ਪੰਜਾਬੀ ਸਿਨੇਮੇ ਦਾ “ਜਨੂੰਨੀ” ਫਿਲਮ ਨਿਰਦੇਸ਼ਕ:ਅਦਿੱਤਿਆ ਸੂਦ 

1Z3A0732

ਇਨਸਾਨ ਆਪਣੀ ਜਿੰਦਗੀ ਵਿੱਚ ਕਈ ਸੁਪਨਿਆ ਦੀ ਨੀਹ ਰੱਖਦਾ ਹੈ।ਪਰ ਉਹਨਾ ਨੂੰ ਪੂਰਾ ਕਰਨ ਲਈ ਮਿਹਨਤ ਤੇ ਜਨੂੰਨ ਦਾ ਹੋਣਾ ਵੀ ਬੇਹੱਦ ਲਾਜਮੀ ਹੈ।ਪੰਜਾਬੀ ਸਿਨੇਮੇ ਨੂੰ ਮਾਨਮੱਤੇ ਪੜਾਅ ਤੱਕ ਲ਼ਿਜਾਣ ਦੇ ਸੁਪਨੇ ਤੇ ਉਸਨੂੰ ਪੂਰਾ ਕਰਨ ਦੀ ਖਾਹਿਸ਼ ਰੱਖਣ ਵਾਲੇ ਅਜਿਹੇ ਹੀ ਜਨੂੰਨੀ ਫਿਲਮ ਨਿਰਦੇਸ਼ਕ ਦਾ ਨਾਮ ਹੈ”ਅਦਿੱਤਿਆ ਸੂਦ”ਪਟਿਆਲਾ ਸ਼ਹਿਰ ਨਾਲ ਸੰਬੰਧਿਤ ਅਤੇ ਅੱਜ ਦੇ ਸਮੇ ਵਿੱਚ ਵਿਦੇਸ਼ੀ ਧਰਤੀ ਦੇ ਵਸਨੀਕ ਇਸ ਨਿਰਦੇਸ਼ਕ ਨੇ ਆਪਣੀ ਸੁਰੂਆਤ ਭਾਵੇ ਹੀ ਬਤੌਰ ਕਲਾਕਾਰ ਕੀਤੀ ਸੀ।ਪਰ ਆਪਣੇ ਡਾਸਿੰਗ ਤੇ ਕ੍ਰੋਰੀਉਗ੍ਰਾਫੀ ਦੇ ਸ਼ੌਕ ਤੋ ਇਲਾਵਾ ਉਸਦੀ ਇਹ ਦਿਲੀ ਖਾਹਿਸ਼ ਸੀ ਕਿ ਉਹ ਪੰਜਾਬੀ ਸਿਨੇਮੇ ਲਈ ਬਤੌਰ ਨਿਰਦੇਸ਼ਕ ਕੁਝ ਵੱਖਰਾਂ ਕਰੇ।ਇਸ ਮਕਸਦ ਨੂੰ ਅਸਲ ਰੰਗਤ ਦਿੰਦਿਆਂ ਉੇਸਨੇ ਇੱਕ ਚੰਗੀ ਫਿਲਮ ਦੇ ਰੂਪ ”ਮਰ ਜਾਵਾ ਗੁੜ ਖਾ ਕੇ”(2010) ਫਿਲਮ ਦਾ ਨਿਰਮਾਣ ਕੀਤਾ।