ਜਗਦੇਵ ਸਿੰਘ ਧੰਜਲ ਦਾ ਨਵਾਂ ਗੀਤ “ਪੰਜਾਬ ਦਾ ਬੂਟਾ” ਫਰਿਜ਼ਨੋ ਵਿੱਖੇ ਲੋਕ ਅਰਪਨ

FullSizeRender (1)
ਫਰਿਜ਼ਨੋ (ਕੈਲੇਫੋਰਨੀਆਂ) – ਚੋਣਾਂ ਦਾ ਮੌਸਮ ਸਿਰਤੇ ਹੋਣ ਕਰਕੇ ਹਰਕੋਈ ਪੰਜਾਬ ਪ੍ਰਤੀ ਦਰਦ ਰੱਖਣ ਵਾਲਾ ਇਨਸਾਨ ਪੰਜਾਬ ਪ੍ਰਤੀ ਚਿੰਤਤ ਹੈ ਅਤੇ ਉਹ ਪੰਜਾਬ ਵਿੱਚ ਸਿਆਸੀ ਬਦਲਾਵ ਲਿਆਉਣ ਲਈ ਆਪੋ ਆਪਣੇ ਤਰੀਕੇ ਨਾਲ ਯੋਗਦਾਨ ਪਾ ਰਿਹਾ ਹੈ। ਇਸ ਕਾਰਜ਼ ਲਈ ਬਹੁਤ ਸਾਰੇ ਗਾਇਕ ਵੀਰ ਵੀ ਆਪਣੇ ਗੀਤਾਂ ਰਾਹੀਂ ਪੰਜਾਬੀਆਂ ਨੂੰ ਜਗਾਉਣ ਲਈ ਲਗਾਤਾਰ ਉਪਰਾਲਾ ਕਰਦੇ ਆ ਰਹੇ ਹਨ। ਇਸੇ ਕੜੀ ਤਹਿਤ ਗਜ਼ਲਗੋ ਜਗਦੇਵ ਸਿੰਘ ਨੇ ਪੱਪੀ ਭਦੌੜ ਦੀ ਕਲਮ ਤੋਂ ਲਿਖਿਆ ਗੀਤ “ਪੰਜਾਬ ਦਾ ਬੂਟਾ” ਐਮ ਟਰੈਕ ਇੰਟਰਟੇਂਨਮੈਂਟ ਦੇ ਬੈਨਰ ਹੇਠ ਗੀਤਕਾਰ ਮੱਖਣ ਲੁਹਾਰ ਦੀ ਦੇਖ ਰੇਖ ਹੇਠ ਸ਼ਤੀਸ ਮਹਿਮੀ ਦੇ ਸੰਗੀਤ ਵਿੱਚ ਲੋਕ ਅਰਪਨ ਕੀਤਾ ਹੈ। ਇਹ ਗੀਤ ਇੱਕ ਸਾਦੇ ਸਮਾਗਮ ਦੌਰਾਨ ਫਰਿਜ਼ਨੋ ਵਿਖੇ ਰਲੀਜ਼ ਕੀਤਾ ਗਿਆ, ਇਸ ਗੀਤ ਸਬੰਧੀ ਗੱਲਬਾਤ ਕਰਦਿਆਂ ਗਾਇਕ ਜਗਦੇਵ ਸਿੰਘ ਨੇ ਕਿਹਾ ਕਿ ਇਹ ਗੀਤ ਇਕੱਲੇ ਮੇਰੇ ਦਿੱਲ ਦੀ ਹੂਕ ਨਹੀਂ ਬਲਕਿ ਹਰ ਓਸ ਪੰਜਾਬੀ ਦੇ ਦਿੱਲ ਦਾ ਦਰਦ ਹੈ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਹੈ। ਇਹ ਗੀਤ ਪੰਜਾਬੀਆਂ ਨੂੰ ਜਗਾਉਦਾ ਹੈ ਕਿਵੇਂ ਪਿਛਲੇ ਸਮੇਂ ਦੌਰਾਂਨ ਹੁਕਮਰਾਨਾਂ ਵੱਲੋਂ ਸਾਡੇ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਹੋਈ, ਨਸ਼ੇ ਵਿੱਚ ਜਵਾਨੀ ਗਰਕੀ, ਪੁਲਿਸ ਤਸ਼ੱਦਦ, ਧਰਤੀ ਮਾਂ ਨੂੰ ਇਨ੍ਹਾਂ ਲੀਡਰਾਂ ਨੇ ਰੋਗੀ ਕੀਤਾ ਪਿਆ ਹੈ, ਇਥੋਂ ਤੱਕ ਕਿ ਪੰਜ-ਆਬ ਦੀ ਧਰਤੀ ਦਾ ਪਾਣੀ ਵੀ ਜ਼ਹਿਰੀ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਗੀਤ ਪੰਜਾਬੀਆਂ ਨੂੰ ਝੰਜੋੜਨ ਲਈ ਹੈ ਕਿ ਵੋਟ ਪਾਉਣ ਲੱਗੇ ਮੱਤ ਦੀ ਵਰਤੋ ਕਰਿਓ ਕਿ ਕੀ ਅਸੀਂ ਖੂਨ ਚੂਸਣੇ ਲੀਡਰ ਸੱਤਾ ਤੇ ਬਿਠਾਉਣੇ ਹਨ ਜਾਂ ਆਮ ਲੋਕਾਂ ਦੀ ਸਰਕਾਰ ਬਣਾਉਣੀ ਹੈ। ਉਹਨਾਂ ਕਿਹਾ ਕਿ ਇਹ ਗੀਤ ਅਸੀਂ ਪੰਜਾਬੀਆਂ ਲਈ ਮੁਫ਼ਤ ਵਿੱਚ ਯੂ ਟਿਊਬ, ਆਈ ਟਿਉਂਨਜ਼ ਅਤੇ ਹੋਰ ਸ਼ੋਸ਼ਲ ਮੀਡੀਏ ਜਰੀਏ ਮੁਹੱਈਆ ਕਰਵਾਇਆ ਹੈ ਅਤੇ ਪੰਜਾਬੀਆਂ ਨੂੰ ਗੁਜ਼ਾਰਸ਼ ਹੈ ਕਿ ਇੱਕ ਵਾਰੀ ਇਹ ਗੀਤ ਜਰੂਰ ਸੁਣਿਓ।

ਨੀਟਾ ਮਾਛੀਕੇ / ਕੁਲਵੰਤ ਧਾਲੀਆਂ-

nita134@yahoo.com

Install Punjabi Akhbar App

Install
×