ਪੰਜਾਬ…………. ਗੁੰਮ ਹੈ!

thumbnail

ਨਾਂ-               ਪੰਜਾਬ

ਉਮਰ-           ਔਸਤਨ 12 ਕੁ ਸਦੀਆਂ
ਮਿੱਟੀ ਦਾ ਰੰਗ- ਸੁਹਜ
ਅਦਾਵਾਂ-        ਕੌਣ ਝੱਲ ਸਕਦੈ
ਹਵਾਵਾਂ-         ਕੌਣ ਠੱਲ੍ਹ ਸਕਦੈ
ਸਿਰ ‘ਤੇ –       ਸੰਧੂਰੀ ਪੱਗ
ਖ਼ਿਜ਼ਾ-           ਰਜ਼ਾਮੰਦ
ਪਿੱਠ ‘ਤੇ –      47 ਦੇ ਨਿਸ਼ਾਨ
ਬਾਹਵਾਂ ‘ਤੇ –   ‘ਹ’ ਤੇ ‘ਪ’ਦਾ ਤਿਲ
ਅਵਸਥਾ-    ਸਾਦਗੀ
ਚਿਹਰਾ-      ਸ਼ਰਮਾਕਲ ਤੇ ਸਾਂਵਲਾ
ਉਚਾਰਨ-    ਸਰਬੱਤ ਦਾ ਭਲਾ
ਪਹਿਰਾਵਾ-   ਦੂਧੀਆ,ਨੀਲਾ,ਹਰਾ ਤੇ ਸੈਫਰਨ
ਤੋਰ-           ਮੁਸਾਫ਼ਿਰਾਨਾ
ਲਹਿਜ਼ਾ-      ਫ਼ਕੀਰਾਨਾ
ਮੁਹੱਬਤ-      ਆਸ਼ਿਕਾਨਾ
ਅੱਖ-          ਯੱਖ ਠੰਡੀ ਠਾਰ
ਟੇਕ-          ਇਕ ਓਅੰਕਾਰ
ਭਾਸ਼ਾ-        ਪੰਜਾਬੀ ਅਦਬੀ
ਆਚਰਣ-   ਸਫੈਦ
ਸੁਭਾਅ-      ਖੁੱਲ੍ਹ ਦਿਲਾ ਤੇ ਸਾਊ
ਦਿੱਖ-         ਸ਼ਾਹਸਵਾਰ, ਜਿਵੇਂ ਹੁਣੇ ਖੇਤੋਂ ਪਾਣੀ ਲਾਕੇ ਮੁੜਿਆ
                ਹੋਵੇ ਜਾਂ         ਰਾਜਗੁਰੂ,ਸੁਖਦੇਵ,ਭਗਤਸਿੰਘ ,
ਸਰਾਭਾ ,ਊਧਮ ਸਿੰਘ ਹੋ ਨਿਬੜੇ
ਮੁੱਖ ਵਾਕ-    ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ
ਬੋਲੀ-          ਸਤਿਕਾਰਤ
ਸ਼ੈਲੀ-          ਬਾਕਮਾਲ
ਗਲੇ ‘ਚ –     ਰਾਗਮਾਲਾ
ਝੁਕਾਅ-       ਗੁਰਮੁਖ
ਹੋਂਦ-           ਗੁਰੂਆਂ, ਪੀਰਾਂ, ਫ਼ਕੀਰਾਂ ਦਾ ਜਾਇਆ
ਤਬੀਅਤ-     ਸਮੇਂ ਅਨੁਸਾਰ
ਉੱਠਨੀ-       ਫ਼ਕੀਰਾਂ ਵਰਗੀ
ਦੇਖਨੀ-        ਯੋਧਿਆਂ ਵਰਗੀ
             ਗੁੰਮ ਹੈ!……………….. ਦੱਸਣ ਵਾਲੇ ਨੂੰ- ਮਿੱਟੀ ਦੀ ਇੱਕ ਮੁੱਠ ਤੇ ਅਪਾਰ ਮੁਹੱਬਤ