ਵਿਸ਼ਾ ਭਰਪੂਰ ਤੇ ਨਵੇ ਚੇਹਰਿਆਂ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਨਾਲ ਉਸਨੇ ਬਤੌਰ ਨਿਰਦੇਸ਼ਕ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖਿਆਂ।ਫਿਲਮ ਨੂੰ ਉਸ ਸਮੇ ਵੱਡੇ ਦਰਜੇ ਦੀ ਬਣਾਉਣ ਲਈ ਬਾਲੀਵੁੱਡ ਤੋ ਸ਼ਕਤੀ ਕਪੂਰ,ਸੰਜੇ ਮਿਸ਼ਰਾ ਜਿਹੇ ਨਾਮੀ ਅਦਾਕਾਰ ਵੀ ਸ਼ਾਮਿਲ ਕੀਤੇ ਗਏ।ਇਸੇ ਹੀ ਫਿਲਮ ਰਾਹੀ ਜਿੰਮੀ ਸ਼ਰਮਾ ਤੇ ਤਰੁਣ ਖੰਨਾ ਨੂੰ ਵੀ ਹੀਰੋ ਦੇ ਤੌਰ ਤੇ ਵੱਡਾ ਬ੍ਰੇਕ ਦਿੱਤਾ।ਅਦਿੱਤਿਆ ਸੂਦ ਦੀ ਖਾਸ ਗੱਲ ਇਹ ਹੈ ਕਿ ਉਹ ਹਮੇਸ਼ਾ ਹੀਰੋ ਦੀ ਬਜਾਏ ਸਬਜੈਕਟ ਨੂੰ ਮੋਹਰੀ ਮੰਨਦਾ ਹੈ।ਨਵੇ ਚੇਹਰਿਆਂ ਨਾਲ ਕੰਮ ਕਰਨ ਨੂੰ ਉਹ ਰਿਸਕ ਨਹੀ ਬਲਕਿ ਇਮਹਿਤਾਨ ਸਮਝਦਾ ਹੈ।ਆਪਣੇ ਇਸੇ ਆਤਮ ਵਿਸ਼ਵਾਸ ਦੇ ਚੱਲਦਿਆਂ ਉਸਨੇ ਨਿਰਮਾਤਾ ਨਿਰਦੇਸ਼ਕ ਵਜੌ ਆਪਣੀ ਦੂਸਰੀ ਫਿਲਮ ”ਉਏ ਹੋਏ ਪਿਆਰ ਹੋ ਗਿਆ” ਦਾ ਨਿਰਮਾਣ ਕੀਤਾ।ਸ਼ੈਰੀ ਮਾਨ ਨੂੰ ਬਤੌਰ ਹੀਰੋ ਲੈ ਕੇ ਬਣਾਈ ਇਸ ਫਿਲਮ ਤੋ ਅਦਿੱਤਿਆਂ ਸੂਦ ਕਨੇਡਾ ਆ ਕੇ ਆਪਣੇ ਐਕਟਿੰਗ ਤੇ ਡਾਸਿੰਗ ਸਕੂਲ ਵਿੱਚ ਰੁਝ ਗਿਆਂ।

ਪਰ ਮੁਲਕੋ ਬਾਹਰ ਰਹਿ ਕੇ ਵੀ ਉਸਦੀ ਪੰਜਾਬੀ ਸਿਨੇਮੇ ਪ੍ਰਤੀ ਖਿੱਚ ਮੱਧਮ ਨਹੀ ਹੋਈ। ਅਤੇ ਹੁਣ ਕਾਫੀ ਵਕਫੇ ਦੇ ਬਾਅਦ ਉੇਹ ਮੁੜ ਅਦਿੱਤਿਆ ਫਿਲਮਜ ਦੇ ਬੈਨਰ ਹੇਠ ਬਣਾਈ ਆਪਣੀ ਨਵੀ ਫਿਲਮ “ਤੇਰੀ ਮੇਰੀ ਜੋੜੀ” ਰਾਹੀ ਮੁੜ ਸਰਗਰਮ ਹੋਣ ਜਾ ਰਿਹਾ ਹੈ।ਹਰਮਨਦੀਪ ਸੂਦ ਵੱਲੋ ਪ੍ਰੋਡਿਊਸ ਇਸ ਫਿਲਮ ਦੀ ਕਹਾਣੀ ਵੀ ਅਦਿੱਤਿਆ ਸੂਦ ਨੇ ਹੀ ਲਿਖੀ ਹੈ।ਨਵੇ ਵਿਸ਼ੇ ਤੇ ਵਿਦੇਸ਼ੀ ਸਿਨੇਮੇ ਵਾਗ ਅਧੁਨਿਕ ਤਕਨੀਕਾ ਨਾਲ ਗੱਦੋ-ਗੱਦ ਇਹ ਫਿਲਮ ਜਿੱਥੇ ਰਿਸ਼ਤਿਆ ਦੀ ਮਹਿਕ ਖਿੰਡਾਏਗੀ।ਉੱਥੇ ਹੀ ਮਹੁੱਬਤ ਦੀ ਤੰਦਾ ਨੂੰ ਵੀ ਹੋਰ ਮਜਬੂਤੀ ਪ੍ਰਦਾਨ ਕਰੇਗੀ।ਆਪਣੀਆਂ ਪਹਿਲੀਆਂ ਦੋ ਫਿਲਮ ਰਾਹੀ ਅੱਧ ਦਰਜਨ ਦੇ ਕਰੀਬ ਨਵੇ ਚਿਹਰੇ ਅੱਗੇ ਲਿਆਉਣ ਵਾਲਾ ਇਹ ਨਿਰਦੇਸ਼ਕ ਆਪਣੀ ਇਸ ਫਿਲਮ ਰਾਹੀ ਵੀ ਯੂ ਟਿਊਬ ਸਟਾਰ ਹੀਰੋ ਕਿੰਗ ਬੀ ਚੋਹਾਨ,ਸੈਮੀ ਗਿੱਲ,ਮੋਨਿਕਾ ਸ਼ਰਮਾ ਨੂੰ ਵੱਡੇ ਪਰਦੇ ਤੇ ਪੇਸ਼ ਕਰਨ ਜਾ ਰਿਹਾ ਹੈ।ਇਸਦੇ ਇਲਾਵਾ ਯੋਗਰਾਜ ਸਿੰਘ ਦੇ ਬੇਟੇ ਵੈਕਟਰ ਸਿੰਘ ਤੇ ਗਾਇਕ ਸਿੱਧੂ ਮੂਸੇਵਾਲਾ ਦੀ ਵੀ ਬਤੌਰ ਅਦਾਕਾਰ ਇਹ ਪਹਿਲੀ ਫਿਲਮ ਹੋਵੇਗੀ।ਫਿਲਮ ਦੇ ਬਾਕੀ ਅਦਾਕਾਰਾ ਵਿੱਚ ਜੈਜਲੀਨ ,ਯੋਗਰਾਜ ਸਿੰਘ,ਵਿਜੇ ਟੰਡਨ,ਰਾਣਾ ਜੰਗ ਬਹਾਦੁਰ ,ਪ੍ਰਮਿੰਦਰ ਕੌਰ ਬਰਨਾਲਾ ਦੇ ਨਾਮ ਪ੍ਰਮੁੱਖ ਹਨ।ਫਿਲਮ ਜਗਤ ਵਿੱਚ ਹਮੇਸ਼ਾ ਹੀ ਲੀਕ ਤੋ ਹੱਟਕੇ ਕੰਮ ਕਰਨ ਵਾਲੇ ਅਦਿੱਤਿਆ ਇਸ ਫਿਲਮ ਰਾਹੀ ਵੀ ਨਵੀ ਕਿਸਮ ਦਾ ਸਕੂਨ ਭਰਿਆ ਸਿਨੇਮਾ ਦਰਸ਼ਕਾਂ ਦੀ ਨਜ਼ਰ ਕਰਨ ਜਾ ਰਹੇ ਹਨ ।ਇਹ ਫਿਲਮ 26 ਜੁਲਾਈ ਨੂੰ ਵਿਸ਼ਵਪੱਧਰ ਤੇ ਰਿਲੀਜ਼ ਕੀਤੀ ਜਾਵੇਗੀ।ਫਿਲਮਾਂ ਤੋ ਇਲਾਵਾ ਉਹ ਆਪਣੇ ਅਦਿੱਤਿਆਂ ਡਾਂਸ ਸਕੂਲ ਰਾਹੀ ਵਿਦੇਸ਼ ਧਰਤੀ ਤੇ ਬੱਚਿਆ ਦਾ ਇਸ ਖੇਤਰ ਵਿੱਚ ਕੈਰੀਅਰ ਨਿਰਾਖਣ ਲਈ ਖੂਬ ਮਿਹਨਤ ਕਰ ਰਹੇ ਹਨ।

(ਦੀਪ ਸੰਦੀਪ )
+91 9501375047

Install Punjabi Akhbar App

Install
×