ਪੰਜਾਬ ਸਰਕਾਰ ਦੀ ਵੱਡੀ ਗਲਤੀ: 6ਵੇਂ ਵਰਲਡ ਕੱਪ ਕਬੱਡੀ ਪੰਜਾਬ-2016 ‘ਚ ਨਿਊਜ਼ੀਲੈਂਡ ਦੇ ਨਿਸ਼ਾਨ ਵਜੋਂ ਵਰਤਿਆ ਜਾ ਰਿਹੈ ਗਲਤ ਰਾਸ਼ਟਰੀ ਝੰਡਾ

nz-pic-13-nov-1ਪੰਜਾਬ ਸਰਕਾਰ ਵੱਲੋਂ 3 ਨਵੰਬਰ ਤੋਂ 17 ਨਵੰਬਰ ਤੱਕ 6ਵਾਂ ਵਰਲਡ ਕੱਪ ਕਬੱਡੀ ਪੰਜਾਬ-2016 ਦੇ ਮੁਕਾਬਲੇ ਜਾਰੀ ਹਨ। ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਖਬਾਰਾਂ ਦੇ ਵਿਚ ਦਿੱਤੇ ਜਾ ਰਹੇ ਇਸ਼ਤਿਹਾਰਾਂ ਦੇ ਵਿਚ ਨਿਊਜ਼ੀਲੈਂਡ ਦਾ ਵਰਤਿਆ ਜਾ ਰਿਹਾ ਝੰਡਾ ਗਲਤ ਹੀ ਵਰਤਿਆ ਜਾ ਰਿਹਾ ਹੈ। ਦਰਅਸਲ ਵਰਤਿਆ ਜਾ ਰਿਹਾ ਝੰਡੇ ਦਾ ਨਿਸ਼ਾਨ ਉਹ ਹੈ ਜਿਹੜਾ ਕਿ ਝੰਡਾ ਬਦਲਣ ਲਈ 20 ਨਵੰਬਰ ਤੋਂ 11 ਦਸੰਬਰ 2015 ਦਰਮਿਆਨ ਹੋਏ ਜਨਮੱਤ ਦੇ ਵਿਚ ਪਹਿਲੇ ਪੰਜਾਂ ਦੇ ਵਿਚ ਬਦਲਵੇਂ ਝੰਡੇ ਵਜੋਂ ਹੋ ਰਹੇ ਮੁਕਾਬਲੇਬਾਜ਼ੀ ਵਿਚ ਸ਼ਾਮਿਲ ਸੀ।

nz-pic-13-nov-1bਇਹ ਝੰਡਾ ਪਹਿਲੇ ਜਨਮੱਤ ਦੇ ਵਿਚ ਹੀ ਲੋਕਾਂ ਵੱਲੋਂ ਨਕਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਝੰਡਾ ਬਦਲਣ ਲਈ ਦੂਜਾ ਜਨਮੱਤ 3 ਤੋਂ 24 ਮਾਰਚ 2016 ਦੇ ਵਿਚ ਹੋਇਆ ਸੀ ਪਰ ਲੋਕਾਂ ਨੇ ਵੋਟਾਂ ਦੇ ਰਾਹੀਂ ਇਹ ਨਤੀਜਾ ਦਿੱਤਾ ਕਿ ਪਹਿਲਾਂ ਵਾਲਾ ਪੁਰਾਣਾ ਝੰਡਾ ਹੀ ਰੱਖਿਆ ਜਾਵੇ। ਇਸ ਤਰ੍ਹਾਂ ਜੋ ਪੰਜਾਬ ਸਰਕਾਰ ਨਿਊਜ਼ੀਲੈਂਡ ਦੇ ਝੰਡੇ ਦਾ ਨਿਸ਼ਾਨ ਵਰਤ ਰਹੀ ਹੈ ਉਹ ਕਿਸੇ ਤਰ੍ਹਾਂ ਵੀ ਸਰਕਾਰੀ ਝੰਡੇ ਦਾ ਨਿਸ਼ਾਨ ਨਹੀਂ ਹੈ।

Install Punjabi Akhbar App

Install
×