ਪੰਜਾਬ ਚੋਣਾਂ-ਕਾਂਗਰਸ ਤੇ ਕੈਪਟਨ ਲੜ ਰਹੇ ਨੇ ਹੋਂਦ ਦੀ ਲੜਾਈ

captainਪੰਜਾਬ ਕਾਂਗਰਸ ਦੀ ਉਮੀਦਵਾਰ ਲਿਸਟ ਹਾਲੇ 10 ਦਿਨ ਹੋਰ ਨਹੀਂ ਆਉਣੀ। ਜੋ ਸਰਵੇ ਰਾਹੁਲ ਗਾਂਧੀ ਨੇ ਕਰਵਾਇਆ ਸੀ ਉਸ ਦੀ ਰਿਪੋਰਟ ਤੇ ਸਕ੍ਰੀਨਿੰਗ ਕਮੇਟੀ ਵਲੋਂ ਤਿਆਰ ਰਿਪੋਰਟ ਤੋਂ ਵੱਖਰੀ ਸੀ। ਦੁਬਾਰਾ ਫੇਰ ਸਕ੍ਰੀਨਿੰਗ ਹੋਵੇਗੀ। ਪੁਆੜਾ ਅਕਾਲੀਆਂ, ਭਾਜਪਾਈਆਂ ਤੇ ਆਪ ਵਿਚੋਂ ਕਾਂਗਰਸ ‘ਚ ਆਏ ਲੀਡਰਾਂ ਨੂੰ ਟਿਕਟ ਦੇਣ ‘ਤੇ ਹੈ। ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਦੇ ਇਕ ਸੀਨੀਅਰ ਨੇਤਾ ਦੇ ਇਤਰਾਜ਼ ਉਠਾਉਣ ‘ਤੇ ਫੈਸਲਾ ਕੀਤਾ ਗਿਆ ਸੀ ਕਿ ਪਰਗਟ ਸਿੰਘ ਤੇ ਡਾ ਨਵਜੋਤ ਕੌਰ ਸਿੱਧੂ ਤੋਂ ਬਿਨਾ ਕਿਸੇ ਵੀ ਹੋਰ ਦਲ ਵਿਚੋਂ ਆਏ ਨੇਤਾ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ, ਪਰ ਕਪਤਾਨ ਸਾਹਿਬ ਸਰਵਣ ਸਿੰਘ ਫਿਲੌਰ ਨੂੰ ਫਿਲੌਰ ਤੋਂ ਚੋਣ ਲੜਾਉਣਾ ਚਾਹੁੰਦੇ ਨੇ, ਲੁਧਿਆਣਾ ਤੋਂ ਕਮਲਜੀਤ ਕੜਵਾਲ ਤੇ ਚੌਧਰੀ ਬੱਗਾ ਨੂੰ ਵੀ ਪਾਰਟੀ ਵਿਚ ਲਿਆਉਣ ਦੀ ਤਿਆਰੀ ਚੱਲ ਰਹੀ ਹੈ।
ਪਾਰਟੀ ਵਿੱਚ ਬਾਹਰੀਆਂ ਨੂੰ ਟਿਕਟ ਦੇਣ ‘ਤੇ ਘਮਾਸਾਣ ਮਚ ਰਿਹਾ ਹੈ। ਪਾਰਟੀ ਹਾਈਕਮਾਂਡ ਵਲੋਂ ਪੰਜਾਬ ਵਿੱਚ ਪਾਰਟੀ ਲਈ ਚੋਣ ਰਣਨੀਤੀ ਦੀ ਜ਼ਿਮੇਵਾਰੀ ਪ੍ਰਸ਼ਾਂਤ ਕਿਸ਼ੋਰ ਨੂੰ ਦਿੱਤੀ ਗਈ ਹੈ।

ਸੂਤਰ ਕਹਿ ਰਹੇ ਨੇ ਕਿ ਪ੍ਰਸ਼ਾਂਤ ਵਲੋਂ ਰਣਨੀਤੀ ਤਾਂ ਪਾਰਟੀ ਦੀ ਹੋਂਦ ਬਚਾਉਣ ਲਈ ਘੜੀ ਜਾ ਰਹੀ ਹੈ, ਪਰ ਕਪਤਾਨ ਸਾਹਿਬ ਇਹ ਚੋਣ ਆਪਣੀ ਸਿਆਸੀ ਹੋਂਦ ਬਚਾਉਣ ਲਈ ਲੜ ਰਹੇ ਨੇ, ਜਿਸ ਵਾਸਤੇ ਉਹ ਹਰ ਹਰਬਾ ਵਰਤਣ ਨੂੰ ਤਿਆਰ ਨੇ.. ਵਿਰੋਧੀਆਂ ਨਾਲ ਬੈਕ ਡੂਰ ਤੋਂ ਸਿਆਸੀ ਗਲੱਫੜੀਆਂ ਵੀ ਪਾ ਸਕਦੇ ਨੇ।

Install Punjabi Akhbar App

Install
×