ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਖੂਬਸੂਰਤ ਫ਼ਿਲਮ ਹੋਵੇਗੀ ‘ਨਾਨਕਾ ਮੇਲ’

Entertainment Article 31 oct (3)

ਪਾਲੀਵੁੱਡ ਪੋਸਟ- ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ। ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਤ ਪ੍ਰਚੱਲਤ ਹਨ ਪਰ ਇਸ ਫ਼ਿਲਮ ਵਿਚ ਰਿਸ਼ਤਿਆਂ ‘ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ। ਕਿਵੇਂ ਪਰਿਵਾਰਕ ਸਾਝਾਂ ਇੰਨ੍ਹਾ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੇ ਹਨ ਇਹ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ। ਰਿਸ਼ਤਿਆਂ ਦੀ ਸਰਹੱਦ ‘ਤੇ ਮੋਹ ਦੀ ਦਸਤਕ ਦਿੰਦੀ ਪੰਜਾਬ ਦੀ ਧਰਾਤਲ ਨਾਲ ਜੁੜੀ ਫ਼ਿਲਮ ‘ਨਾਨਕਾ ਮੇਲ’ ਅਜੋਕੇ ਦੌਰ ਦੇ ਪੰਜਾਬੀ ਸਿਨੇਮੇ ਵਿਚ ਵਿਸ਼ੇਸ ਅਹਿਮੀਅਤ ਰੱਖਦੀ ਹੈ। ਪੈਸੇ ਦੇ ਹੰਕਾਰ ਅਤੇ ਸਮੇਂ ਦੀ ਚਾਲ ਨੇ ਮਾਮੇ-ਮਾਸੀਆਂ ਦੇ ਰਿਸ਼ਤਿਆਂ ਨੂੰ ਫਿੱਕੇ ਕਰ ਦਿੱਤਾ ਹੈ। ਇਹ ਫ਼ਿਲਮ ਅਜਿਹੇ ਪਰਿਵਾਰਾਂ ਦੀ ਕਹਾਣੀ ਹੈ ਜੋ ਪੀੜ੍ਹੀ ਦਰ ਪੀੜ੍ਹੀ ਆਪਣੇ ਰਿਸ਼ਤੇਦਾਰਾਂ ਨਾਲ ਨਹੀਂ ਵਰਤਦੇ। ਇਸ ਫ਼ਿਲਮ ਦਾ ਨਾਇਕ ਰੌਸ਼ਨ ਪ੍ਰਿੰਸ਼ ਹੈ ਤੇ ਨਾਇਕਾ ਰੂਬੀਨਾ ਬਾਜਵਾ। ਜਦ ਰੌਸ਼ਨ ਪ੍ਰਿੰਸ ਦੇ ਵਿਆਹ ਦੀ ਗੱਲ ਤੁਰਦੀ ਹੈ ਤਾਂ ਰਿਸ਼ਤਾ ਕਰਨ ਆਇਆ ਪਰਿਵਾਰ ਦਾ ਮੁਖੀ ਕਹਿੰਦਾ ਹੈ ਕਿ ਸਾਡੀ ਇੱਛਾ ਹੈ ਕਿ ਜਿੱਥੇ ਅਸੀਂ ਆਪਣੀ ਲਾਡਲੀ ਦਾ ਰਿਸ਼ਤਾ ਕਰੀਏ ਉਨ੍ਹਾਂ ਦਾ ਨਾਨਕਾ ਪਰਿਵਾਰ ਬਹੁਤ ਵੱਡਾ ਹੋਵੇ। ਪਰ ਮੁੰਡੇ ਦਾ ਬਾਪ ਆਪਣੇ ਸਹੁਰਿਆਂ ਨਾਲ ਨਾ ਵਰਤਦਾ ਹੋਣ ਕਰਕੇ ਰਿਸ਼ਤਾ ਅੱਧ ਵਿਚਕਾਰ ਹੀ ਅਟਕ ਜਾਂਦਾ ਹੈ। ਇਸ ਤਰਾਂ ਇਹ ਫ਼ਿਲਮ ਰਿਸ਼ਤਿਆਂ ਦੀ ਅਹਿਮੀਅਤ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਇਕ ਖੂਬਸੁਰਤ ਪਰਿਵਾਰਕ ਫ਼ਿਲਮ ਹੈ।

Entertainment Article 31 oct (2)

ਕਾਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਅਮਿਤ ਕੁਮਾਰ ਚੌਧਰੀ ਅਤੇ ਰਾਹੁਲ ਚੋਧਰੀ ਦੀ ਇਸ ਫ਼ਿਲਮ ਦੀ ਕਹਾਣੀ ਪ੍ਰਿੰਸ਼ ਕੰਵਲਜੀਤ ਸਿੰਘ ਨੇ ਲਿਖੀ ਹੈ। ਜਦਕਿ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਅਤੇ ਪ੍ਰਿੰਸ ਕੇ ਜੀ ਸਿੰਘ ਨੇ ਦਿੱਤਾ ਹੈ।  ਫ਼ਿਲਮ ਵਿਚ ਰੌਸ਼ਨ ਪ੍ਰਿੰਸ, ਰੂਬੀਨਾ ਬਾਜਵਾ, ਸਰਦਾਰ ਸੋਹੀ , ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਸੁਨੀਤਾ ਧੀਰ, ਮਹਾਂਵੀਰ ਭੁੱਲਰ, ਗੁਰਮੀਤ ਸਾਜਨ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ,ਪ੍ਰਿੰਸ਼ ਕੇਜੀ ਸਿੰਘ, ਹਰਬੀ ਸੰਘਾ, ਰੁਪਿੰਦਰ ਕੌਰ, ਹਰਿੰਦਰ ਭੁੱਲਰ, ਮੋਹਨੀ ਤੂਰ, ਸੁਖਵਿੰਦਰ ਚਹਿਲ, ਹਰਦੀਪ ਗਿੱਲ, ਵਿਜੇ ਟੰਡਨ ਅਤੇ ਸਿਮਰਨ ਸਹਿਜਪਾਲ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ઠਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ, ਦੇਸੀ ਕਰਿਊ, ਮਿਊਜ਼ਿਕ ਇੰਮਪਾਇਰ ਨੇ ਦਿੱਤਾ ਹੈ । ਇਹ ਫ਼ਿਲਮ 8 ਨਵੰਬਰ ਨੂੰ ਰਿਲੀਜ਼ ਹੋਵੇਗੀ।

(ਹਰਜਿੰਦਰ ਸਿੰਘ ਜਵੰਦਾ)

jawanda82@gmail.com