ਪੰਜਾਬ ਦੀ ਵਿਦਿਅਕ ਨੀਤੀ ਵਿਚ ਪੰਜਾਬੀ ਭਾਸ਼ਾ ਦਾ ਨਿਰਾਦਰ  ਡਾ. ਤੇਜਵੰਤ ਮਾਨ

dr tejwant singh maan

ਹਾਲ ਹੀ ਵਿਚ ਵਿਦਿਆ ਵਿਭਾਗ ਪੰਜਾਬ ਵੱਲੋਂ ਅੰਗਰੇਜੀ ਵਿੱਚ ਜਾਰੀ ਛੱਬੀ ਸੂਤਰੀ ਦਿਸ਼ਾ ਨਿਰਦੇਸ਼ ਵਿਚ ਪੰਜਾਬੀ ਵਿਰੋਧੀ ਅਤੇ ਅੰਗਰੇਜੀ ਪੱਖੀ ਹਦਾਇਤਾਂ ਜਾਰੀ ਕੀਤੀਆਂ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਇਨ੍ਹਾਂ ਹਦਾਇਤਾਂ ਨੂੰ ਪੰਜਾਬੀ ਵਿਰੋਧੀ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਅੰਗਰੇਜੀ ਨੂੰ ਪਰਮੁਖਤਾ ਦੇਣ ਲਈ ਇਹ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਅੰਗਰੇਜੀ ਮਾਧਿਆਮ ਵਿੱਚ ਸਿੱਖਿਆ ਦੇਣ ਲਈ ਕਿਹਾ ਗਿਆ ਹੈ। ਘੱਟੋ ਘੱਟ 40% ਵਿਦਿਆਰਥੀ ਪੇਂਡੂ ਇਲਾਕੇ ਵਿੱਚੋਂ ਅਤੇ 60% ਵਿਦਿਆਰਥੀ ਸ਼ਹਿਰੀ ਇਲਾਕੇ ਵਿੱਚੋਂ ਅੰਗਰੇਜੀ ਵਿੱਚ ਸਿੱਖਿਆ ਲੇਣਾ ਜਰੂਰੀ ਕੀਤਾ ਗਿਆ ਹੈ। ਸਕੂਲ ਵਿਚਲੇ ਸਾਰੇ ਵਿਦਿਆਰਥੀਆਂ ਵਿੱਚੋਂ 5% ਵਿਦਿਆਰਥੀਆਂ ਨੂੰ ਕੇਵਲ ਅੰਗਰੇਜ਼ੀ ਵਿੱਚ ਬੋਲਣਾ ਲਾਜ਼ਮੀ ਹੋਵੇਗਾ। ਹਰ ਵਿਦਿਆਰਥੀ ਨੂੰ ਘੱਟੋ ਘੱਟ 1000 ਸ਼ਬਦ ਅੰਗਰੇਜ਼ੀ ਦੇ ਸਮਝ ਆਉਣੇ ਜਰੂਰੀ ਹੋਣਗੇ। ਸਵੇਰੇ ਆਰੰਭਕ ਪ੍ਰਾਰਥਨਾ ਸਮੇਂ ਅੰਗਰੇਜ਼ੀ ਵਿਚ ਖਬਰਾਂ ਪੜ੍ਹਨੀਆ ਲਾਜ਼ਮੀ ਕੀਤੀਆਂ ਗਈਆਂ ਹਨ। ਸਕੂਲ ਵਿਚ ਸੂਚਨਾ ਬੋਰਡ ਅੰਗਰੇਜ਼ੀ ਵਿੱਚ ਲਿਖੇ ਜਾਣ । ਡਾ. ਮਾਨ ਅਫਸੋਸ ਪ੍ਰਗਟ ਕੀਤਾ ਕਿ ਇਹ ਹਦਾਇਤਾਂ ਵੀ ਅੰਗਰੇਜ਼ੀ ਭਾਸ਼ਾ ਵਿੱਚ ਭੇਜੀਆਂ ਗਈਆਂ ਹਨ, ਜਦਕਿ ਦਫਤਰਾਂ ਵਿੱਚ ਪੰਜਾਬੀ ਵਿੱਚ ਕੰਮ ਕਰਨਾ ਜਰੂਰੀ ਹੈ।

ਡਾ. ਤੇਜਵੰਤ ਮਾਨ ਨੇ ਕਿਹਾ ਕਿ ਉਪਰੋਕਤ ਸਾਰੀਆਂ ਹਦਾਇਤਾਂ ਪੰਜਾਬ ਰਾਜ ਭਾਸ਼ਾ ਐਕਟ ਦੀ ਉਲੰਘਣਾ ਕਰਦੀਆਂ ਹਨ ਅਤੇ ਪੰਜਾਬ ਅਤੇ ਲੋਕ ਸਰਕਾਰ ਦੀ ਵਿਦਿਆਕ ਅਤੇ ਭਾਸ਼ਾ ਨੀਤੀ ਨੂੰ ਪੰਜਾਬੀ ਭਾਸ਼ਾ ਅਤੇ ਲੋਕ ਵਿਰੋਧੀ ਸਿੱਧ ਕਰਦੀਆਂ ਹਨ। ਡਾ. ਮਾਨ ਨੇ ਮੰਗ ਕੀਤੀ ਕਿ ਇਹ ਹਦਾਇਤਾਂ ਤੁਰੰਤ ਵਾਪਸ ਲਈਆਂ ਜਾਣ। ਉਨ੍ਹਾਂ ਨੇ ਸਾਰੇ ਪੰਜਾਬੀ ਭਾਸ਼ਾ ਅਤੇ ਵਿਦਿਆ ਪ੍ਰੇਮੀਆਂ, ਲੇਖਕਾਂ, ਕਲਾਕਾਰਾਂ ਨੂੰ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨ ਲਈ ਅੰਦੋਲਨ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਗਵਰਨਰ ਪੰਜਾਬ, ਪੰਜਾਬ ਸਰਕਾਰ ਇਸ ਪੰਜਾਬੀ ਵਿਰੋਧੀ ਆਦੇਸ਼ ਨੂੰ ਤੁਰੰਤ ਰੱਦ ਕਰਨ ।

Install Punjabi Akhbar App

Install
×