ਪੰਜਾਬੀ ਫਿਲਮ ਫੈਸਟੀਵਲ ਦੀਆਂ ਤਰੀਕਾਂ ਤੇ ਸਥਾਨ ਬਦਲਿਆ

ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵੱਲੋਂ ਆਪਣੇ ਕਾਰੋਬਾਰੀ ਸਹਿਯੋਗੀਆਂ ਸਦਕਾ ਨਿਊਜ਼ੀਲੈਂਡ ਦਾ ਪਹਿਲਾ ਪੰਜਾਬੀ ਫਿਲਮ ਫੈਸਟੀਵਲ ਜੋ ਕਿ 12 ਤੇ 13 ਸਤੰਬਰ ਨੂੰ ‘ਹੋਇਟਜ਼ ਸਿਨੇਮਾਜ਼ ਬੌਟਨੀ ਡਾਊਨਜ਼’ ਵਿਖੇ ਹੋਣ ਜਾ ਰਿਹਾ ਸੀ ਦੇ ਵਿਚ ਕੁਝ ਤਬਦੀਲੀ ਕੀਤੀ ਗਈ ਹੈ।
ਪੰਜਾਬ ਦੀਆਂ ਸੁਹਜ ਕਲਾਵਾਂ ਵਾਲੀਆਂ ਫਿਲਮਾਂ ਨੂੰ ਹੋਰ ਜਗਾਹ ਦੇਣ ਅਤੇ ਬਿਹਤਰ ਸਹੂਲਤਾਂ ਦੇ ਮੱਦੇਨਜ਼ਰ ਹੁਣ ਪੰਜਾਬੀ ਵਸੋਂ ਦੇ ਕੇਂਦਰੀ ਇਲਾਕੇ ਮੈਨੂਕਾਊ ਵਿਖੇ ਸਥਿਤ ਡਰੀਮ ਸੈਂਟਰ ਮੈਨੁਕਾਓ ਵਿਖੇ 14 ਤੇ 15 ਨਵੰਬਰ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਇਸ ਸੰਬੰਧੀ ਵਿਸਤ੍ਰਿਤ ਜਾਣਕਾਰੀ ਬਹੁਤ ਜਲਦ ਪ੍ਰਿੰਟ ਅਤੇ ਇਲੈਕਟਰਾਨਿਕ ਮੀਡੀਆ ‘ਚ ਛਾਪੀ ਜਾਵੇਗੀ। ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਫਿਲਮ ਫੈਸਟੀਵਲ ਦੇ ਵਿਚ ਹੋਰ ਕਲਾਕਾਰਾਂ ਨੂੰ ਬੁਲਾਇਆ ਜਾਵੇ ਤਾਂ ਰੌਚਿਕਤਾ ਨੂੰ ਹੋਰ ਵਧਾਇਆ ਜਾ ਸਕੇ।