ਪੰਜਾਬੀ ਬਜੁਰਗ ਔਰਤ ਦੇ ਕਤਲ ਦੇ ਦੋਸ਼ ਹੇਠ ਪਤੀ ਗ੍ਰਿਫਤਾਰ

ਨਿਊਯਾਰਕ/ਬਰੈਂਪਟਨ – ਕੈਨੇਡਾ ਦੇ ੳਨਟਾਰੀਉ ਵਿਖੇਂ ਲੰਘੇ ਬੁੱਧਵਾਰ ਦੀ ਰਾਤ 9 :00 ਵਜੇ ਦੇ ਕਰੀਬ ਬਰੈਂਪਟਨ ਦੀ ਰੋਸ ਰੋਡ ਅਤੇ ਟੈਂਪਲ ਹਿੱਲ ਦੇ  ਲਾਗੇ ਇੱਕ ਪਾਰਕ ਵਿਖੇ ਬਜੁਰਗ ਔਰਤ ਜਿਸ ਦੀ ਪਹਿਚਾਣ ਦਲਬੀਰ ਕੌਰ ਰੰਧਾਵਾ ਵਜੋ ਹੋਈ ਹੈ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸੀ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਹੈ। ਪੁਲਿਸ ਨੇ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਹੈ ਅਤੇ ਇਸ ਕਤਲ ਦੇ ਦੋਸ਼ ਹੇਠ ਔਰਤ ਦੇ ਪਤੀ ਜਰਨੈਲ ਸਿੰਘ ਰੰਧਾਵਾ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਕਤਲ ਦੇ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਬਜੁਰਗ ਜੋੜਾ ਘਰੋਂ ਸੈਰ ਕਰਨ ਲਈ ਨਿਕਲਿਆ ਸੀ ਪਰ ਬਾਅਦ ਵਿੱਚ ਇਹ ਸਭ ਵਾਪਰ ਗਿਆ।

Install Punjabi Akhbar App

Install
×