ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸ਼ਾਨਦਾਰ ‘ਪੰਜਾਬੀ ਕਲਚਰਲ ਨਾਈਟ’ ਦਾ ਆਯੋਜਨ

– ‘ਮੇਲਣਾ ਦਾ ਗਿੱਧਾ’ ਅਤੇ ‘ਲਲਕਾਰੇ ਭੰਗੜੇ ਦੇ’ ਨੇ ਦਰਸ਼ਕ ਕੀਲੇ

(ਮੇਲਣਾ ਦਾ ਗਿੱਧਾ' ਅਤੇ 'ਲਲਕਾਰੇ ਭੰਗੜੇ ਦੇ' ਦੌਰਾਨ ਸਜੀਆਂ ਕੁੜੀਆਂ)
(ਮੇਲਣਾ ਦਾ ਗਿੱਧਾ’ ਅਤੇ ‘ਲਲਕਾਰੇ ਭੰਗੜੇ ਦੇ’ ਦੌਰਾਨ ਸਜੀਆਂ ਕੁੜੀਆਂ)

ਆਕਲੈਂਡ 25 ਅਕਤੂਬਰ – ਪਿਛਲੇ ਸ਼ਨੀਵਾਰ ਬੇਅ ਆਫ ਪਲੈਂਟ ਸਪੋਰਟਸ ਐਂਡ ਕਲਚਰਲ ਕਲੱਬ ਟੌਰੰਗਾ ਵੱਲੋਂ ਪਹਿਲੀ ਵਾਰ ਖੇਡ ਮੇਲਿਆਂ ਤੋਂ ਬਾਅਦ ‘ਪੰਜਾਬੀ ਕਲਚਰਲ ਨਾਈਟ’ ਦਾ ਆਯੋਜਿਨ ਕੀਤਾ ਗਿਆ।  ਪੂਰੀ ਤਰ੍ਹਾਂ ਪਰਿਵਾਰਕ ਮਾਹੌਲ ਦੇ ਵਿਚ ਹੋਏ ਇਸ ਸਭਿਆਚਾਰਕ ਸਮਾਗਮ (ਸੋਲਡ ਆਊਟ) ਨੇ ਸਾਰੇ ਪ੍ਰਬੰਧਕਾਂ ਨੂੰ ਇਕ ਤਰ੍ਹਾਂ ਨਾਲ ਭਵਿੱਖ ਦੇ ਲਈ ਸਦਾ ਲਈ ਤਿਆਰ ਕਰ ਲਿਆ।  ਬੇਅਕੋਰਟ ਕਮਿਊਨਿਟੀ ਐਂਡ ਆਰਟ ਸੈਂਟਰ, 38 ਡੂਰਹਮ ਸਟ੍ਰੀਟ ਟੌਰੰਗਾ ਵਿਖੇ ਸ਼ਾਮ 7 ਵਜੇ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਅਤੇ 10 ਵਜੇ ਤੱਕ ਚੱਲਿਆ। ਸਟੇਜ ਸੰਚਾਲਨ ਚਰਨਜੀਤ ਸਿੰਘ ਦੂਲਾ, ਬਲਜੀਤ ਸਿੰਘ ਧਾਲੀਵਾਲ, ਮਨਪ੍ਰੀਤ ਕੌਰ, ਗੁਰਲੀਨ ਕੌਰ ਗਿੱਲ ਅਤੇ ਕੰਵਰ ਕੌਰ ਚਾਹਲ ਨੇ ਕੀਤਾ। ਪੂਰਾ ਹਾਲ 6.30 ਵਜੇ ਤੱਕ ਹੀ ਭਰ ਗਿਆ ਸੀ। ਸ਼ੋਅ ਦੀ ਸ਼ੁਰੂਆਤ ਕੰਵਰ ਗਰੇਵਾਲ ਦੇ ਗੀਤ ਜਿੰਦਾਬਾਦ ਜ਼ਿੰਦਗੀ ਤੋਂ ਕੀਤੀ ਗਈ ਜੋ ਕਿ ਰਣਜੀਤ ਸਿੰਘ ਅਤੇ ਉਸਦੇ ਸਾਥੀਆਂ ਨੇ ਬਹੁਤ ਵਧੀਆ ਪੇਸ਼ਕਾਰੀ ਕੀਤੀ।  ਲਗਪਗ 20 ਵੱਖ-ਵੱਖ ਆਈਟਮਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ 18 ਤਾਂ ਬੱਚਿਆਂ ਨੇ ਹੀ ਪੇਸ਼ ਕੀਤੀਆਂ। ਨਾਗਨੀ, ਪੰਜਾਬੀ ਮੁਟਿਆਰਾਂ ਅਤੇ ਛੋਟੇ ਬੱਚਿਆਂ ਨੇ ਸਾਰੇ ਦੀ ਦਰਸ਼ਕਾਂ ਦਾ ਮਨ ਮੋਹ ਲਿਆ। ਛੋਟੀਆਂ ਕੁੜੀਆਂ ਨੇ ਗਿੱਧਾ ਭੰਗੜਾ, ਰਣਦੀਪ ਕੌਰ ਨੇ ਸੂਫੀ ਗੀਤ, ਕੁਲਦੀਪ ਸਿੰਘ ਵੱਲੋਂ ਤਿਆਰ ਦੋ ਭੰਗੜਾ ਟੀਮਾਂ ਤੇ ਬੀਬੀਆਂ ਦਾ ਗਿੱਧਾ ਵੇਖਣ ਵਾਲਾ ਸੀ।
ਬੇਅ ਆਫ ਪਲੈਂਟੀ ਸਪੋਰਟਸ ਕਲੱਬ ਵੱਲੋਂ ਵੱਖ-ਵੱਖ ਖੇਤਰਾਂ ਵਿਚ ਨਾਂਅ ਕਮਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿਚ ਜਸਕਰਨ ਸਿੰਘ ਨੂੰ ਫੁੱਟਬਾਲ ਲਈ, ਗੁਰਵਿੰਦਰ ਸਿੰਘ ਨੂੰ ਕ੍ਰਿਕਟ ਲਈ, ਪ੍ਰਭਜੋਤ ਸਿੰਘ ਚਾਹਲ ਨੂੰ ਅਤੇ ਗੁਰਲੀਨ ਕੌਰ ਗਿੱਲ ਨੂੰ ਹਾਕੀ ਲਈ ਸ਼ਾਮਿਲ ਕੀਤਾ ਗਿਆ ਸੀ।

Welcome to Punjabi Akhbar

Install Punjabi Akhbar
×