ਪੰਜਾਬ ਸਰਕਾਰ ਨੇ ਕੈਬਨਿਟ ਦੀ ਬੈਠਕ ‘ਚ ਲਏ ਦੋ ਵੱਡੇ ਫੈਸਲੇ

ਪੰਜਾਬ ਸਰਕਾਰ ਨੇ ਕੈਬਨਿਟ ਦੀ ਬੈਠਕ ‘ਚ ਦੋ ਵੱਡੇ ਫੈਸਲੇ ਲਏ ਹਨ।

ਸਰਕਾਰ ਨੇ ਪਾਲੀਥਿਨ ‘ਤੇ ਰੋਕ ਲਗਾ ਦਿੱਤੀ ਹੈ,

ਰਾਜ ਦੇ ਵੱਡੇ ਸ਼ਹਿਰਾਂ ‘ਚ ਸਿਟੀ ਬੱਸਾਂ ਚਲਾਉਂਣ ਦਾ ਫੈਸਲਾ ਲਿਆ ਹੈ।

ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ‘ਚ ਪੰਜਾਬ ਕੈਬਨਿਟ ਦੀ ਬੈਠਕ ਹੋਈ। ਨਵੇਂ ਆਦੇਸ਼ਾਂ ਦੇ ਮੁਤਾਬਕ ਸਾਰੇ ਨਗਰ ਨਿਗਮਾਂ ਤੋਂ ਇਲਾਵਾ ਸਾਰੇ ਸ਼ਹਿਰਾਂ ‘ਚ ਨਵੇਂ ਸਿਰੇ ਤੋਂ ਸਿਟੀ ਬਸਾਂ ਚਲਣਗੀਆਂ। ਇਸਤੋਂ ਇਲਾਵਾ ਤਿੰਨ ਮਹੀਨਿਆਂ ਦੇ ਅੰਦਰ ਸੇਵਾ ਕੇਂਦਰ ਸ਼ੁਰੂ ਕਰਨ ਗੱਲ ਕਹੀ ਗਈ ਹੈ। ਇੰਨਾ ਹੀ ਨਹੀਂ ਪੰਜਾਬ ਦਾ ਪਾਣੀ ਹੁਣ ਬਾਹਰ ਨਹੀਂ ਜਾਵੇਗਾ, ਇਸ ‘ਤੇ ਵੀ ਮੁਹਰ ਲੱਗ ਗਈ ਹੈ।