ਸੁਪਰੀਮ ਸਿੱਖ ਸੁਸਾਇਟੀ ‘ਪੰਜਾਬੀ ਫਿਲਮ ਫੈਸਟੀਵਲ’ ‘ਚ 3 ਡੀ ਫਿਲਮ ‘ਚਾਰ ਸਾਹਿਬਜ਼ਾਦੇ’ ਨੂੰ ਕਰੇਗੀ ਸਪਾਂਸਰ

NZ PIC 25 Aug1
12 ਅਤੇ 13 ਸਤੰਬਰ ਨੂੰ ‘ਹੌਇਟਸ ਸਿਨੇਮਾ’ ਬੌਟਨੀ ਡਾਊਨਜ਼ ਵਿਖੇ ‘ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ’ ਵੱਲੋਂ ਕਰਵਾਏ ਜਾ ਰਹੇ ਪਹਿਲੇ ਪੰਜਾਬੀ ਫਿਲਮ ਫੈਸਟੀਵਲ ਦੇ ਵਿਚ ਵਿਖਾਈ ਜਾਣ ਵਾਲੀ ਧਾਰਮਿਕ ਫਿਲਮ ‘ਚਾਰ ਸਾਹਿਬਜ਼ਾਦੇ’ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵੱਲੋਂ ਵਧੀਆ ਤੇ ਯੋਜਨਾਬੱਧ ਤਰੀਕੇ ਨਾਲ ਸਪਾਂਸਰ ਕੀਤਾ ਜਾਵੇਗਾ। ਇਥੇ ਜਨਮੇ ਬੱਚਿਆਂ ਤੋਂ ਸੱਖਣੇ ਰਹਿ ਗਏ ਸਾਰੇ ਦੂਜੇ ਬੱਚਿਆਂ ਦੇ ਲਈ ਚਾਰ ਸਾਹਿਬਜ਼ਾਦਿਆਂ ਦਾ ਸੁਨਹਿਰੀ ਇਤਿਹਾਸ ਜਾਨਣ ਦਾ ਇਹ ਆਧੁਨਿਕ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਮਲਜੀਤ ਸਿੰਘ ਬੈਨੀਪਾਲ ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਕੀਤਾ। ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਸ੍ਰੀ ਹੈਰੀ ਬਵੇਜ਼ਾ ਵੱਲੋਂ ਨਵੀਂ 3-ਡੀ ਤਕਨਾਲੋਜੀ ਨਾਲ ਤਿਆਰ ਇਹ ਫਿਲਮ ਇਕ ਇਤਿਹਾਸਕ ਏਨੀਮੇਟਿਡ ਫਿਲਮ ਹੈ। ਇਸ ਫਿਲਮ ਨੂੰ ਕਈ ਹੋਰ ਭਾਸ਼ਾਵਾਂ ਦੇ ਵਿਚ ਵੀ ਡੱਬ ਕੀਤਾ ਜਾ ਚੁੱਕਾ ਹੈ। ਇਹ ਫਿਲਮ ਐਸ.ਜ਼ੀ.ਪੀ.ਸੀ. ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਅਸਲੀ ਇਤਿਹਾਸਕ ਤੱਥਾਂ ਦੇ ਅਧਾਰ ਉਤੇ ਭਾਰਤੀ ਸਿਨਮੇ ਦੇ 100 ਸਾਲਾ ਇਤਿਹਾਸ ਦੇ ਵਿਚ ਪਹਿਲੀ ਵਾਰ ਐਨੇ ਵੱਡੇ ਪੱਧਰ ਉਤੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੀ ਗਈ ਸੀ।
ਸੁਪਰੀਮ ਸਿੱਖ ਸੁਸਾਇਟੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਫਿਲਮ ਫੈਸਟੀਵਲ ਦੇ ਵਿਚ ਆਪ ਅਤੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਇਹ ਫਿਲਮ ਵੇਖਣਾ ਨਾ ਭੁੱਲਣਾ। ਇਸ ਸਬੰਧੀ ਆਪਣੇ ਨਾਂਅ ਰੇਡੀਓ ਸਪਾਈਸ ਦੀ ਟੀਮ ਕੋਲ ਦਰਜ ਕਰਵਾਏ ਜਾ ਸਕਦੇ ਹਨ।
ਵਰਨਣਯੋਗ ਹੈ ਕਿ ਇਸ ਪੰਜਾਬੀ ਫਿਲਮ ਫੈਸਟੀਵਲ ਦੇ ਵਿਚ ਵਿਖਾਈਆਂ ਜਾਣ ਵਾਲੀਆਂ ਹੋਰ ਪੰਜਾਬੀ ਫਿਲਮਾਂ ਨੂੰ ਜਿੱਥੇ ਵੱਖ-ਵੱਖ ਸਪਾਂਸਰਜ਼ ਵੱਲੋਂ ਸਪਾਂਸਰ ਜਾ ਰਿਹਾ ਹੈ ਉਥੇ ਸੁਪਰੀਮ ਸਿੱਖ ਸੁਸਾਇਟੀ ਨੇ ਇਸ ਫਿਲਮ ਫੈਸਟੀਵਲ ਦੇ ਵਿਚ ਵਿਖਾਈ ਜਾਣ ਵਾਲੀ ਇਕੋ-ਇਕ ਧਾਰਮਿਕ ਫਿਲਮ ‘ਚਾਰ ਸਾਹਿਬਜ਼ਾਦੇ’ ਨੂੰ ਸਪਾਂਸਰ ਕਰਨ ਦਾ ਫੈਸਲਾ ਕੀਤਾ ਹੈ।

Install Punjabi Akhbar App

Install
×