ਕਮੇਡੀ, ਪਿਆਰ ਤੇ ਰਿਸ਼ਤਿਆ ਦੀ ਬਾਤ ਪਾਵੇਗੀ ਫ਼ਿਲਮ ਗੋਰਿਆ ਨੂੰ ਦਫ਼ਾ ਕਰੋ’

Goreyan-Nu-Daffa-Karo-Inlay lr
ਪੰਜਾਬ ‘ਚ ਲਗਾਤਾਰ ਪੰਜਾਬੀ ਫ਼ਿਲਮਾ ਦਾ ਘੇਰਾ ਵਧਦਾ ਜਾ ਰਿਹਾ ਹੈ, ਸ਼ਾਇਦ ਹੀ ਕੋਈ ਅਜਿਹਾ ਮਹੀਨਾ ਹੋਵੇ ਜਿਸ ਕੋਈ ਪੰਜਾਬੀ ਫ਼ਿਲਮ ਰਿਲੀਜ਼ ਨਾ ਹੋਈ ਹੋਵੇ, ਖ਼ੈਰ ਗੱਲ ਕਰ ਰਹੇ ਹਾਂ ਆਉਣ ਵਾਲੀ 12 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਨਿਰਦੇਸ਼ਕ ਪੰਕਜ ਬੱਤਰਾ ਦੀ ਨਵੀਂ ਪੰਜਾਬੀ ਫ਼ਿਲਮ ‘ਗੋਰਿਆ ਨੂੰ ਦਫ਼ਾ ਕਰੋ’ ਦੀ । ਪੰਕਜ ਬੱਤਰਾ ਨੇ ਬੇਸ਼ਕ ਪੰਜਾਬੀ ਫ਼ਿਲਮ ਸਨਅਤ ‘ਚ ਥੋੜਾ ਕੰਮ ਕੀਤਾ ਹੈ, ਪਰੰਤੂ ਜਿਨ•ਾਂ ਵੀ ਕੀਤਾ ਹੈ, ਉਹ ਤਕਨੀਕ, ਵਿਸ਼ੇ ਤੇ ਮਨੋਰੰਜਨ ਪੱਖੋਂ ਲਾਜਵਾਬ ਰਿਹਾ ਹੈ, ਜਿਸ ਦੀਆਂ ਉਦਾਹਰਣਾਂ 2010 ‘ਚ ਆਈ ‘ਵਿਰਸਾ’ ਤੇ 2013 ‘ਚ ਆਈ ‘ਨੌਟੀ ਜੱਟਸ’ ਫ਼ਿਲਮਾ ਹਨ।
ਗੋਰਿਆਂ ਨੂੰ ਦਫ਼ਾ ਕਰੋ’ ਫਿਲਮ ‘ਚ ਲੀਡ ਰੋਲ ਉਘੇ ਗਾਇਕ/ਨਾਇਕ ਅਮਰਿੰਦਰ ਗਿੱਲ ਤੇ ਨਵੀ ਪੰਜਾਬੀ ਹੀਰੋਇਨ ਅੰਮ੍ਰਿਤ ਮੰਗੇਰਾ ਨਿਭਾ ਰਹੀ ਹੈ ਅਮਰਿੰਦਰ ਗਿੱਲ ਇਸ ਤੋਂ ਪਹਿਲਾਂ ਵੀ ਅਧੀ ਦਰਜ਼ਨ ਤੋਂ ਵੀ ਵੱਧ ਪੰਜਾਬੀ ਫ਼ਿਲਮਾਂ ‘ਚ ਆਪਣੀ ਅਭਿਨੈ ਕਲਾ ਦਾ ਲੋਹਾ ਮੰਨਵਾ ਚੁਕਿਆ ਹੈ। ਨਿਰਦੇÎਸ਼ਕ ਮਨਮੋਹਨ ਸਿੰਘ ਦੀ ਸਾਲ 2009 ‘ਚ ਆਈ ਫ਼ਿਲਮ ‘ਮੁੰਡੇ ਯ.