ਪੁਕੀਕੁਈ ਸਪੋਰਟਸ ਕਲੱਬ ਦੀ ਕ੍ਰਿਕਟ ਟੀਮ ‘ਚ ਪੰਜਾਬੀ ਮੁੰਡੇ ਛਾਏ-ਜਿੱਤਿਆ ਗੋਲਡ ਮੈਡਲ

NZ-PIC-27-Sep-2ਪੁੱਕੀਕੁਈ ਸਪੋਰਟਸ ਕਲੱਬ ਦੀ ਅੰਡਰ-15 ਕ੍ਰਿਕਟ ਟੀਮ  ਦੇ ਵਿਚ ਦੋ ਪੰਜਾਬੀ ਮੁੰਡੇ ਅਰਸ਼ਦੀਪ ਸਿੰਘ ਪਾਬਲਾ ਅਤੇ ਜੈਕਬ ਸਹੋਤਾ ਖੇਡਦੇ ਹਨ। ਹੁਣ ਤੱਕ ਇਨ੍ਹਾਂ ਦੀ ਟੀਮ ਨੇ 16 ਮੈਚ ਵੱਖ-ਵੱਖ ਇਲਾਕਿਆਂ ਦੀਆਂ ਖੇਡ ਕਲੱਬਾਂ ਨਾਲ ਖੇਡੇ ਅਤੇ ਸਿਰਫ ਇਕ ਮੈਚ ਦੇ ਵਿਚ ਇਨ੍ਹਾਂ ਨੂੰ ਹਾਰ ਹੋਈ। ਬੀਤੇ ਦਿਨੀਂ ਇਸ ਸੀਜ਼ਨ ਦਾ ਆਖਰੀ ਮੈਚ ਮਾਊਂਟ ਰੌਸਕਿਲ ਦੀ ਟੀਮ ਦੇ ਖੇਡਿਆ ਗਿਅ ਅਤੇ ਪੁੱਕੀਕੁਈ ਟੀਮ ਨੇ ਉਨ੍ਹਾਂ ਨੂੰ ….ਸਕੋਰ ਦੇ ਨਾਲ ਹਰਾ ਕੇ ਗੈਲਡ ਮੈਡਲ ਆਪਣੇ ਨਾਂਅ ਕੀਤਾ। ਟੀਮ ਦੇ ਕੋਚ ਸ੍ਰੀ ਡੇਵ ਡੇਵੀਜ਼ ਨੇ ਸਾਰੇ ਖਿਡਾਰੀਆਂ ਅਤੇ ਸਪਾਂਸਰਜ ਦਾ ਧੰਨਵਾਦ ਕੀਤਾ। ਡਰੂਰੀ ਫ੍ਰੈਸ਼ ਫੈਂਸੀ ਲੈਟਸ ਕੰਪਨੀ ਵੱਲੋਂ ਸਾਰੀ ਟੀਮ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਅਤੇ ਇੰਡੀਅਨ ਰੈਸਟੋਰੈਂਟ ਦੇ ਵਿਚ ਰਾਤ ਦੇ ਖਾਣੇ ਦੀ ਪਾਰਟੀ ਦਿੱਤੀ। ਸਾਰੇ ਖਿਡਾਰੀਆਂ ਨੇ ਆਪਸੀ ਸਹਿਯੋਗ ਲਈ ਇਕ ਦੂਜੇ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਹੋਣ ਵਾਲੇ ਮੈਚਾਂ ਵਿਚ ਫਿਰ ਮਿਲਣ ਦਾ ਵਾਅਦਾ ਕੀਤਾ।

Install Punjabi Akhbar App

Install
×