ਰੋਸ਼ਨ ਪ੍ਰਿੰਸ਼ ਤੇ ਰੂਬੀਨਾ ਬਾਜਵਾ ਦੇ ਵਿਆਹ ‘ਤੇ ਇੱਕਠਾ ਹੋਵੇਗਾ ‘ਨਾਨਕਾ ਮੇਲ’

Harjinder Jawanda 191101 Roshan Prince Article 1 NOVmbr

ਰੌਸ਼ਨ ਪ੍ਰਿੰਸ਼ ਅਜੋਕੇ ਪੰਜਾਬੀ ਸਿਨੇਮੇ ਦਾ ਰੌਸ਼ਨ ਸ਼ਿਤਾਰਾ ਹੈ ਜਿਸ ਕੋਲ ਫ਼ਿਲਮਾਂ ਦੀ ਭੀੜ ਲੱਗੀ ਹੋਈ ਹੈ। ਬਤੌਰ ਨਾਇਕ ਬੀਤੇ ਸਮਿਆਂ ਤੋਂ ਉਸਨੇ ਧੜਾਧੜ ਫ਼ਿਲਮਾਂ ਕੀਤੀਆਂ ਹਨ। ਗਾਇਕੀ ਤੋਂ ਫ਼ਿਲਮਾਂ ਵੱਲ ਆਏ ਰੌਸ਼ਨ ਦਾ ਇੱਕ ਖ਼ਾਸ ਦਰਸ਼ਕ ਵਰਗ ਹੈ ਜੋ ਉਸਦੀਆਂ ਫ਼ਿਲਮਾਂ ਦੀ ਉਡੀਕ ਰੱਖਦਾ ਹੈ। ਇੰਨ੍ਹੀ ਦਿਨੀਂ ਰੋਸ਼ਨ ਪ੍ਰਿੰਸ਼ ਖੂਬਸੁਰਤ ਅਦਾਕਾਰਾ ਰੂਬੀਨਾ ਬਾਜਵਾ ਨਾਲ ਬਤੌਰ ਨਾਇਕ ਫ਼ਿਲਮ ‘ਨਾਨਕਾ ਮੇਲ’ ਵਿੱਚ ਆਵੇਗਾ। ਰੂਬੀਨਾ ਨਾਲ ਇਹ ਉਸਦੀ ਪਹਿਲੀ ਫ਼ਿਲਮ ਹੈ। ਦੋਵਾਂ ਜਵਾਨ ਦਿਲਾਂ ਦੀ ਪਿਆਰ-ਮੁਹੱਬਤ ਵਾਲੀ ਭੂਮਿਕਾ ਹੈ।

Harjinder Jawanda 191101 Roshan Prince Article 1 NOV

ਰੌਸ਼ਨ ਪ੍ਰਿੰਸ ਨੇ ਦੱਸਿਆ ਕਿ ਫ਼ਿਲਮ ਵਿਚ ਉਹ ਇੱਕ ਅੜ੍ਹਬ ਤੇ ਗੁੱਸੇਖੋਰ ਬਾਪ ਦਾ ਇਕਲੌਤਾ ਪੁੱਤਰ ਹੈ। ਜਿਸਦੇ ਨਾਨਕਿਆਂ ਨਾਲ ਉਸਦੇ ਬਾਪ ਦੀ ਨਹੀਂ ਬਣਦੀ। ਉਸਦਾ ਬਾਪ ਹਰ ਵੇਲੇ ਆਪਣੇ ਸਾਲੇ ਸਹੁਰਿਆਂ ਨੂੰ ਭੰਡਦਾ ਰਹਿੰਦਾ ਹੈ। ਜਦ ਰੌਸ਼ਨ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਤਾਂ ਨਾਨਕੇ ਪਰਿਵਾਰ ਦੀ ਆਉਣੀ ਜਾਣੀ ਨਾ ਹੋਣ ਕਰਕੇ ਰਿਸ਼ਤਾ ਮੁੜ ਜਾਂਦਾ ਹੈ। ਉਸਦੀ ਮਾਂ ਹਰ ਵੇਲੇ ਆਪਣੇ ਪੇਕਿਆਂ ਨੂੰ ਯਾਦ ਕਰਦੀ ਚੋਰੀ ਚੋਰੀ ਹੰਝੂ ਵਹਾਂਉਦੀ ਰਹਿੰਦੀ ਹੈ। ਜਿਸਦਾ ਰੌਸ਼ਨ ਦੇ ਦਿਲ ‘ਤੇ ਗਹਿਰਾ ਅਸਰ ਹੁੰਦਾ ਹੈ ਤੇ ਉਹ ਇਕ ਦਿਨ ਘਰਦਿਆਂ ਤੋਂ ਚੋਰੀ ਆਪਣੇ ਨਾਨਕੇ ਪਿੰਡ ਚਲਾ ਜਾਂਦਾ ਹੈ ਜਿੱਥੇ ਇੱਕ ਨਵੀਂ ਕਹਾਣੀ ਜਨਮ ਲੈਂਦੀ ਹੈ। ਇਸ ਤਰਾਂ ਹੌਲੀ ਹੌਲੀ ਦੋ ਪਰਿਵਾਰਾਂ ਵਿੱਚ ਚਿਰਾਂ ਤੋਂ ਪਈਆਂ ਦੂਰੀਆਂ ਘਟਣ ਲੱਗਦੀਆਂ ਹਨ ਤੇ ਉਦਾਸ ਮਨਾਂ ਦੇ ਵਿਹੜਿਆਂ ਵਿੱਚ ਮੁੜ ਖੁਸ਼ੀਆਂ ਦੇ ਦੀਵੇ ਜਗਦੇ ਹਨ। ਅਖੀਰ ਰੌਸ਼ਨ ਤੇ ਰੂਬੀਨਾ ਦੇ ਵਿਆਹ ‘ਤੇ ਨਾਨਕਾ ਮੇਲ ਆਉਣ ‘ਤੇ ਜਸ਼ਨ ਮਨਾਏ ਜਾਂਦੇ ਹਨ। ਪਰਿਵਾਰਕ ਸਾਂਝਾਂ ਨੂੰ ਮਜਬੂਤ ਕਰਦੀ ਇਹ ਫ਼ਿਲਮ ਪੰਜਾਬ ਦੇ ਪੁਰਾਤਨ ਕਲਚਰ ਰੀਤੀ ਰਿਵਾਜ਼ਾਂ ਦੀ ਬੇਹਤਰੀਨ ਪੇਸ਼ਕਾਰੀ ਹੋਵੇਗੀ।

