ਪਾਕਿਸਤਾਨ ‘ਤੇ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਮੁਹੱਬਤ ਦੇ ਰੰਗਾਂ ਵਾਲੀ ਹੋਵੇਗੀ ਫ਼ਿਲਮ ‘ਮੁੰਡਾ ਫਰੀਦਕੋਟੀਆ’

entertainment Article 26 May

ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਦੁਆਬੀਆਂ ਮੁੰਡਾ ਰੌਸ਼ਨ ਪ੍ਰਿੰਸ਼ ਗਾਇਕੀ ਦੇ ਨਾਲ ਨਾਲ ਫ਼ਿਲਮਾਂ ਵੱਲ ਵੀ ਸਰਗਰਮ ਹੈ। ਉਸਦੀਆਂ ਮੁੱਢਲੀਆਂ ਫ਼ਿਲਮਾਂ ਨੇ ਉਸਨੂੰ ਪੰਜਾਬੀ ਸਿਨਮੇ ਨਾਲ ਪੱਕੇ ਪੈਰੀਂ ਜੋੜ ਦਿੱਤਾ। ਉਸਦੀਆਂ ਸਰਗਰਮੀਆਂ ਵੇਖਦਿਆ ਕਹਿ ਸਕਦੇ ਹਾਂ ਕਿ ਧੜਾਧੜ ਫ਼ਿਲਮਾਂ ਕਰਨ ਦੀ ਦੌੜ ਨੇ ਉਸਦੇ ਦਰਸ਼ਕਾਂ ਨੂੰ ਨਿਰਾਸ਼ ਵੀ ਕੀਤਾ ਹੈ। ਗਾਇਕੀ ਦੇ ਨਾਲ ਨਾਲ ਪ੍ਰਮਾਤਮਾ ਨੇ ਅਦਾਕਾਰੀ ਦੇ ਗੁਣ ਵੀ ਬਖਸ਼ੇ ਹਨ ਪਰ ਉਸਨੂੰ ਆਪਣੀਆਂ ਫ਼ਿਲਮਾਂ ਦੀ ਚੋਣ ਕਰਨ ਸਮੇਂ ਕਹਾਣੀ ਵੱਲ ਧਿਆਨ ਦੇਣ ਦੀ ਲੋੜ ਹੈ ਪਰ ਰੌਸ਼ਨ ਦੀ ਆ ਰਹੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਹੁਣ ਦਰਸ਼ਕਾਂ ਨੂੰ ਨਾਰਾਜ਼ ਨਹੀਂ ਕਰੇਗੀ ਬੀਤੇ ਦਿਨੀਂ ਰਿਲੀਜ਼ ਟਰੇਲਰ ਤੋਂ ਇਹ ਗੱਲ ਸਾਫ਼ ਜ਼ਾਹਿਰ ਹੁੰਦੀ ਹੈ।

ਦਲਮੋਰਾ ਫ਼ਿਲਮਜ਼ ਦੇ ਬੈਨਰ ਹੇਠ 14 ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਦਲਜੀਤ ਸਿੰਘ ਥਿੰਦ ਤੇ ਮੌਂਟੀ ਸਿੱਕਾ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਚਾਹਲ ਕਰ ਰਹੇ ਹਨ। ਰੌਸ਼ਨ ਪ੍ਰਿੰਸ਼ ਨੂੰ ਮੁੱਖ ਰੱਖ ਕੇ ਬਣਾਈ ਇਹ ਫ਼ਿਲਮ ਰੁਮਾਂਟਿਕ ਤੇ ਕਾਮੇਡੀ ਭਰਪੂਰ ਪਰਿਵਾਰਕ ਡਰਾਮਾ ਹੈ। ਫ਼ਿਲਮ ਦੀ ਕਹਾਣੀ ਮੌਜੂਦਾ ਸਿਨਮੇ ਤੋਂ ਬਹੁਤ ਹਟਕੇ ਹੈ ਜਿਸ ਵਿੱਚ ਪਿਆਰ ਮੁਹੱਬਤ ਦੇ ਰੰਗਾਂ ਦੇ ਨਾਲ ਨਾਲ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਵੀ ਪਰਦੇ ‘ਤੇ ਵਿਖਾਇਆ ਜਾਵੇਗਾ। ਇਸ ਫ਼ਿਲਮ ਦੀ ਕਹਾਣੀ ਇੱਕ ਐਸੇ ਨੌਜਵਾਨ ਦੀ ਹੈ ਜੋ ਗ਼ਲਤੀ ਨਾਲ ਭਾਰਤ ਦੀ ਸੀਮਾ ਪਾਰ ਕਰਕੇ ਪਾਕਿਸਤਾਨ ਇਲਾਕੇ ਵਿੱਚ ਚਲਾ ਜਾਂਦਾ ਹੈ। ਉਸਨੂੰ ਵਾਪਸ ਆਪਣੇ ਇਲਾਕੇ ਵਿੱਚ ਆਉਣ ਲਈ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਉਹ ਆਪਣੇ ਮੁਲਕ ਦੀ ਧਰਤੀ ‘ਤੇ ਵਾਪਸ ਆਉਂਦਾ ਹੈ? ਆਖਿਰ ਫਰੀਦਕੋਟੀਏ ਮੁੰਡੇ ਨਾਲ ਪਾਕਿਸਤਾਨ ਦੀ ਧਰਤੀ ‘ਤੇ ਕੀ ਬੀਤਦੀ ਹੈ ਇਹ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ।

ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਅੰਜਲੀ ਖੁਰਾਨਾ ਨੇ ਲਿਖਿਆ ਹੈ ਤੇ ਡਾਇਲਾਗ ਰਵਿੰਦਰ ਮੰਡ, ਪ੍ਰਵੀਨ ਕੁਮਾਰ, ਜਗਦੀਪ ਜੈਦੀ ਤੇ ਅੰਜਲੀ ਖੁਰਾਨਾ ਨੇ ਲਿਖੇ ਹਨ। ઠਫ਼ਿਲਮ ਦੇ ਨਿਰਮਾਤਾ ਦਲਜੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਕਿਹਾ ਕਿ ‘ਮੁੰਡਾ ਫਰੀਦਕੋਟੀਆਂ’ ਬਹੁਤ ਹੀ ਜਲਦ ਪੰਜਾਬੀ ਸਿਨਮਿਆਂ ਦਾ ਸ਼ਿੰਗਾਰ ઠਬਣਨ ਜਾ ਰਹੀ ਹੈ। ਇਸ ਫ਼ਿਲਮ ਦੇ ਤਕਨੀਕੀ ਕੰਮ ਮੁੰਬਈ ‘ਚ ਪੂਰੇ ਜ਼ੋਰਾਂ ‘ਤੇ ਚੱਲ ਰਹੇ ਹਨ। ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ਼ , ਸ਼ਰਨ ਕੌਰ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਮੁੱਕਲ ਦੇਵ, ਰੁਪਿੰਦਰ ਰੂਪੀ, ਨਵਦੀਪ ਬੰਗਾ,ਜਤਿੰਦਰ ਕੌਰ , ਰੌਜ਼ੀ ਕੌਰ, ਡੀ ਪੀ ਸਿੰਘ, ਸੁਮਿਤ ਗੁਲਾਟੀ, ਪੂਨਮ ਸੂਦ, ਅਮ੍ਰਿਤ ਕੌਰ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜੈ ਦੇਵ ਕੁਮਾਰ ਤੇ ਗੁਰਮੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਦਵਿੰਦਰ ਖੰਨੇ ਵਾਲਾ, ਜੱਗੀ ਸਿੰਘ ਰੌਸ਼ਨ ਪ੍ਰਿੰਸ਼ ਤੇ ਅੰਜਲੀ ਖੁਰਾਨਾ ਦੇ ਲਿਖੇ ਗੀਤਾਂ ਨੂੰ ਰੌਸ਼ਨ ਪ੍ਰਿੰਸ਼ , ਮੰਨਤ ਨੂਰ, ਸ਼ੌਕਤ ਅਲੀ ਮਾਰੀਓ ਤੇ ਸਰਦਾਰ ਅਲੀ ਨੇ ਗਾਇਆ ਹੈ।

ਹਰਜਿੰਦਰ ਸਿੰਘ

+91 94638 28000

 

Install Punjabi Akhbar App

Install
×