ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਵੱਲੋਂ ਕੁੰਡਲ਼ੀ, ਸਿੰਘੁ ਬਾਰਡਰ ਤੇ ਲਵਾਈ ਹਾਜ਼ਰੀ

ਭੁਲੱਥ — ਬੀਤੇਂ ਦਿਨ ਪੰਜਾਬ ਰੋਡਵੇਜ਼ ਸਰਕਾਰੀ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੀ ਕੁੰਡਲ਼ੀ , ਸਿੰਘੁ ਬਾਰਡਰ ਤੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ ਗਈ , ਇਸ ਵਿੱਚ ਵੱਡੀ ਗਿਣਤੀ ਵਿੱਚ ਟਰਾਂਸਪੋਰਟ ਵਰਕਰਸ ਯੂਨੀਅਨ ਦੇ ਮੇਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਕਿਹਾ ਉਹ ਇਸ ਸੰਘਰਸ਼ ਵਿੱਚ ਨਿਰੰਤਰ ਪਹੁੰਚ ਰਹੇ ਹਨ ਅਤੇ ਪਹੁੰਚਦੇ ਰਹਿਣਗੇ ਉਹਨਾਂ ਇਹ ਵੀ ਕਿਹਾ ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਹਰ ਵਰਗ ਨਾਲ ਸੰਬੰਧਤ ਹੈ ਅਤੇ ਇਸ ਦਾ ਸਭ ਵਰਗਾਂ ਨੂੰ ਅਸਰ ਪਵੇਗਾ , ਇਸ ਲਈ ਸਾਨੂੰ ਸਭ ਇਕ ਜੁੱਟ ਹੋ ਕੇ ਹੀ ਇਹ ਲੜਾਈ ਜੋ ਜਿੱਤ ਦੇ ਨਜ਼ਦੀਕ ਹੈ ਲੜਨੀ ਚਾਹੀਦੀ ਹੈ ਇਸ ਵਕਤ ਜਥੇ  ਵਿੱਚ ਸ਼ਾਮਲ ਵਰਕਰਜ ਯੂਨੀਅਨ ਦੇ ਮੇਂਬਰਾਂ ਜਿਨਾਂ ਵਿੱਚ ਜਗਦੀਸ਼ ਸਿੰਘ ਚਾਹਲ ਜਨਰਲ ਸਕੱਤਰ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ ਏਟਕ, ਬਚਿੱਤਰ ਸਿੰਘ ਧੋਥੜ, ਬਲਰਾਜ ਸਿੰਘ ਭੰਗੂ, ਦੀਦਾਰ ਸਿੰਘ, ਗੁਰਜੀਤ ਸਿੰਘ ਘੋੜਾਬਾਹ, ਗੁਰਜੰਟ ਸਿੰਘ ਕੋਕਰੀ, ਗੁਰਜੀਤ ਸਿੰਘ ਜਲੰਧਰ, ਇੰਦਰਜੀਤ ਸਿੰਘ ਭਿੰਡਰ ਆਦਿ ਹਾਜ਼ਰ ਸਨ ।

Install Punjabi Akhbar App

Install
×