ੂ ਕੇ. ਦੇ’ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲਾ ਅਮਰਿੰਦਰ ਗਿੱਲ, ਪੰਜਾਬੀ ਫ਼ਿਲਮ ਸਨਅਤ ਨੂੰ ਕਈ ਫ਼ਿਲਮਾਂ ਤੇ ਦਿਲ ਟੁਮਵੇਂ ਗੀਤ ਦੇ ਚੁਕਿਆ ਹੈ, ਬੇਸ਼ਕ ‘ਡੈਡੀ ਕੁਲ ਮੁੰਡੇ ਫੂਲ’ ਫ਼ਿਲਮ ਤੋਂ ਬਾਅਦ ਇਸ ਸਾਲ ਰਿਲੀਜ਼ ਹੋਈਆ ਦੋ ਦਰਜ਼ਨ ਤੋਂ ਵੱਧ ਫ਼ਿਲਮਾਂ ‘ਚ ਅਮਰਿੰਦਰ ਗਾਇਬ ਰਿਹਾ ਪਰੰਤੂ ਉਹ ਹੁਣ ਇਸ ਸਾਲ ਦੀ ਆਪਣੀ ਪਹਿਲੀ ਫ਼ਿਲਮ ਨੂੰ ਲੈ ਕੇ ਬਹੁਤ ਉਤਸਾਹਿਤ ਹੈ।
ਪੰਜਾਬ ਦੀ ਮਸ਼ਹੂਰ ਮਿਊਜ਼ਿਕ ਲੈਵਲ ਕੰਪਨੀ ਸਪੀਡ ਰਿਕਾਰਡਸ, ਅਮਨ ਖਟਕੜ ਤੇ ‘ਅਰਸ਼ਰਾ ਫ਼ਿਲਮ’ ਦੇ ਬੈਨਰ ਹੇਠ ਬਣਨ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਸੁਰੇਸ਼ ਕੁਮਾਰ, ਮੌਂਟੀ ਸ਼ੂਰ, ਸੁਖਵਿੰਦਰ ਬਾਛੂ ਤੇ ਅਮਨ ਖਟਕੜ ਹਨ, ਅਮਨ ਖਟਕੜ ਜਿਥੇ ਫ਼ਿਲਮ ਦੇ ਨਿਰਮਾਤਾ ਹਨ, ਉਥੇ ਉਹਨਾਂ ਨੇ ਫ਼ਿਲਮ ‘ਚ ਅਦਾਕਾਰੀ ਵੀ ਖੁਦ ਕੀਤੀ ਹੈ।
ਨਿਰਦੇਸ਼ਕ ਪੰਕਜ ਬੱਤਰਾ ਅਨੁਸਾਰ ਫ਼ਿਲਮ ਦੀ ਕਹਾਣੀ ਦਾਦੇ ਨਾਝਰ ਸਿੰਘ ਤੇ ਉਸ ਦੇ ਦੋ ਪੋਤਰੇ ਰੂਪ ਤੇ ਕਾਲੇ ਦੇ ਆਲੇ – ਦੁਆਲੇ ਘੁੰਮਦੀ ਹੈ, ਨਾਝਰ ਸਿੰਘ ਗੋਰਿਆਂ ਭਾਵ ਅੰਗਰੇਜ਼ਾਂ ਤੋਂ ਸਖ਼ਤ ਨਫ਼ਰਤ ਕਰਦਾ ਹੈ ਉਸ ਦਾ ਵੱਡਾ ਪੋਤਾ ਰੂਪ ਹੋਣਹਾਰ, ਆਗਿਆਕਾਰ ਤੇ ਪੜਨ ਲਿਖਣ ਦਾ ਸ਼ੋਕੀਨ ਹੈ ਤੇ ਛੋਟਾ ਪੋਤਾ ਕਾਲਾ ਲਾਪਰਵਾਹ ਤੇ ਕੰਮ ਚੋਰ ਵਿਰਤੀ ਵਾਲਾ ਹੈ, ਦਾਦੇ ਦਾ ਕਿਰਦਾਰ ਯੋਗਰਾਜ ਸਿੰਘ ਤੇ ਪੋਤਰਿਆ ਦਾ ਕਿਰਦਾਰ ਅਮਨ ਖਟਕੜ ਤੇ ਅਮਰਿੰਦਰ ਗਿੱਲ ਨੇ ਨਿਭਾਈਆਂ ਹੈ, ਰੂਪ ਵਿਦੇਸ਼ ਜਾਂਦਾ ਹੈ ਪੜਨ ਲਈ ਪਰ ਉਥੇ ਉਸ ਨੂੰ ਗੋਰੀ ਨਾਲ ਪਿਆਰ ਹੋ ਜਾਂਦਾ ਹੈ, ਆਪਣੇ ਦਾਦੇ ਦੇ ਡਰ ਕਾਰਨ ਰੂਪ ਸਾਰੀ ਗੱਲ ਕਾਲੇ ਆਪਣੇ ਛੋਟੇ ਭਰਾ ਨੂੰ ਦੱਸਦਾ ਹੈ ਜੋ ਦਾਦੇ ਨਾਝਰ ਸਿੰਘ ਨੂੰ ਮਨਾਉਂਦਾ ਹੈ ਤੇ ਜਦੋਂ ਕੁੜੀ ਦਾ ਪਿਉ ਰਿਸ਼ਤਾ ਲੈ ਕੇ ਨਾਝਰ ਸਿੰਘ ਕੋਲ ਆਉਂਦਾ ਹੈ ਤਾਂ ਉਸ ਗੌਰੇ ਨਾਲ ਆਈ ਉਸ ਦੀ ਟਰਾਂਸਲੇਟਰ ਅਲੀਸ਼ਾ ਅੰਮ੍ਰਿਤ ਮੰਗੇਰਾ ਨਾਲ ਕਾਲੇ ਨੂੰ ਪਿਆਰ ਹੋ ਜਾਂਦਾ ਹੈ ਇਹਨਾਂ ਰਿਸ਼ਤਿਆ – ਨਾਤਿਆ ਤੇ ਅਧਾਰਿਤ ਇਸ ਕਹਾਣੀ ਵਿਚ ਰੂਪ ਤੇ ਕਾਲੇ ਨੂੰ ਆਪਣਾ ਪਿਆਰ ਮਿਲਦਾ ਹੈ ਜਾ ਨਹੀ? ਤੇ ਉਧਰ ਨਾਝਰ ਸਿੰਘ ਵਿਆਹ ਲਈ ਰਾਜੀ ਹੁੰਦਾ ਹੈ ਜਾਂ ਨਹੀ? ਇਹ ਸਭ ਤਾਂ 12 ਸਤੰਬਰ ਨੂੰ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲਗੇਗਾ।
ਫ਼ਿਲਮ ‘ਚ ਹੋਰ ਵੀ ਕਈ ਹੰਢੇ ਹੋਏ ਕਲਾਕਾਰ ਜਿਵੇਂ ਕਿ ਸਰਦਾਰ ਸੌਹੀ, ਰਾਣਾ ਰਣਬੀਰ, ਕਰਮਜੀਤ ਅਨਮੋਲ ਤੇ ਬੀਨੂੰ ਢਿੱਲੋ ਵੱਖ – ਵੱਖ ਰੋਲ  ਰਾਹੀਂ ਦਰਸ਼ਕਾ ਦੇ ਰੂ – ਬ – ਰੂ ਹੋਣਗੇ। ਫ਼ਿਲਮ ਦੀ ਕਹਾਣੀ, ਸੰਵਾਦ ਤੇ ਪਟਕਥਾ ਅੰਬਰਦੀਪ ਸਿੰਘ ਨੇ ਲਿਖੇ ਹਨ ਜੋ ਇਸ ਤੋਂ ਪਹਿਲਾ ਪੰਜਾਬੀ ਫ਼ਿਲਮ ਸਨਅਤ ਨੂੰ ਕਈ ਹਿੱਟ ਫ਼ਿਲਮਾਂ ਦੇ ਚੁਕੇ ਹਨ। ਫ਼ਿਲਮ ਦੀ ਸ਼ੂਟਿੰਗ ਅਬੋਹਰ, ਅੰਮ੍ਰਿਤਸਰ, ਗੰਗਾਨਗਰ ਤੇ ਕਨੇਡਾ ਦੇ ਖੂਬਸੂਰਤ ਸ਼ਹਿਰ ਵੈਨਕੂਵਰ ‘ਚ ਹੋਈ ਹੈ।
