ਆਕਲੈਂਡ ਵਿਖੇ ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਵੱਲੋਂ ਭੁਚਾਲ ਪੀੜ੍ਹਤਾਂ ਦੀ ਮਦਦ ਲਈ ਅਭਿਆਨ ਜਾਰੀ

nepal
25 ਅਪ੍ਰੈਲ ਨੂੰ ਨੇਪਾਲ ਦੇ ਵਿਚ ਆਏ ਭੁਚਾਲ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ ਅਤੇ ਉਥੇ ਸਹਾਇਤਾ ਕਾਰਜ ਜਾਰੀ ਹਨ। ਨਿਊਜ਼ੀਲੈਂਡ ਵਸਦਾ ਪੰਜਾਬੀ ਭਾਈਚਾਰਾ, ਪੰਜਾਬੀ ਮੀਡੀਆ, ਸੁਪਰੀਮ ਸਿੱਖ ਸੁਸਾਇਟੀ, ਸਾਰੇ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਅਤੇ ਹੋਰ ਸਮਾਜਕ ਸੰਗਠਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭੁਚਾਲ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਉਣ। ਰੇਡੀਓ ਸਪਾਈਸ ਉਤੇ ਵਾਰ-ਵਾਰ ਅਜਿਹੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦਾਨ ਪੇਟੀਆਂ ਵੀ ਵੱਖ-ਵੱਖ ਥਾਵਾਂ ਉਤੇ ਭੇਜੀਆਂ ਜਾਣਗੀਆਂ। ਉਪਰ ਜਿੱਤੇ ਖਾਤੇ ਵਿਚ ਆਨ ਲਾਈਨ ਪੈਸੇ ਵੀ ਦਾਨ ਵਜੋਂ ਦਿੱਤੇ ਜਾ ਸਕਦੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks