ਨਵੇਂ ਵਿਸ਼ੇ ‘ਤੇ ਬਣੀ ‘ਅਰਦਾਸ’ ਫ਼ਿਲਮ ਨੂੰ ਮਿਲਿਆ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ

1267538__d71189424ਚਿਰਾਂ ਤੋਂ ਚਰਚਾ ਤੇ ਦਰਸ਼ਕਾਂ ਵੱਲੋਂ ਉਡੀਕੀ ਜਾ ਰਹੀ ਨਵੀਂ ਪੰਜਾਬੀ ਫ਼ਿਲਮ ‘ਅਰਦਾਸ’ ਵੇਖਣ ਲਈ ਐਡੀਲੇਡ ਆਸਟ੍ਰੇਲੀਆ ਈਵੈਟ ਸਿਨੇਮਾ ਮੈਰੀਅਨ ਵਿਖੇ ਵੱਡੀ ਗਿਣਤੀ ‘ਚ ਦਰਸ਼ਕ ਪਹੁੰਚੇ | ਪੰਜਾਬੀ ਅਦਾਕਾਰੀ ਤੇ ਨਿਰਦੇਸ਼ਨ ‘ਚ ਕਦਮ ਰੱਖਣ ਵਾਲੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਵੱਲੋਂ ਬਣਾਈ ਫ਼ਿਲਮ ਦੇ ਉੱਘੇ ਕਲਾਕਾਰ ਗੁਰਪ੍ਰੀਤ ਘੁੱਗੀ, ਮੈਂਡੀ ਤੱਖਰ, ਐਮੀ ਗਿੱਲ, ਈਸ਼ਾ ਰਿਖੀ, ਰਾਣਾ ਰਣਬੀਰ, ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ ਵੱਲੋਂ ਲਾਜਵਾਬ ਅਦਾਕਾਰੀ ਰਾਹੀਂ ਦਰਸ਼ਕਾਂ ਦਾ ਦਿਲ ਜਿੱ ਤਿਆ | ਸਮਾਜਿਕ ਬੁਰਾਈਆਂ ਨਸ਼ਿਆਂ, ਭਰੂਣ ਹੱ ਤਿਆ, ਕਿਸਾਨੀ ਖੁਦਕੁਸ਼ੀਆਂ ਤੇ ਅਨੇਕਾਂ ਸਮਾਜਿਕ ਮਸਲਿਆਂ ਨੂੰ ਦਰਸਾਉਂਦੀ ਰੌਚਿਕ ਤੇ ਚੰਗਾ ਸੁਨੇਹਾ ਛੱਡਦੀ ਪੰਜਾਬ ਦੀ ਸੁੱਖ ਮੰਗਦੀ ਸਫ਼ਲ ਪੰਜਾਬੀ ਫ਼ਿਲਮ ਦਰਸ਼ਕਾਂ ਨੂੰ ਵੇਖਣ ਨੂੰ ਮਿਲੀ | ਫ਼ਿਲਮ ਦਾ ਟਾਈਟਲ ‘ਅਰਦਾਸ’ ਆਪ ਹੀ ਫ਼ਿਲਮ ਨੂੰ ਪਰਿਵਾਰ ਸਮੇਤ ਵੇਖਣ ਲਈ ਪ੍ਰੇਰਦਾ ਹੈ | ਫ਼ਿਲਮ ਦੀ ਕਹਾਣੀ ਆਮ ਆਦਮੀ ਦੀ ਸਮਾਜਿਕ ਪਰਿਵਾਰਕ ਜ਼ਿੰਦਗੀ ਨਾਲ ਮੇਲ ਖਾਂਦੀ ਹੈ ਜਿਸ ਵਿਚ ਕਲਾਕਾਰਾਂ ਦੀ ਅਦਾਕਾਰੀ ਤੇ ਨਿਰਦੇਸ਼ਨ ਵਜੋਂ ਗਿੱਪੀ ਬਰਾੜ ਦੀ ਫ਼ਿਲਮ ਦੀ ਸ਼ਲਾਘਾ ਕਰਦਿਆਂ ਦਰਸ਼ਕਾਂ ਨੂੰ ਵਧੀਆ ਫ਼ਿਲਮ ਦੇਣ ਤੇ ਫ਼ਿਲਮ ਸਨਅਤ ਨੂੰ ਵਧੀਆ ਉੱਚਾਈਆਂ ਤੱਕ ਪਹੁੰਚਾਉਣ ਲਈ ਅਹਿਮ ਯੋਗਦਾਨ ਪਾਵੇਗੀ | ਫ਼ਿਲਮ ਵਿਚ ਲੋਕੇਸ਼ਨਾਂ ਦੀ ਪੇਸ਼ਕਾਰੀ ਖੂਬਸੂਰਤੀ ਨਾਲ ਕਰਦੇ ਹੋਏ, ਸੰਗੀਤ ਤੇ ਗੀਤਾਂ ਦੀ ਵੀ ਸਰਾਹਨਾ ਕੀਤੀ ਜਾ ਰਹੀ ਹੈ |

Install Punjabi Akhbar App

Install
×