ਨੂੰ ਮੈਲਬੌਰਨ ਦੇ ਬਰੇਸਵਿੱਕ ਇਲਾਕੇ ਵਿਚ ਇਕ ਪੰਜਾਬੀ ਨੌਜਵਾਨ ਪਰਮਿੰਦਰ ਸਿੰਘ ਨੇ ਆਪਣੀ 23 ਸਾਲਾ ਪਤਨੀ ਨਿਕਿਤਾ ਚਾਵਲਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਤਨੀ ਦੇ ਕਿਰਦਾਰ ‘ਤੇ ਸ਼ੱਕ ਹੋਣ ਕਾਰਨ ਦੋਸ਼ੀ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਦੋਸ਼ੀ ਨੇ ਖੁਦ ਹੀ ਆਪਣਾ ਜੁਰਮ ਕਬੂਲਦਿਆਂ ਪੁਲਸ ਅੱਗੇ ਸਮਰਪਣ ਕਰ ਦਿੱਤਾ। ਪੁਲਸ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ। ਨਿਕਿਤਾ ਮੈਲਬੌਰਨ ਦੇ ਡਾਂਸ ਕਲੱਬ ਦੀ ਮੈਂਬਰ ਸੀ। ਸਮੁੱਚੇ ਭਾਈਚਾਰੇ ਨੇ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।