ਪੁਲਿਸ ਨੇ 11 ਗੈਂਗਸਟਰਾਂ ਬਾਰੇ ਲੋਕਾਂ ਨੂੰ ਕੀਤਾ ਸੁਚੇਤ -ਜ਼ਿਆਦਾ ਗਿਣਤੀ ਪੰਜਾਬੀਆਂ ਦੀ….

(ਸਰੀ)-ਬ੍ਰਿਟਿਸ਼ ਕੋਲੰਬੀਆ ਦੀ ਵਿਸ਼ੇਸ਼ ਐਂਟੀ-ਗੈਂਗ ਯੂਨਿਟ ਨੇ ਲਗਾਤਾਰ ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਹਿੰਸਕ ਗੈਂਗਵਾਰ ਵਿਚ ਸ਼ਾਮਲ 11 ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਇਹ ਜਨਤਕ ਸੁਰੱਖਿਆ ਲਈ ਖ਼ਤਰਾ ਹਨ।
ਕੰਬਾਈਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਵੱਲੋਂ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ “ਇਹ ਵਿਅਕਤੀ ਪੁਲਿਸ ਦੀ ਲਿਸਟ ਵਿਚ ਹਨ ਅਤੇ ਉੱਚ ਪੱਧਰੀ ਗ੍ਰੋਹ ਅਤੇ ਸੰਗਠਿਤ ਅਪਰਾਧ ਨਾਲ ਸਬੰਧਤ ਹਿੰਸਾ ਨਾਲ ਜੁੜੇ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਵਿਅਕਤੀਆਂ ਦੇ ਨਾਲ ਜਾਂ ਇਹਨਾਂ ਨਾਲ ਨੇੜਤਾ ਰੱਖਣ ਵਾਲਾ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਜ਼ੋਖ਼ਮ ਵਿਚ ਪਾ ਸਕਦਾ ਹੈ।

ਪੁਲਿਸ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਸ਼ਕੀਲ ਬਸਰਾ-28, ਜਗਦੀਪ ਚੀਮਾ-30, ਬਰਿੰਦਰ ਧਾਲੀਵਾਲ-39, ਗੁਰਪ੍ਰੀਤ ਧਾਲੀਵਾਲ-35, ਸਮਰੂਪ ਗਿੱਲ-29, ਸੁਮਦੀਸ਼ ਗਿੱਲ-28, ਸੁਖਦੀਪ ਪੰਸਲ-33, ਅਮਰਪ੍ਰੀਤ ਸਮਰਾ-28, ਰਵਿੰਦਰ ਸਮਰਾ-35 ਅਤੇ ਸੇਂਟ ਪਿਅਰੇ-40 ਅਤੇ ਰਿਚਰਡ ਜੋਸੇਫ ਵਿਟਲੌਕ-40 ਸ਼ਾਮਲ ਹਨ।

(ਹਰਦਮ ਮਾਨ) +1 604 308 6663

maanbabushahi@gmail.com

Install Punjabi Akhbar App

Install
×