ਅੱਜ ਦਾ ਮੇਰਾ ਦੇਸ 
ਨਾਂ-               ਪੰਜਾਬ
ਉਮਰ-           20 ,22 ਸਾਲ
ਮਿੱਟੀ ਦਾ ਰੰਗ- ਗੰਦਲਾ
ਪੀਂਦਾ –          ਬੋਤਲ ਦਾ ਪਾਣੀ
ਅਦਾਵਾਂ-        ਬੇਹੂਦੀਆਂ
ਹਵਾਵਾਂ-         ਜ਼ਹਿਰੀਲੀਆਂ
ਸਿਰ ‘ਤੇ –       ਨ ਪੱਗ ,ਨ ਚੁੰਨੀ
ਖ਼ਿਜ਼ਾ-           ਪ੍ਰਦੂਸ਼ਣ ਭਰੀਆਂ
ਪਿੱਠ ‘ਤੇ –      ਪੁੱਠੇ ਸਿਧੇ ਟੈਟੂ
ਬਾਹਵਾਂ ‘ਤੇ –   ਟੀਕਿਆਂ ਦੇ ਨਿਸ਼ਾਨ
ਅਵਸਥਾ-    ਨਸ਼ੇ ਨਾਲ ਲਬਰੇਜ਼
ਚਿਹਰਾ-      ਪੀਲਾ
ਉਚਾਰਨ-    ਜੱਟ ਦੀਆਂ ਚੀਜ਼ਾਂ
ਪਹਿਰਾਵਾ-   ਪਾਟੀਆਂ ,ਭੀੜੀਆਂ ,ਪੈਂਟਾਂ
ਤੋਰ-           ਹੁਣੇ ਡਿੱਗਿਆ ਤੇ ਹੁਣੇ ਡਿੱਗਿਆ
ਲਹਿਜ਼ਾ-      ਗਾਲ਼ਾਂ ਨਾਲ ਲਬਰੇਜ਼
ਮੁਹੱਬਤ-     ਦੇ ਨਾਮ ਤੇ ਫੁਕਰੀ ਆਸ਼ਕੀ
ਅੱਖ-          ਜੋ ਹਰ ਧੀ ਭੈਣ ਤੇ ਰੱਖੀ ਜਾਏ
ਮੱਥੇ ਤੇ-       ਕਿਸਾਨੀ ਆਤਮਹੱਤਿਆ
ਟੇਕ-          ਸ਼ਰਾਬ
ਗਲੇ ਵਿਚ-   ਬੇਅਦਬ ਕੀਤੇ ਗ੍ਰੰਥ ਸਾਹਿਬ, ਗੀਤਾ ਤੇ ਕੁਰਾਨ
ਭਾਸ਼ਾ-        ਆਪਣੀ ਭੁੱਲ ਗਏ
ਆਚਰਣ-   ਹੈ ਕੋਈ ਨਹੀਂ
ਸੁਭਾਅ-      ਈਰਖਾਲੂ
ਦਿੱਖ-         ਬਹੁਤ ਭੱਦੀ
ਮੁੱਖ ਵਾਕ-    ਮਾਈ ਯੁਵਾ
ਬੋਲੀ-          ਭੈੜੀ
ਸ਼ੈਲੀ-          ਲੋਫਰਾਣਾ
ਝੁਕਾਅ-       ਭਦੇ ਗੀਤ ,ਸੰਗੀਤ
ਹੋਂਦ-           ਲਾਰੇ,ਧਰਨੇ ਤੇ ਰੈਲੀਆਂ
ਤਬੀਅਤ-     ਬਹੁਤ ਬੀਮਾਰ
ਉੱਠਨੀ-       ਨਸ਼ੇੜੀਆਂ ਵਰਗੀ
ਦੇਖਨੀ-        ਬਲਾਤਕਾਰੀਆਂ ਵਰਗੀ
(ਗੁਰਭਿੰਦਰ  ਗੁਰੀ)
+91 99157-27311

Welcome to Punjabi Akhbar

Install Punjabi Akhbar
×
Enable Notifications    OK No thanks