ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵੱਲੋਂ ਦੋ ਦਿਨਾ ‘ਪੰਜਾਬੀ ਫੈਸਟੀਵਲ’ ਦਾ ਸ਼ਾਨਦਾਰ ਉਦਘਾਟਨ

NZ PIC 27 Nov-1ਅੱਜ ਸ਼ਾਮ ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵੱਲੋਂ ਆਪਣੇ ਸਪਾਂਸਰਜ ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਦੂਜਾ ਪੰਜਾਬੀ ਫੈਸਟੀਵਲ ਦਾ ਸ਼ਾਨੌਸ਼ੋਕਤ ਨਾਲ ਸ਼ੁੱਭ ਆਰੰਭ ਕੀਤਾ ਗਿਆ। ਆਏ ਮਹਿਮਾਨਾ ਵਿਚੋਂ ਸ੍ਰੀ ਮਨੋਜ ਕੁਮਾਰ ਅਤੇ ਗੁਰਜੀਤ ਸੇਖੋਂ ਨੇ ਸ਼ਮਾਂ ਰੌਸ਼ਨ ਕੀਤੀ। ਫਾਊਂਡੇਸ਼ਨ ਦੀ ਸਮੁੱਚੀ ਟੀਮ ਵੱਲੋਂ ਸਾਂਝੇ ਤੌਰ ‘ਤੇ ਉਦਘਾਟਨੀ ਕੇਕ ਕੱਟ ਕੇ ਇਸ ਫਿਲਮ ਫੈਸਟੀਵਲ ਦਾ ਰਸਮੀ ਉਦਘਾਟਨ ਕੀਤਾ ਗਿਆ। ਫਿਲਮ ਫੈਸਟੀਵਲ ਦੇ ਸ਼ੁੱਭ ਆਰੰਭ ਉਤੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਲੇਬਰ ਪਾਰਟੀ ਸ੍ਰੀ ਸੰਨੀ ਕੌਸ਼ਿਲ ਅਤੇ ਮਾਣਯੋਗ ਜੱਜ ਡਾ. ਅਜੀਤ ਸਵਰਨ ਸਿੰਘ ਹੋਰਾਂ ਨੇ ਆਪਣੀਆਂ ਸ਼ੁੱਭ ਇਛਾਵਾਂ ਦਿੱਤੀਆਂ। ਇਸ ਫਿਲਮ ਮੇਲੇ ਵਿਚ ਸਥਾਨਕ ਪੱਧਰ ‘ਤੇ ਤਿਆਰ ਕੀਤੀਆਂ 6 ਲਘੂ ਫਿਲਮਾਂ ਦੇ ਨਿਰਮਾਤਾਵਾਂ ਅਤੇ ਕਲਾਕਾਰਾਂ ਨੂੰ ਸਾਰਿਆਂ ਨੇ ਵਧਾਈ ਦਿੱਤੀ। ਪਹਿਲੀ ਵਾਰ ਅਜਿਹਾ ਹੋਇਆ ਕਿ ਇਥੇ ਹੀ ਤਿਆਰ ਕੀਤੀਆਂ ਲਘੂ ਫਿਲਮਾਂ ਦਾ ਆਪਸੀ ਬਹੁਪੱਖੀ ਮੁਕਾਬਲਾ ਵੀ ਕਰਵਾਇਆ ਗਿਆ। ਇਨ੍ਹਾਂ ਲਘੂ ਫਿਲਮਾਂ ਦੇ ਵਿਚ ਸ਼ਾਮਿਲ ਸਨ ‘ਅਸਲ ਜਨਮ’, ‘ਔਲਾਦ’, ‘ਬਦਲਾ’,’ਕੱਚੇ ਰਿਸ਼ਤੇ’,’ਰੂਪ’ ਅਤੇ ਅਹਿਸਾਸ। ਇਨ੍ਹਾਂ ਫਿਲਮਾਂ ਦੇ ਕਲਾਕਾਰਾਂ ਨੂੰ ਸਟੇਜ ਉਤੇ ਬੁਲਾ ਕੇ ਦਰਸ਼ਕਾਂ ਦੇ ਰੂਬਰੂ ਵੀ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਕੱਲ੍ਹ ਸਮਾਪਤੀ ਸਮਾਰੋਹ ਦੇ ਦੌਰਾਨ ਐਲਾਨੇ ਜਾਣਗੇ। ਵਿਰਸਾ ਅਕੈਡਮੀ ਦੀਆਂ ਬੱਚੀਆਂ ਵੱਲੋਂ ਪੰਜਾਬ ਦਾ ਲੋਕ ਨਾਚ ਪੇਸ਼ ਕੀਤਾ ਗਿਆ। ਸਟੇਜ ਸੰਚਾਲਨ ਡਾ. ਕਮਲ ਮਹਿੰਦਰਾ, ਮੈਡਮ ਗੁਰਪ੍ਰੀਤ ਕੌਰ, ਮੈਡਮ ਅਰਸ਼ਦੀਪ ਸੈਣੀ ਅਤੇ ਮਿਸ ਸਾਰਕੋ ਨੇ ਕੀਤਾ। ਸ੍ਰੀ ਨਵਤੇਜ ਸਿੰਘ ਰਾਧਾਵਾ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਗੁਰਸਿਮਰਨ ਸਿੰਘ ਮਿੰਟੂ ਹੋਰਾਂ ਪਹੁੰਚ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ। ਇਸ ਮੌਕੇ ਪਹੁੰਚੇ ਸਪਾਂਸਰਜ਼ ਨੂੰ ਵੀ ਆਏ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਬਾਕੀਆਂ ਨੂੰ ਕੱਲ੍ਹ ਕੀਤਾ ਜਾਵੇਗਾ। ਇਸ ਫਿਲਮ ਫੈਸਟੀਵਲ ਦੇ ਲਈ ਤਿਆਰ ਕੀਤੇ ਗਏ ਆਡੀਟੋਰੀਮ ਦੀ ਬਹੁਤ ਹੀ ਸੁੰਦਰ ਸਜਾਵਟ ਮੈਡਮ ਕੁਲਵੰਤ ਕੌਰ (ਹੋਪ ਐਂਡ ਹੈਲਪ) ਵੱਲੋਂ ਕੀਤੀ ਗਈ ਜਦ ਕਿ ਐਨ. ਜ਼ੈਡ. ਫਲੇਮ ਵੱਲੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਵੀ ਆਏ ਦਰਸ਼ਕਾਂ ਨੂੰ ਆਪਣੇ ਵੱਲ ਖਿਚ ਰਹੇ ਸਨ।
ਅੱਜ (ਸਨਿਚਰਵਾਰ) ਦੀਆਂ ਫਿਲਮਾਂ: ਸਵੇਰੇ 10 ਵਜੇ ‘ਮਿੱਟੀ ਨਾ ਫਰੋਲ ਬੰਦਿਆ’, 12 ਵਜੇ ‘ਗੋਰਿਆਂ ਨੂੰ ਦਫਾ ਕਰੋ’, 2 ਵਜੇ ‘ਚਾਰ ਸਾਹਿਬਜਾਦੇ’ ਵਿਖਾਈ ਜਾਵੇਗੀ। ਫਿਰ ਕੁਝ ਵਿਸ਼ਿਆ ਉਤੇ ਤਿਆਰ ਸਪੈਸ਼ਲ ਫੀਚਰ ਫਿਲਮਾਂ ਜਿਵੇਂ 4 ਵਜੇ  ‘ਸਭਿਆਚਾਰਕ ਵਖਰੇਵੇਂ ਦਾ ਮੁੱਦਾ’, ‘ਰੂਹ ਦਾ ਸਾਥੀ’,’ਜਿੰਦਾ ਬਾਗ’,’ਆਤੂ ਖੋਜੀ’,’ਭਾਵਨਾਵਾਂ ਦੇ ਰੰਗ’,.’ਜੱਟ ਦੀ ਜੂਨ ਬੁਰੀ’,’ਬਾਗੋਂ ਸੱਖਣੇ ਮਾਲੀ,’ਹੋਪ ਐਨ ਹੈਲਪ’ ਅਤੇ ਫਿਰ 7.30 ਵਜੇ ਸਮਾਪਤੀ ਸਮਾਰੋਹ ਹੋਵੇਗਾ ਅਤੇ ਅੰਤ ਵਿਚ ਸੁਪਰ ਹਿੱਟ ਫਿਲਮ ‘ਲੌਂਗ ਦਾ ਲਿਸ਼ਕਾਰਾ’ ਵਿਖਾਈ ਜਾਵੇਗੀ।

Install Punjabi Akhbar App

Install
×