ਸਾਰਥਕ ਕਾਮੇਡੀ ਨਾਲ ਮਨੋਰੰਜਕ ਭਰਪੂਰ ਪਰਿਵਾਰਕ ਫ਼ਿਲਮ ਹੋਵੇਗੀ ‘ਨੌਕਰ ਵਹੁਟੀ ਦਾ’- ਨਿਰਮਾਤਾ ਰੋਹਿਤ ਕੁਮਾਰ

22 Julai Article (2)

ਬਾਲੀਵੁੱਡ ਅਤੇ ਟੀ ਵੀ ਖੇਤਰ ਵਿਚ ਸਰਗਰਮ ਰਹੇ ਰੋਹਿਤ ਕੁਮਾਰ ਹੁਣ ਬਤੌਰ ਨਿਰਮਾਤਾ ਪੰਜਾਬੀ ਫਿਲਮ ‘ਨੌਕਰ ਵਹੁਟੀ ਦਾ’ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਵੱਲ ਆਇਆ ਹੈ। 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਬਾਰੇ ਨਿਰਮਾਤਾ ਰੋਹਿਤ ਕੁਮਾਰ ਨੇ ਕਿਹਾ ਕਿ ਇਹ ਇਕ ਕਾਮੇਡੀ ਭਰਪੂਰ ਪਰਿਵਾਰਕ ਫਿਲਮ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ।

ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ‘ਚ ਅਦਾਕਾਰ ਬਿੰਨੂੰ ਢਿੱਲੋਂ ਅਤੇ ਖੂਬਸੂਰਤ ਅਦਾਕਾਰਾ ਕੁਲਰਾਜ ਰੰਧਾਵਾ ਨਜ਼ਰ ਆਉਣਗੇ।ਜ਼ਿਕਰਯੋਗ ਹੈ ਕਿ ਅਦਾਕਾਰਾ ਕੁਲਰਾਜ ਰੰਧਾਵਾ ਨੇ ਆਪਣੀ ਆਖਰੀ ਫਿਲਮ ਨਿੱਧੀ ਸਿੰਘ ਜਿਹੜੀ 2016 ਵਿਚ ਰਿਲੀਜ਼ ਹੋਈ ਸੀ ਉਸਤੋਂ ਬਾਅਦ ਪਾਲੀਵੁੱਡ ਵਿੱਚ ਹੁਣ ਵਾਪਸੀ ਕੀਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਪੰਜਾਬੀ ਫਿਲਮ ਇੰਡਸਟਰੀ ਵਿੱਚ ਲਗਾਤਾਰ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਨੇ ਦਿੱਤਾ ਹੈ।ਬਿੰਨੂ ਢਿਲੋਂ, ਕੁਲਰਾਜ ਰੰਧਾਵਾ, ਉਪਾਸਨਾ ਸਿੰਘ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਪ੍ਰੀਤ ਆਨੰਦ ਆਦਿ ਕਲਾਕਾਰ ਇਸ ਫਿਲਮ ਦੇ ਅਹਿਮ ਕਲਾਕਾਰ ਹਨ।ਇਸ ਫਿਲਮ ਨੂੰ ਰੋਹਿਤ ਕੁਮਾਰ ਨੇ ਸੰਜੀਵ ਕੁਮਾਰ, ਰੂਹੀ ਤ੍ਰੇਹਨ, ਆਸ਼ੂ ਮੁਨੀਸ਼ ਸਾਹਨੀ ਮਿਲ ਕੇ ਪ੍ਰੋਡਿਊਸ ਕੀਤਾ ਹੈ।ਉਨਾਂ ਦੱਸਿਆ ਕਿ ਇਸ ਫਿਲਮ ਨੂੰ ਵੈਭਵ ਅਤੇ ਸ਼ੇਰਿਆ ਨੇ ਲਿਖਿਆ ਹੈ ਜੋ ਕਿ ਇੱਕ ਪਰਿਵਾਰਿਕ ਡਰਾਮਾ ਤੇ ਕਾਮੇਡੀ ਦਾ ਤੜਕਾ ਹੈ ਅਤੇ ਦਰਸ਼ਕ ਯਕੀਨਨ ਹੀ ਇਸ ਫਿਲਮ ਨੂੰ ਦੇਖਣਾ ਪਸੰਦ ਕਰਨਗੇ। ਦਿੱਲੀ ਦੇ ਜੰਮਪਲ ਰੋਹਿਤ ਕੁਮਾਰ ਨੇ ਆਪਣੇ ਕਲਾ ਸਫ਼ਰ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ।ਇਕ ਬਾਲੀਵੁੱਡ ਫਿਲਮ ‘ਸ਼ਾਦੀ ਤੇਰੀ ਵਜਾਏਗੇ ਬੈਂਡ ਹਮ’ ਦਾ ਵੀ ਨਿਰਮਾਣ ਕੀਤਾ ਹੈ। ਇਸ ਫਿਲਮ ਤੋਂ ਬਾਅਦ ਜਲਦੀ ਹੀ ਰੋਹਿਤ ਕੁਮਾਰ ਆਪਣੀ ਅਗਲੀ ਪੰਜਾਬੀ ਫਿਲਮ ਵੀ ਸ਼ੁਰੂ ਕਰੇਗਾ ਜੋ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਨਾਲ ਹੈ।

(ਹਰਜਿੰਦਰ ਸਿੰਘ ਜਵੰਦਾ)

<jawanda82@gmail.com>

Install Punjabi Akhbar App

Install
×