ਸਮਾਜਿਕ ਮੁੱਦਿਆਂ ਨਾਲ ਜੁੜੀ ਮਨੋਰੰਜਨ ਭਰਪੂਰ ਫ਼ਿਲਮ ਲੈ ਕੇ ਆ ਰਿਹਾ ਰਵਿੰਦਰ ਗਰੇਵਾਲ

8 May Ravinder Grewal Punjabi Film

ਰਵਿੰਦਰ ਗਰੇਵਾਲ ਪੰਜਾਬੀ ਗਾਇਕੀ ਦਾ ਇੱਕ ਮਾਣਮੱਤਾ ਗਾਇਕ ਹੈ। ਆਪਣੀ ਮਿਆਰੀ ਤੇ ਅਰਥ-ਭਰਪੂਰ ਗਾਇਕੀ ਨਾਲ ਉਸਨੇ ਗੀਤ ਸੰਗੀਤ ਦੇ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਗਾਇਕੀ ਦੇ ਨਾਲ-ਨਾਲ ਬਾਕੀ ਗਾਇਕਾਂ ਵਾਂਗ ਰਵਿੰਦਰ ਗਰੇਵਾਲ ਫ਼ਿਲਮੀ ਪਰਦੇ ‘ਤੇ ਵੀ ਆਇਆ । ਉਸਦੀਆਂ ਫ਼ਿਲਮਾਂ ‘ਜੱਜ ਸਿੰਘ ਐੱਲ ਐੱਲ ਬੀ’ ਐਂਵੇ ਰੌਲਾ ਪੈ ਗਿਆ ‘ ਅਤੇ ‘ਡੰਗਰ ਡਾਕਟਰ’ ਨੇ ਉਸਨੂੰ ਗਾਇਕੀ ਤੋਂ ਹਟਵੀਂ ਪਛਾਣ ਦਿੱਤੀ। ਅੱਜਕੱਲ ਰਵਿੰਦਰ ਗਰੇਵਾਲ ਇੱਕ ਨਵੀਂ ਫ਼ਿਲਮ ’15 ਲੱਖ ਕਦੋਂ ਆਉਗਾ’ ਲੈ ਕੇ ਆ ਰਿਹਾ ਹੈ। ਇਹ ਫ਼ਿਲਮ ਆਪਣੇ ਅਜੀਬੋ-ਗਰੀਬ ઠਨਾਂ ਤੋਂ ਸਾਬਤ ਕਰਦੀ ਹੈ ਕਿ ਇਹ ਵੋਟਾਂ ਵੇਲੇ ਲੱਗੇ ਸਿਆਸੀ ਲਾਰਿਆਂ ਨਾਲ ਜੁੜੀ ਇੱਕ ਮਨੋਰੰਜਕ ਕਹਾਣੀ ਦਾ ਆਧਾਰ ਹੋਵੇਗੀ। ਇਸ ਫ਼ਿਲਮ ਦੇ ਨਾਇਕ ਰਵਿੰਦਰ ਗਰੇਵਾਲ ਨੇ ਕਿਹਾ ਕਿ ਇਹ ਫਿਲ਼ਮ ਸਿਆਸਤ ਤੇ ਸਮਾਜਿਕ ਮੁੱਦਿਆਂ ਅਧਾਰਤ ਹੈ, ਜੋ ਕਿ ਪਹਿਲੀਆਂ ਫ਼ਿਲਮਾਂ ਤੋਂ ਹਟਕੇ ਇੱਕ ਵੱਖਰੇ ਵਿਸ਼ੇ ਵਾਲੀ ਕਾਮੇਡੀ ਫ਼ਿਲਮ ਹੈ। ਇਸ ਵਿੱਚ ਮੇਰਾ ਕਿਰਦਾਰ ਇੱਕ ਅਜਿਹੇ ਜੁਗਾੜੀ ਬੰਦੇ ਦਾ ਹੈ ਜੋ ਆਪਣੀਆਂ ਨਵੀਆਂ ਨਵੀਆਂ ਸਕੀਮਾਂ ਨਾਲ ਲੋਕਾਂ ਦੇ ਅੰਧ ਵਿਸ਼ਵਾਸ਼ੀ ਹੋਣ ਦਾ ਫਾਇਦਾ ਲੈਂਦਾ ਹੈ। ਦਰਸ਼ਕਾਂ ਨੂੰ ਮੇਰਾ ਇਹ ਕਿਰਦਾਰ ਜਰੂਰ ਪਸੰਦ ਆਵੇਗਾ। 