ਵੱਖ – 2 ਚੈਨਲਾਂ ਤੇ ਯੂ. ਟਿਯੂਬ ਤੇ ਚਲ ਰਹੇ ਫ਼ਿਲਮ ਦੇ ਪ੍ਰੋਮੋ ਤੇ ਗਾਣੇ ਦੇਖ ਕੇ ਇਸ ਫ਼ਿਲਮ ਦੇ ਹਿੱਟ ਹੋਣ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਇਸ ‘ਚ ਕੁਲ 7 ਗੀਤ ਹਨ ਜੋ ਪਾਲੀਵੁੱਡ/ਬਾਲੀਵੁੱਡ ਦੇ ਗੀਤਕਾਰ ਕੁਮਾਰ ਤੇ ਵੀਤ ਬਲਜੀਤ, ਦੀਪ ਖੰਡਯਾਰਾ ਨੇ ਲਿਖੇ ਹਨ, ਸਾਰੇ ਗਾਣੇ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿਤਾ ਹੈ, ਟਾਈਟਲ ਗੀਤ ਅਮਰਿੰਦਰ ਗਿੱਲ ਨੇ ਖੁਦ ਸ਼ਿਪਰਾ ਗੋਇਲ ਦੇ ਨਾਲ ਗਾਇਆ, ਬਾਕੀ ਗਾਣਿਆ ਨੂੰ ਆਵਾਜ਼ ਦਲੇਰ ਮਹਿੰਦੀ, ਪ੍ਰਭ ਗਿੱਲ, ਕਮਾਲ ਖ਼ਾਨ, ਕਰਮਜੀਤ ਅਨਮੋਲ, ਮੰਜ ਮੁਸੀਕ, ਜਸਪਿੰਦਰ ਨਰੂਲਾ ਤੇ ਅਮਰਿੰਦਰ ਗਿੱਲ ਨੇ ਖੁਦ ਦਿੱਤੀ ਹੈ।
ਕਮੇਡੀ, ਪਿਆਰ, ਦੋਸਤੀ, ਨਫ਼ਰਤ, ਜਜ਼ਬਾਤ, ਰਿਸ਼ਤੇ – ਨਾਤੇ ਤੇ ਅਧਾਰਿਤ ਇਸ ਫ਼ਿਲਮ ਦਾ ਟਾਈਟਲ ‘ਗੋਰਿਆਂ ਨੂੰ ਦਫ਼ਾ ਕਰੋ’ ਕਿਉਂ ਰਖਿਆ ਗਿਆ ਹੈ ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕਾ ਨੂੰ ਸਹਿਜੇ ਹੀ ਪਤਾ ਲੱਗ ਜਾਵੇਗਾ। ਆਉਂਦੀ 12 ਸਤੰਬਰ ਨੂੰ ਇਹ ਫਿਲਮ ਪ੍ਰਸਿੱਧ ਫ਼ਿਲਮ ਡਿÎਸ਼ਟੀਬਿਊਟਰ ਕੰਪਨੀ ਓਮਜੀ ਸਿਨੇ ਵਰਲਡ ਦੇ ਮੈਨੇਜਿੰਗ ਡਾਇਰੈਕਟਰ ਮੁਨੀਸ਼ ਸਾਹਨੀ ਦੀ ਦੇਖ ਰੇਖ ਹੇਠ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।

Install Punjabi Akhbar App

Install
×