ਕੇ ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ਼ ਅਤੇ ਰੂਬੀਨਾ ਬਾਜਵਾ ਦੀ ਜੋੜੀ ਰੁਮਾਂਟਿਕ ਤੋਂ ਇਲਾਵਾ ਸਰਦਾਰ ਸੋਹੀ , ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਸੁਨੀਤਾ ਧੀਰ, ਮਹਾਂਵੀਰ ਭੁੱਲਰ, ਗੁਰਮੀਤ ਸਾਜਨ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ,ਪ੍ਰਿੰਸ਼ ਕੇਜੀ ਸਿੰਘ, ਹਰਬੀ ਸੰਘਾ, ਰੁਪਿੰਦਰ ਕੌਰ, ਮੋਹਨੀ ਤੂਰ, ਸੁਖਵਿੰਦਰ ਚਹਿਲ, ਹਰਦੀਪ ਗਿੱਲ, ਵਿਜੇ ਟੰਡਨ, ਸਿਮਰਨ ਸਹਿਜਪਾਲ, ਹਰਿੰਦਰ ਭੁੱਲਰ ਆਦਿ ਕਲਾਕਾਰਾਂ ਨੇ ਅਹਿਮ ઠਕਿਰਦਾਰ ਨਿਭਾਏ ਹਨ।

ਫ਼ਿਲਮ ਦੀ ਕਹਾਣੀ ਪ੍ਰਿੰਸ਼ ਕੰਵਲਜੀਤ ਸਿੰਘ ਨੇ ਲਿਖੀ ਹੈ। ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਨੇ ਦਿੱਤਾ ਹੈ। ਫ਼ਿਲਮ ਦੇ ਗੀਤ ਹੈਪੀ ਰਾਏਕੋਟੀ, ਪ੍ਰੀਤ ਸੰਘੇੜੀ ਅਤੇ ਬੰਟੀ ਬੈਂਸ ਨੇ ਲਿਖੇ ਹਨ। ਸੰਗੀਤ ਗੁਰਮੀਤ ਸਿੰਘ,ਦੇਸੀ ਕਰਿਊ ਅਤੇ ਮਿਊਜ਼ਿਕ ਇੰਮਪਾਇਰ ਨੇ ਦਿੱਤਾ ਹੈ। ਇਸ ਫ਼ਿਲਮ ਦਾ ਨਿਰਮਾਣ ਅਮਿਤ ਕੁਮਾਰ ਚੌਧਰੀ ਅਤੇ ਰਾਹੁਲ ਚੌਧਰੀ ਨੇ ਕੀਤਾ ਹੈ। 8 ਨਵੰਬਰ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਦਰਸ਼ਕਾਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਮਨੋਰੰਜਨ ਭਰਪੂਰ ਤਰੀਕੇ ਨਾਲ ਦੱਸਦੀ ਹੈ।

(ਹਰਜਿੰਦਰ ਜਵੰਦਾ)

jawanda82@gmail.com

Install Punjabi Akhbar App

Install
×