10 ਮਈ ਨੂੰ ਰਿਲੀਜ਼ ਹੋ ਰਹੀ ਫਰਾਈਡੇ ਰਸ਼ ਪਿਕਚਰਜ਼ ਦੇ ਬੈਨਰ ਹੇਠ ਨਿਰਮਾਤਾ ਰੁਪਾਲੀ ਗੁਪਤਾ ਦੀ ਇਸ ਫ਼ਿਲਮ ਦਾ ਨਿਰਦੇਸਕ ਅਨੇਕਾਂ ਨਾਮੀਂ ਨਿਰਦੇਸ਼ਕਾਂ ਦਾ ਸਹਾਇਕ ਰਿਹਾ ਮਨਪ੍ਰੀਤ ਬਰਾੜ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਸੁਰਮੀਤ ਮਾਵੀ ਨੇ ਹੀ ਲਿਖਿਆ ਹੈ। ઠਇਸ ਫ਼ਿਲਮ ਵਿੱਚ ਰਵਿੰਦਰ ਗਰੇਵਾਲ, ਪੂਜਾ ਵਰਮਾ, ਜਸਵੰਤ ਰਾਠੌੜ, ਸਮਿੰਦਰ ਵਿੱਕੀ,ਹੌਬੀ ਧਾਲੀਵਾਲ, ਮਲਕੀਤ ਰੌ૪ਣੀ,ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਸੁਖਦੇਵ ਬਰਨਾਲਾ, ਅਜੇ ਜੇਠੀ, ਯਾਦ ਗਰੇਵਾਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤ ਰਵਿੰਦਰ ਗਰੇਵਾਲ, ਰਣਜੀਤ ਬਾਵਾ, ਗੁਰਲੇਜ਼ ਅਖ਼ਤਰ ਨੇ ਗਾਏ ਹਨ।ਜਿਕਰਯੋਗ ਹੈ ਕਿ ਇਹ ਫ਼ਿਲਮ ਸਮਾਜ ਦੇ ਵੱਖ ਵੱਖ ਮੁੱਦਿਆਂ ਨਾਲ ਜੁੜੀ ਮਨੋਰੰਜਨ ਭਰਪੂਰ ਫ਼ਿਲਮ ਹੈ ਜੋ ਸਮਾਜ ਵਿੱਚ ਫੈਲੇ ਅੰਧ ਵਿਸ਼ਵਾਸ,ਡੇਰਾਵਾਦ ਅਤੇ ਸਿਆਸਤ ‘ਤੇ ਤਿੱਖਾ ਵਿਅੰਗ ਕਰਦੀ ਹੋਈ ਦਰਸ਼ਕਾਂ ਨੂੰ ਹਾਸੇ ਹਾਸੇ ਵਿੱਚ ਚੰਗਾ ਮੈਸੇਜ਼ ਦੇਵੇਗੀ।  ਇਸ ਫ਼ਿਲਮ ਵਿਚਲੀ ਕਾਮੇਡੀ ਵੀ ਸਾਰਥਕ,ਫ਼ਿਲਮ ਦੇ ਮਾਹੌਲ ਨਾਲ ਹੋਵੇਗੀ, ਐਵੇ ਬਿਨਾਂ ਮੂੰਹ-ਸਿਰ ਵਾਲੀ ਨਹੀਂ ਹੋਵੇਗੀ। ਫ਼ਿਲਮ ਦੀ ਕਹਾਣੀ ਆਮ ਫ਼ਿਲਮਾਂ ਤੋਂ ਬਹੁਤ ਹਟਵੇਂ ਵਿਸ਼ੇ ਦੀ ਹੈ।

ਹਰਜਿੰਦਰ ਸਿੰਘ

+91 94638 28000

Install Punjabi Akhbar App

Install
×