ਪੰਜਾਬੀ ਸਿਨਮੇਂ ਚ ਨਿਵੇਕਲੇ ਵਿਸ਼ੇ ਦੀ ਕਹਾਣੀ ਹੈ ਫਿਲਮ , ‘ ਤੂੰ ਮੇਰਾ ਕੀ ਲੱਗਦਾ

(ਫਿਲਮ ਦਾ ਇੱਕ ਦ੍ਰਿਸ਼….. ਤਸਵੀਰ ਗੁਰਭੇਜ ਸਿੰਘ ਚੌਹਾਨ )

ਫਰੀਦਕੋਟ 17 ਨਵੰਬਰ – ਨਿਰਮਾਤਾ ਨਿਰਦੇਸ਼ਕ ਗੁਰਮੀਤ ਸਾਜਨ ਅਤੇ ਮਨਜੀਤ ਸਿੰਘ ਟੋਨੀ ਆਪਣੀ ਨਵੀਂ ਫਿਲਮ , ਤੂੰ ਮੇਰਾ ਕੀ ਲੱਗਦਾ ‘ ਲੈ ਕੇ 6 ਦਸੰਬਰ ਨੂੰ ਦਰਸ਼ਕਾਂ ਦੀ ਕਚਹਿਰੀ ਵਿਚ ਹਾਜ਼ਰ ਹੋ ਰਹੇ ਹਨ। ਇਸਤੋਂ ਪਹਿਲਾਂ ਉਨ੍ਹਾਂ ਵਲੋਂ ਪਿਛਲੇ ਸਾਲ ਬਣਾਈ ਫਿਲਮ, ‘ ਕੁੜਮਾਈਆਂ ‘ ਨੇ ਵੀ ਚੰਗਾ ਨਾਂ ਕਮਾਇਆ ਸੀ। ਇਹ ਫਿਲਮ ਵਿਨਰਜ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ ਅਤੇ ਇਸ ਫਿਲਮ ਦਾ ਸੰਗੀਤ ਲਾਡੀ ਗਿੱਲ,ਅਤੁਲ ਸ਼ਰਮਾਂ, ਇਕਵਿੰਦਰ ਸਿੰਘ ਅਤੇ ਡੀ ਜੇ ਸਟਰਿੰਗ ਵਲੋਂ ਦਿੱਤਾ ਗਿਆ ਹੈ ਅਤੇ ਇਸ ਫਿਲਮ ਦੇ ਗੀਤ ਬਚਨ ਬੇਦਿਲ, ਹਰਮਨਜੀਤ, ਆਰ ਨੈਤ, ਅਮਰਪ੍ਰੀਤ ਬਾਜਵਾ ਅਤੇ ਬਿੱਟੂ ਮਹਿਲ ਕਲਾਂ ਨੇ ਲਿਖੇ ਹਨ ਅਤੇ ਸਿਪਰਾ ਗੋਇਲ ਅਤੇ ਸੁਦੇਸ਼ ਕੁਮਾਰੀ ਨੇ ਪਲੇਅ ਬੈਕ ਸਿੰਗਰ ਵਜੋਂ ਗਾਏ ਹਨ। ਇਸ ਵਿਚ ਪ੍ਰਸਿੱਧ ਗਾਇਕ ਹਰਜੀਤ ਹਰਮਨ ਅਤੇ ਸੇਫਾਲੀ ਸ਼ਰਮਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫਿਲਮ ਸਬੰਧੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਸਿਨਮੇਂ ਵਿਚ ਇਹ ਨਿਵੇਕਲੇ ਵਿਸ਼ੇ ਦੀ ਕਹਾਣੀ ਹੈ ਅਤੇ ਇਸ ਵਿਚ ਪਿਆਰ ਮੁਹੱਬਤ, ਹਾਸਾ ਠੱਠਾ, ਭਾਵੁਕਤਾ ਭਰਪੂਰ, ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਸਾਰੇ ਵਿਸ਼ਿਆਂ ਨੂੰ ਬਾਖੂਬੀ ਛੋਹਿਆ ਗਿਆ ਹੈ। ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਹਰਜੀਤ ਹਰਮਨ ਅਤੇ ਸੇਫਾਲੀ ਸ਼ਰਮਾਂ ਦੀ ਮੁੱਖ ਭੂਮਿਕਾ ਤੋਂ ਇਲਾਵਾ ਇਸ ਵਿਚ ਕੰਮ ਕਰਨ ਵਾਲੇ ਬਾਕੀ ਕਲਾਕਾਰਾਂ ਵਿਚ ਗੁਰਮੀਤ ਸਾਜਨ,ਯੋਗਰਾਜ ਸਿੰਘ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਨਿਸ਼ਾ ਬਾਨੋਂ, ਹਰਪਾਲ ਸਿੰਘ, ਜਸ਼ਨਜੀਤ ਗੋਸ਼ਾ, ਨੀਟਾ ਤੂੰਬੜਭੰਨ, ਪਰਮਸਿੱਧੂ, ਪ੍ਰਵੀਨ ਅਖਤਰ, ਹਨੀ ਮੱਟੂ, ਸਤਵੰਤ ਕੌਰ, ਨਰਿੰਦਰ ਨੀਨਾ, ਮਿੰਟੂ ਜੱਟ, ਚਾਚਾ ਬਿਸ਼ਨਾਂ ਆਦਿ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ ਹਨ। ਇਸਤੋਂ ਇਲਾਵਾ ਰਵਿੰਦਰ ਗਰੇਵਾਲ ਅਤੇ ਜਸਵਿੰਦਰ ਚੀਮਾਂ ਨੇ ਵੀ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਫਿਲਮ ਦੇ ਸਹਾਇਕ ਨਿਰਮਾਤਾ ਸਤਨਾਮ ਬਤਰਾ, ਗੁਰਮੀਤ ਸਿੰਘ, ਭੋਲਾ ਲਾਇਲਪੁਰੀਆ ਹਨ ਅਤੇ ਐਸੋਸੀਏਟ ਪ੍ਰੋਡਿਊਸਰ ਹੈਪੀ ਗੋਇਲ, ਬਾਗੀ ਰੁੜਕਾ ਕਲਾਂ ( ਯੂ ਕੇ ) ਹਨ। ਫੋਟੋਗ੍ਰਾਫੀ ਕੁਲਦੀਪ ਸਾਦਿਕ ਤੇ ਮੰਗਲ ਨੇ ਕੀਤੀ ਹੈ। ਇਸ ਫਿਲਮ ਦੀ ਸ਼ੂਟਿੰਗ ਫਰੀਦਕੋਟ ਅਤੇ ਫਿਰੋਜ਼ਪੁਰ ਜਿਲ੍ਹਿਆਂ ਵਿਚ ਮੁਕੰਮਲ ਹੋਈ ਹੈ ਅਤੇ ਇਹ 6 ਦਸੰਬਰ ਨੂੰ ਜੋਰਾਂ ਸ਼ੋਰਾਂ ਨਾਲ ਰਿਲੀਜ਼ ਹੋ ਰਹੀ ਹੈ।