ਹਮਿਲਟਨ ਵਿਖੇ ਬੀਤੀ ਰਾਤ ਇਕ ਪੰਜਾਬੀ ਨੇ ਆਪਣੀ ਐਕਸ ਪਾਰਟਨਰ ‘ਤੇ ਹਮਲਾ ਕਰ ਉਸਨੂੰ ਜ਼ਖਮੀ ਕੀਤਾ

tyetryeyਬੀਤੀ ਰਾਤ ਹਮਿਲਟਨ ਵਿਖੇ ਇਕ 47 ਸਾਲਾ ਪੰਜਾਬੀ ਮਨਜੀਤ ਸਿੰਘ ਨੇ ਆਪਣੀ ਪਾਰਟਨਰ ਉਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਇਹ ਪੰਜਾਬੀ ਬੀਤੇ ਕਈ ਸਾਲ ਤੋਂ ਮੈਂਟਲ ਹੈਲਥ ਸਰਵਿਸ ਦੇ ਅਧੀਨ ਸੀ ਅਤੇ ਕੁਝ ਸਮੇਂ ਤੋਂ ਸੁਧਾਰ ਹੋਣ ਬਾਅਦ ਬਾਹਰ ਆ ਜਾ ਸਕਦਾ ਸੀ। ਮੀਡੀਆ ਦੇ ਵਿਚ ਛਪੀਆਂ ਤਸਵੀਰਾਂ ਅਨੁਸਾਰ ਉਹ ਬਿਲਡਿੰਗ ਬਣਾਉਣ ਦਾ ਕੰਮ ਕਰਦਾ ਵਿਖਾਇਆ ਗਿਆ ਹੈ। ਜਿਸ ਦਿਨ ਇਹ ਹੈਲਥ ਕੇਅਰ ਤੋਂ ਬਾਹਰ ਹੁੰਦਾ ਸੀ ਉਸ ਸਮੇਂ ਇਹ ਪੁੱਕੀਕੂਹੀ ਵਿਖੇ ਰਹਿੰਦਾ ਸੀ। ਘਟਨਾ ਤੋਂ ਬਾਅਦ ਇਹ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਇਸ ਨੂੰ ਲੱਭ ਰਹੀ ਹੈ। ਇਸਦੇ ਦੋ ਬੱਚੇ ਵੀ ਹਨ ਅਤੇ ਜ਼ਖਮੀ ਪਾਰਟਨਰ ਹਸਪਤਾਲ ਦਾਖਲ ਹੈ। ਮਨਜੀਤ ਸਿੰਘ ਨੇ ਇਹ ਘਟਨਾ ਨੂੰ ਅੰਜਾਮ ਦੇ ਕੇ ਕਾਨੂੰਨ ਪ੍ਰੋਟੈਕਸ਼ਨ ਆਰਡਰ ਵੀ ਤੋੜਿਆ ਹੈ।

Install Punjabi Akhbar App

Install
×