ਬ੍ਰਿਸਬੇਨ ‘ਚ ਪੰਜਾਬੀ ਨੌਜਵਾਨ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ

news 160629 amritpal singh 29 khurd 01 brisbane

ਆਸਟ੍ਰੇਲੀਆ ਦੇ ਵਿਚ ਭਾਰਤੀ ਭਾਈਚਾਰੇ ਲਈ ਉਸ ਸਮੇ ਬਹੁਤ ਹੀ ਦੁੱਖਦਾਈ ਤੇ ਸ਼ੋਕ ਵਾਲੀ ਖ਼ਬਰ ਸੁਣਨ ਆਈ ਜਦੋ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਅੰਮ੍ਰਿਤਪਾਲ ਸਿੰਘ (32) ਸਾਲਾ ਨੌਜਵਾਨ ਦੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਜਾਣ ਦਾ ਬਹੁਤ ਹੀ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ।ਇਸ ਮੰਦਭਾਗੀ ਖ਼ਬਰ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਆਪਣੇ ਪਿਛੇ ਮਾ-ਬਾਪ ਤੇ ਦੋ ਭੈਣਾਂ ਨੂੰ ਰੋਦੇ ਕਰਲਾਉਦੇ ਹੋਏ ਛੱਡ ਗਿਆ ਹੈ ਜੋ ਕਿ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਨਾਲ ਸਬੰਧਤ ਸੀ ਮ੍ਰਿਤਕ ਪਿਛਲੇ ਲੰਬੇ ਅਰਸੇ ਤੋ ਪੱਕੇ ਤੋਰ ਤੇ ਬ੍ਰਿਸਬੇਨ ਵਿਖੇ ਰਹਿ ਰਿਹਾ ਸੀ ਤੇ ਸਖਤ ਮਿਹਨਤ ਕਰਕੇ ਆਪਣੇ ਪਰਿਵਾਰ ਦੇ ਲਈ ਕਾਫੀ ਸੁਪਨੇ ਸੰਜ਼ੋਏ ਹੋਏ ਬੈਠਾ ਸੀ।ਉਨ੍ਹਾ ਅੱਗੇ ਦੱਸਿਆ ਕਿ ਮ੍ਰਿਤਕ ਦਾ ਸੰਸਕਾਰ ਉਸ ਦੇ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ।ਉਨ੍ਹਾ ਵਲੋ ਪੰਜਾਬੀ ਭਾਈਚਾਰੇ ਤੇ ਸੁਖਦੇਵ ਸਿੰਘ ਵਿਰਕ ਦੇ ਸਹਿਯੋਗ ਨਾਲ ਮ੍ਰਿਤਕ ਦੀ ਲਾਸ਼ ਮੰਗਲਵਾਰ ਤੱਕ ਪੰਜਾਬ ਪਹੁੰਚਣ ਦੇ ਆਸ ਕੀਤੀ ਜਾ ਰਹੀ ਹੈ ਇਸ ਪੰਜਾਬੀ ਨੌਜਵਾਨ ਦੀ ਹੋਈ ਬੇਵਕਤ ਮੌਤ ਦੀ ਖ਼ਬਰ ਨਾਲ ਪੰਜਾਬੀ ਭਾਈਚਾਰੇ ਦੇ ਵਿਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।ਇੱਥੇ ਇਹ ਵੀ ਵਰਣਨਯੋਗ ਹੈ ਕਿ ਭਾਰਤੀ ਸਮਾਜ ਦੇ ਵਿਚ ਜਦੋ ਵੀ ਕੋਈ ਅਜਿਹੀ ਅਣਹੋਣੀ ਤੇ ਮੰਦਭਾਗੀ ਘਟਨਾ ਵਾਪਰਦੀ ਹੈ ਤਾ ਉੱਘੇ ਸਮਾਜਸੇਵੀ ਮਨਜੀਤ ਸਿੰਘ ਬੋਪਾਰਾਏ ਹਮੇਸ਼ਾ ਹੀ ਲੋੜਬੰਦ ਪਰਿਵਾਰਾ ਦੀ ਮਦਦ ਦੇ ਲਈ ਦਿਨ ਰਾਤ ਤੱਤਪਰ ਰਹਿੰਦੇ ਹਨ ਉਨ੍ਹਾਂ ਵਲੋ ਮਾਨਵਤਾਂ ਦੀ ਭਲਾਈ ਲਈ ਕਾਰਜ ਕਰਦਿਆਂ 2005 ਤੋ ਲੈ ਕੇ ਹੁਣ ਤੱਕ ਤਕਰੀਬਨ 23 ਦੇ ਕਰੀਬ ਮ੍ਰਿਤਕ ਲੋਕਾ ਦੀਆ ਲਾਸ਼ਾ ਨੂੰ ਭਾਰਤ ਭੇਜ ਕੇ ਪੀੜਤ ਪਰਿਵਾਰਾ ਦੀ ਮਦਦ ਕੀਤੀ ਹੈ।

 

Install Punjabi Akhbar App

Install
×